DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਤ ਅਵਤਾਰ ਸਿੰਘ ਦੀ ਯਾਦ ’ਚ ਕਵੀ ਦਰਬਾਰ

ਇੱਥੇ ਸੰਤ ਅਵਤਾਰ ਸਿੰਘ ਦੀ 38ਵੀਂ ਬਰਸੀ ਮੌਕੇ ਕਵੀ ਦਰਬਾਰ ਕਰਵਾਇਆ ਗਿਆ। ਇਸ ਦੌਰਾਨ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਦਿਆਂ ਜਿੱਥੇ ਸੰਤ ਅਵਤਾਰ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ ਉਥੇ ਹੀ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਿੱਖਿਆ, ਖੇਡਾਂ,...

  • fb
  • twitter
  • whatsapp
  • whatsapp
featured-img featured-img
ਕਵੀਆਂ ਦਾ ਸਨਮਾਨ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ।
Advertisement

ਇੱਥੇ ਸੰਤ ਅਵਤਾਰ ਸਿੰਘ ਦੀ 38ਵੀਂ ਬਰਸੀ ਮੌਕੇ ਕਵੀ ਦਰਬਾਰ ਕਰਵਾਇਆ ਗਿਆ। ਇਸ ਦੌਰਾਨ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਦਿਆਂ ਜਿੱਥੇ ਸੰਤ ਅਵਤਾਰ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ ਉਥੇ ਹੀ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਿੱਖਿਆ, ਖੇਡਾਂ, ਵਾਤਾਵਰਨ ਅਤੇ ਖ਼ਾਸ ਕਰ ਕੇ ਬਾਬੇ ਨਾਨਕ ਦੀ ਵੇਈਂ ਨੂੰ ਸਾਫ਼ ਕਰ ਕੇ ਸੀਚੇਵਾਲ ਅਤੇ ਸੁਲਤਾਨਪੁਰ ਲੋਧੀ ਦਾ ਨਾਮ ਪੂਰੀ ਦੁਨੀਆਂ ਵਿੱਚ ਚਮਕਾਇਆ ਹੈ।

ਇਸ ਮੌਕੇ ਕਵੀਆਂ ਦਾ ਸਨਮਾਨ ਕਰਦਿਆ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਦੁਨੀਆਂ ਵਿੱਚ ਤੇਜ਼ੀ ਨਾਲ ਬਦਲ ਰਹੇ ਜਲਵਾਯੂ ਦਾ ਪ੍ਰਭਾਵ ਸਮੁੱਚੇ ਸੰਸਾਰ ’ਤੇ ਪੈ ਰਿਹਾ ਹੈ।

Advertisement

ਸੰਤ ਸੀਚੇਵਾਲ ਨੇ ਕਿਹਾ ਕਿ ਲੋਕ ਅਤਿ ਦੀ ਗਰਮੀ ਤੋਂ ਬਚਣ ਲਈ ਪਾਣੀ ਜ਼ਿਆਦਾ ਪੀਣ ਤੇ ਬਿਨਾਂ ਕਾਰਨ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ। ਜਾਣਕਾਰੀ ਅਨੁਸਾਰ ਜਿਹੜੇ ਕਵੀਆਂ ਨੇ ਅੱਜ ਕਵੀ ਦਰਬਾਰ ਵਿੱਚ ਆਪਣੀਆਂ ਰਚਨਾਵਾਂ ਭੇਜੀਆਂ ਉਨ੍ਹਾਂ ਵਿੱਚ ਪ੍ਰੋ. ਰਾਮ ਮੂਰਤੀ, ਸੰਤ ਸਿੰਘ ਸੰਧੂ, ਮੁਖਤਿਆਰ ਸਿੰਘ ਚੰਦੀ, ਬੀਬਾ ਬਲਵੰਤ, ਡਾ. ਸਤਬੀਰ ਸਿੰਘ ਸ਼ਾਂਤ, ਸੁਖਜਿੰਦਰ ਕੌਰ, ਲਾਡੀ ਭੁੱਲਰ, ਜੋਗਿੰਦਰ ਸਿੰਘ ਉਮਰਾਨੰਗਲ, ਹਜ਼ਾਰਾ ਸਿੰਘ, ਗਿੱਲ, ਲਾਲੀ ਕਰਤਾਰਪੁਰੀ, ਦੀਸ਼ ਦਬੁਰਜ਼ੀ, ਸੁਰਜੀਤ ਸਾਜਨ, ਲਾਡੀ ਲਾਹੌਰੀ, ਗਿਆਨ ਸਿੰਘ ਮਲਸੀਆ, ਬਾਬਾ ਬਲਦੇਵ ਕ੍ਰਿਸ਼ਨ ਸਿੰਘ ਸ਼ਾਮਲ ਹਨ। ਇਸ ਮੌਕੇ ਸੰਤ ਸੁਖਜੀਤ ਸਿੰਘ ਨੇ ਮੰਚ ਸੰਚਾਲਨ ਕੀਤਾ।

Advertisement

ਅੱਜ ਨਿਰਮਲ ਕੁਟੀਆ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਭਲਕੇ 28 ਮਈ ਨੂੰ ਸੰਤ ਅਵਤਾਰ ਸਿੰਘ ਦੀ ਬਰਸੀ ਮੌਕੇ ਨਤਮਸਤਕ ਹੋਣ ਲਈ ਨਿਰਮਲ ਕੁਟੀਆ ਸੀਚੇਵਾਲ ਪਹੁੰਚਣਗੇ। ਉਨ੍ਹਾਂ ਦੀ ਆਮਦ ਸਬੰਧੀ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐੱਸ ਐੱਸ ਪੀ ਹਰਵਿੰਦਰ ਸਿੰਘ ਵਿਰਕ ਅਤੇ ਐੱਸ ਡੀ ਐੱਮ ਸ਼ਾਹਕੋਟ ਆਦਿੱਤਿਆ ਗੁਪਤਾ ਸਮੇਤ ਹੋਰ ਅਧਿਕਾਰੀਆਂ ਨੇ ਤਿਆਰੀਆਂ ਦਾ ਜਾਇਜ਼ਾ ਲਿਆ।

Advertisement
×