DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਲਸੀ ਨੇ ਸੀਵਰੇਜ ਦਾ ਨੀਂਹ ਪੱਥਰ ਰੱਖਿਆ

ਚੱਕਰੀ ਬਾਜ਼ਾਰ ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ: ਸ਼ੈਰੀ ਕਲਸੀ

  • fb
  • twitter
  • whatsapp
  • whatsapp
featured-img featured-img
ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸੀਵਰੇਜ ਦਾ ਨੀਂਹ ਪੱਥਰ ਰੱਖਦੇ ਹੋਏ। -ਫੋਟੋ: ਸੱਖੋਵਾਲੀਆ
Advertisement

‘ਆਪ’ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਥਾਨਕ ਭੀੜ-ਭੜੱਕੇ ਵਾਲੇ ਚੱਕਰੀ ਬਾਜ਼ਾਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਦੁਕਾਨਦਾਰਾਂ ਨੇ ਵਿਧਾਇਕ ਸ਼ੈਰੀ ਕਲਸੀ ਨੂੰ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਕਿਸੇ ਵੀ ਪਾਰਟੀ ਆਗੂ ਨੇ ਇਸ ਸਮੱਸਿਆ ਵੱਲ ਧਿਆਨ ਸੀ ਨਹੀਂ ਦਿੱਤਾ। ਇਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਹੁੰਦੇ ਰਹੇ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਕਲਸੀ ਨੇ ਕਿਹਾ ਕਿ ਚੱਕਰੀ ਬਾਜ਼ਾਰ ਆਪਣੇ-ਆਪ ਵਿੱਚ ਵੱਡੀ ਵਿਰਾਸਤ ਸਮੋਈ ਬੈਠਾ ਹੈ। ਇਸੇ ਬਾਜ਼ਾਰ ਵਿੱਚ ਹੀ ਗੁਰਦੁਆਰਾ ਕੰਧ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਅਤੇ ਮਾਤਾ ਕਾਲੀ ਦੁਆਰੀ ਮੰਦਿਰ ਸ਼ੁਸ਼ੋਭਿਤ ਹਨ। ਉਨ੍ਹਾਂ ਚੱਕਰੀ ਬਾਜ਼ਾਰ ਨੂੰ ਵਿਰਾਸਤੀ ਦਿੱਖ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।

Advertisement

ਇਸ ਮੌਕੇ ਚੇਅਰਮੈਨ ਯਸ਼ਪਾਲ ਚੌਹਾਨ, ਸੁਭਾਸ਼ ਮਹਿਤਾ, ਚੇਅਰਮੈਨ ਮਾਨਿਕ ਮਹਿਤਾ, ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ, ਲਾਇਨ ਰਾਜੀਵ ਵਿੱਗ, ਹਰਵੰਤ ਮਹਾਜਨ ਸਣੇ ਵੱਡੀ ਗਿਣਤੀ ਵਿੱਚ ਚੱਕਰੀ ਬਾਜ਼ਾਰ ਦੇ ਦੁਕਾਨਦਾਰ ਅਤੇ ਵਸਨੀਕ ਮੌਜੂਦ ਸਨ।

Advertisement

Advertisement
×