DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Phillaur Municipal Council Elections: ਜਸਵਿੰਦਰ ਕੌਰ ਫਿਲੌਰ ਕੌਂਸਲ ਪ੍ਰਧਾਨ ਚੁਣੀ

ਰਜਨੀ ਗਾਬਾ ਨੂੰ ਮੀਤ ਪ੍ਰਧਾਨ ਪ੍ਰਧਾਨ ਬਣਾਇਆ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਜਸਵਿੰਦਰ ਕੌਰ ਅਤੇ ਮੀਤ ਪ੍ਰਧਾਨ ਰਜਨੀ ਗਾਬਾ ਨਾਲ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ।
Advertisement

ਲਗਪਗ ਸਾਢੇ ਤਿੰਨ ਮਹੀਨੇ ਦੇ ਵਕਫ਼ੇ ਮਗਰੋਂ ਆਖ਼ਰ ਨਗਰ ਕੌਂਸਲ ਫਿਲੌਰ ਨੂੰ ਪ੍ਰਧਾਨ ਮਿਲ ਹੀ ਗਿਆ। ਅੱਜ ਨਗਰ ਕੌਂਸਲ ਫਿਲੌਰ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਐੱਸ ਡੀ ਐੱਮ ਫਿਲੌਰ ਦੀਪਕ ਭਾਟੀਆ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿੱਚ ਜਸਵਿੰਦਰ ਕੌਰ ਨੂੰ ਪ੍ਰਧਾਨ ਅਤੇ ਰਜਨੀ ਗਾਬਾ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਨਵ-ਨਿਯੁਕਤ ਪ੍ਰਧਾਨ ਜਸਵਿੰਦਰ ਕੌਰ ਅਤੇ ਮੀਤ ਪ੍ਰਧਾਨ ਰਜਨੀ ਗਾਬਾ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਹਾਰ ਪਾ ਕੇ ਵਧਾਈ ਦਿੱਤੀ। ਆਮ ਆਦਮੀ ਪਾਰਟੀ ਦੇ ਸਮਰਥਕਾਂ, ਬਲਾਕ ਪ੍ਰਧਾਨਾਂ, ਵਾਲੰਟੀਅਰਾਂ ਅਤੇ ਕੌਂਸਲਰਾਂ ਵੱਲੋਂ ਢੋਲ ਵਜਾ ਕੇ ਅਤੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਤੋਂ ਪਹਿਲਾ ਵੀ ਪ੍ਰਧਾਨ ਦੀ ਚੋਣ ਲਈ ਸਮਾਂ ਰੱਖਿਆ ਸੀ ਪਰ ਚੋਣ ਅਮਲ ਸਿਰੇ ਨਹੀਂ ਚੜ੍ਹਿਆ ਸੀ। ਉਸ ਵੇਲੇ ਵੀ ਦਲਬਦਲੀ ਕਾਰਨ ਚੋਣ ‘ਮੁਲਤਵੀ’ ਕੀਤੀ ਗਈ। ਹੁਣ ਵੀ ਚੋਣ ਤੋਂ ਐਨ ਪਹਿਲਾ ਦਲਬਦਲੀ ਕਰਵਾਈ ਗਈ। ਇੱਥੇ 15 ਵਾਰਡਾਂ ‘ਚੋਂ ਆਮ ਆਦਮੀ ਪਾਰਟੀ ਨੇ 8 ਵਾਰਡ ਜਿੱਤੇ ਸਨ। ਆਮ ਆਦਮੀ ਪਾਰਟੀ ਨੇ ਜਿੱਤ ਲਈ 11 ਵੋਟਾਂ ਹਾਸਲ ਕੀਤੀਆਂ। ਚੋਣ ਅਮਲ ਮੌਕੇ ਹਲਕਾ ਫਿਲੌਰ ਦੇ ਕਾਂਗਰਸੀ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਵਰਿੰਦਰ ਸੈਣੀ ਸੰਗਠਨ ਇੰਚਾਰਜ ਹਲਕਾ ਫਿਲੌਰ, ਪਰਮਜੀਤ ਭਾਰਤੀ ਕੌਂਸਲਰ, ਰੌਸ਼ਨ ਲਾਲ ਰੋਸ਼ੀ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ, ਡਾ. ਵੈਂਭਵ ਸ਼ਰਮਾ ਕੌਂਸਲਰ, ਸੁਮੀਤ ਲਾਡੀ ਬਸਰਾ ਵਿਰਕ ਸਰਪੰਚ, ਅਵਤਾਰ ਚੰਦ ਤਾਰੀ ਬਲਾਕ ਪ੍ਰਧਾਨ ਫਿਲੌਰ, ਹਰਕਮਲ ਸਿੰਘ ਸਰਪੰਚ ਬੇਗ਼ਮਪੁਰ, ਹਰਦੀਪ ਸਿੰਘ ਬਲਾਕ ਪ੍ਰਧਾਨ ਗੋਹਾਵਰ, ਮਨੀ ਧਾਲੀਵਾਲ, ਗੌਰਵ ਬਾਵਾ ਮੀਡੀਆ ਸਲਾਹਕਾਰ ਹਲਕਾ ਫਿਲੌਰ ਅਤੇ ਪਿਆਰਾ ਰਾਮ ਕਤਪਾਲੋ ਹਾਜ਼ਰ ਸਨ।

Advertisement
Advertisement
×