ਜਲੰਧਰ ਦੀ ਭੂਮਿਕਾ ਜ਼ਿਲ੍ਹੇ ’ਚੋਂ ਅੱਵਲ; 7 ਵਿਦਿਆਰਥੀ ਸੂਬਾਈ ਮੈਰਿਟ ’ਚ ਸ਼ਾਮਲ

ਜਲੰਧਰ ਦੀ ਭੂਮਿਕਾ ਜ਼ਿਲ੍ਹੇ ’ਚੋਂ ਅੱਵਲ; 7 ਵਿਦਿਆਰਥੀ ਸੂਬਾਈ ਮੈਰਿਟ ’ਚ ਸ਼ਾਮਲ

ਭੂਮਿਕਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸਦੇ ਮਾਪੇ।

ਜਲੰਧਰ (ਪਾਲ ਸਿੰਘ ਨੌਲੀ) ਦਸਵੀਂ ਦੇ ਐਲਾਨੇ ਨਤੀਜਿਆਂ ਦੌਰਾਨ ਸਮੁੱਚੇ ਜਲੰਧਰ ਜ਼ਿਲ੍ਹੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ 22890 ਵਿਦਿਆਰਥੀ ਦਸਵੀਂ ਦੀ ਪ੍ਰੀਖਿਆ ਵਿੱਚ ਬੈਠੇ ਸਨ। ਉਨ੍ਹਾਂ ਵਿੱਚੋਂ 22696 ਬੱਚੇ ਪਾਸ ਹੋ ਗਏ ਹਨ। ਜ਼ਿਲ੍ਹੇ ਵਿੱਚੋਂ ਵਿਦਿਆਰਥੀਆਂ ਦੇ ਪਾਸ ਹੋਣ ਦੀ ਦਰ 99 ਫੀਸਦੀ ਤੋਂ ਵੱਧ ਰਹੀ ਹੈ। ਇਸੇ ਕਾਰਨ ਅਧਿਆਪਕ ਆਪਣੀ ਪਿੱਠ ਥਾਪੜ ਰਹੇ ਹਨ। ਉਂਜ, ਜ਼ਿਲ੍ਹੇ ਦੇ 7 ਵਿਦਿਆਰਥੀ ਸੂਬਾਈ ਮੈਰਿਟ ਵਿੱਚ ਵੀ ਸਥਾਨ ਬਣਾਉਣ ਵਿੱਚ ਕਾਮਜਾਬ ਰਹੇ ਹਨ। ਜਲੰਧਰ ਦੀ ਭੂਮਿਕਾ ਨੇ 650 ਨੰਬਰਾਂ ਵਿੱਚੋਂ 642 ਨੰਬਰ ਲਏ ਹਨ। ਭੂਮਿਕਾ ਦੇ ਨੰਬਰ ਸੰਗਰੂਰ ਦੀ ਕੋਮਲਪ੍ਰੀਤ ਕੌਰ ਦੇ ਬਰਾਬਰ ਸਨ ਪਰ ਕੋਮਲਪ੍ਰੀਤ ਉਮਰ ਦੇ ਹਿਸਾਬ ਨਾਲ ਸੂਬਾਈ ਰੈਂਕ ਵਿੱਚ ਤੀਜੇ ਸਥਾਨ ’ਤੇ ਰਹੀ ਹੈ। ਪੰਜਾਬ ਵਿੱਚ ਅੱਠ ਵਿਦਿਆਰਥੀਆਂ ਦੇ ਨੰਬਰ 642 ਰਹੇ ਹਨ। ਐੱਸ.ਡੀ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਪਰਾ ਦੀ ਵਿਦਿਆਰਥਣ ਭੂਮਿਕਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ 98.77 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ। ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਰਵਿਦਾਸ ਨਗਰ ਦੇ ਬਲਰਾਮ ਰਾਏ ਨੇ 98.62 ਫੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਮੀਪੁਰ ਦੀ ਮੁਸਕਾਨ ਪਾਲ ਤੇ ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਰਵਿਦਾਸ ਨਗਰ ਦੇ ਚਿਰਾਗ ਨੇ 97.69 ਫੀਸਦੀ ਅੰਕਾਂ ਨਾਲ ਸਾਂਝਾ ਕੀਤਾ ਹੈ।ਇਨ੍ਹਾਂ ਚਾਰ ਟਾਪਰਾਂ ਤੋਂ ਇਲਾਵਾ ਮੈਰਿਟ ਸੂਚੀ ਵਿੱਚ ਥਾਂ ਬਣਾਉਣ ਵਾਲੇ ਹੋਰ ਵਿਦਿਆਰਥੀਆਂ ਵਿੱਚ ਸਰਕਾਰੀ ਹਾਈ ਸਕੂਲ ਲੋਹਾਰਾ ਮਾਣਕ ਰਾਏ ਦੇ ਪ੍ਰਿੰਸ ਬਸਰਾ ਨੇ 97.23 ਫੀਸਦੀ ਅੰਕ ਲਏ ਹਨ। ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਦੀ ਏਕਤਾ ਨਾਂ ਦੀ ਵਿਦਿਆਰਥਣ ਨੇ 97.08 ਫੀਸਦੀ ਅੰਕਾਂ ਨਾਲ ਮੈਰਿਟ ਵਿੱਚ ਥਾਂ ਬਣਾਈ ਹੈ। ਅੱਪਰਾ ਪਿੰਡ ਦੀ ਰਹਿਣ ਵਾਲੀ ਭੂਮਿਕਾ ਨੇ ਕਿਹਾ ਕਿ ਉਸ ਦੀ ਸਖ਼ਤ ਮਿਹਨਤ ਰੰਗ ਲਿਆਈ ਹੈ ਤੇ ਉਸ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹ ਜ਼ਿਲ੍ਹੇ ਵਿੱਚੋਂ ਅੱਵਲ ਰਹੀ ਹੈ। ਉਸ ਨੇ ਇਸ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੇ ਸਿਰ ਬੰਨ੍ਹਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ਼ਹਿਰ

View All