DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Jalandhar news: ‘ਆਪ’ ਨੇ ਮੇਅਰ ਧੀਰ ਨੂੰ ਜਲੰਧਰ ਉੱਤਰੀ ਹਲਕੇ ਦਾ ਇੰਚਾਰਜ ਥਾਪਿਆ

ਅਗਲੇ ਚੋਣ ਚੱਕਰ ਤੋਂ ਪਹਿਲਾਂ ਦੋਆਬਾ ਵਿੱਚ ਆਪਣੇ ਸੰਗਠਨਾਤਮਕ ਫੇਰਬਦਲ ਤਹਿਤ ਆਮ ਆਦਮੀ ਪਾਰਟੀ (ਆਪ) ਨੇ ਲਗਪਗ ਦੋ ਮਹੀਨਿਆਂ ਵਿੱਚ ਇਸ ਖੇਤਰ ਵਿੱਚ ਆਪਣਾ ਚੌਥਾ ਹਲਕਾ ਇੰਚਾਰਜ ਤਬਦੀਲ ਕੀਤਾ ਹੈ। ਇਸ ਤਹਿਤ ਜਲੰਧਰ ਉੱਤਰੀ ਪਾਰਟੀ ਨੇ ਜਲੰਧਰ ਦੇ ਮੇਅਰ ਵਨੀਤ...

  • fb
  • twitter
  • whatsapp
  • whatsapp
Advertisement
ਅਗਲੇ ਚੋਣ ਚੱਕਰ ਤੋਂ ਪਹਿਲਾਂ ਦੋਆਬਾ ਵਿੱਚ ਆਪਣੇ ਸੰਗਠਨਾਤਮਕ ਫੇਰਬਦਲ ਤਹਿਤ ਆਮ ਆਦਮੀ ਪਾਰਟੀ (ਆਪ) ਨੇ ਲਗਪਗ ਦੋ ਮਹੀਨਿਆਂ ਵਿੱਚ ਇਸ ਖੇਤਰ ਵਿੱਚ ਆਪਣਾ ਚੌਥਾ ਹਲਕਾ ਇੰਚਾਰਜ ਤਬਦੀਲ ਕੀਤਾ ਹੈ। ਇਸ ਤਹਿਤ ਜਲੰਧਰ ਉੱਤਰੀ ਪਾਰਟੀ ਨੇ ਜਲੰਧਰ ਦੇ ਮੇਅਰ ਵਨੀਤ ਧੀਰ ਨੂੰ ਦਿਨੇਸ਼ ਢੱਲ ਦੀ ਥਾਂ ਜੋ ਲਗਪਗ ਸਾਢੇ ਚਾਰ ਸਾਲਾਂ ਤੋਂ ਇਸ ਅਹੁਦੇ ’ਤੇ ਸਨ, ਦੀ ਥਾਂ ਹਲਕਾ ਇੰਚਾਰਜ ਥਾਪਿਆ ਹੈ।

ਸ੍ਰੀ ਢੱਲ ਨੂੰ ਬਦਲਣ ਦੇ ਕਦਮ ਨੂੰ ‘ਆਪ’ ਦੀ ਰਣਨੀਤੀ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ ਤਾਂ ਜੋ ਧੀਰ ਨੂੰ ਵਿਧਾਨ ਸਭਾ ਖੇਤਰ ਵਿੱਚ ਕੰਮ ਕਰਨ ਲਈ ਕਾਫ਼ੀ ਸਮਾਂ ਦਿੱਤਾ ਜਾ ਸਕੇ। ਜਨਵਰੀ 2025 ਵਿੱਚ ਜਲੰਧਰ ਦੇ ਮੇਅਰ ਵਜੋਂ ਅਹੁਦਾ ਸੰਭਾਲਣ ਵਾਲੇ ਧੀਰ ਭਾਜਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਨ ਜਦਕਿ ਸ੍ਰੀ ਢੱਲ ਕਾਂਗਰਸ ਤੋਂ 'ਆਪ' ਵਿੱਚ ਆਏ ਸਨਮਲ ਹੋਏ ਸਨ। ਪਾਰਟੀ ਦੇ ਅੰਦਰ ਸ੍ਰੀ ਧੀਰ ਨੂੰ ਜਲੰਧਰ ਸੈਂਟਰਲ ਦੇ 'ਆਪ' ਹਲਕਾ ਇੰਚਾਰਜ ਨਿਤਿਨ ਕੋਹਲੀ ਦੇ ਕਰੀਬੀ ਮੰਨਿਆ ਜਾਂਦਾ ਹੈ। ਐਲਾਨ ਤੋਂ ਕੁਝ ਮਿੰਟਾਂ ਬਾਅਦ ਹੀ, ਪਾਰਟੀ ਵਰਕਰਾਂ ਅਤੇ ਸਮਰਥਕਾਂ ਵੱਲੋਂ ਧੀਰ ਲਈ ਵਧਾਈ ਸੰਦੇਸ਼ ਆਉਣੇ ਸ਼ੁਰੂ ਹੋ ਗਏ। ਦਿਨੇਸ਼ ਢੱਲ ਨੇ ਵੀ ਵਨੀਤ ਧੀਰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਪਾਰਟੀ ਨੇ ਫਗਵਾੜਾ ਵਿੱਚ ਹਰਜੀ ਮਾਨ ਦੀ ਥਾਂ ਹੁਸ਼ਿਆਰਪੁਰ ਦੇ ਮੌਜੂਦਾ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਨਿਯੁਕਤ ਕੀਤਾ। ਫਿਲੌਰ ਵਿੱਚ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਥਾਂ ਹਰਜੋਤ ਕੌਰ ਲੋਹਟੀਆ ਨੂੰ ਜਦਕਿ ਨਵਾਂਸ਼ਹਿਰ ਵਿੱਚ, ਲਲਿਤ ਮੋਹਨ ਪਾਠਕ ਦੀ ਥਾਂ ਰੌਬੀ ਕੰਗ ਨੂੰ ਨਿਯੁਕਤ ਕੀਤਾ ਗਿਆ।

Advertisement

Advertisement

Advertisement
×