DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਗਸ਼ੇਰ ਤੇ ਇਨਾਇਤ Punjab State Badminton Champions

ਨਾਰਥ ਜ਼ੋਨ ਚੈਂਪੀਅਨਸ਼ਿਪ ਦੇ ਸਿੰਗਲਜ਼ ਵਰਗ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ

  • fb
  • twitter
  • whatsapp
  • whatsapp
featured-img featured-img
ਇਨਾਇਤ ਗੁਲਾਟੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਇਨੋਸੈਂਟ ਹਾਰਟਸ ਪੰਜਾਬ ਸਟੇਟ ਸੀਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਅੱਜ ਇੱਥੇ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਸ਼ਾਨਦਾਰ ਢੰਗ ਨਾਲ ਸਮਾਪਤ ਹੋ ਗਿਆ। ਇਸ ਦੌਰਾਨ ਪਟਿਆਲਾ ਦੇ ਜਗਸ਼ੇਰ ਸਿੰਘ ਖੰਗੂੜਾ ਅਤੇ ਜਲੰਧਰ ਦੀ ਇਨਾਇਤ ਗੁਲਾਟੀ ਨੇ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਿਆ। ਇਹ ਦੋਵੇਂ ਜੇਤੂ ਅਗਲੇ ਮਹੀਨੇ ਹੋਣ ਵਾਲੀ ਨਾਰਥ ਜ਼ੋਨ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ।

ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਜਗਸ਼ੇਰ ਸਿੰਘ ਖੰਗੂੜਾ ਨੇ ਜਲੰਧਰ ਦੇ ਵੀਰੇਨ ਸੇਠ ਨੂੰ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ 15-10, 10-15, 20-18 ਨਾਲ ਹਰਾਇਆ। ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਇਨਾਇਤ ਗੁਲਾਟੀ ਨੇ ਗੁਰਦਾਸਪੁਰ ਦੀ ਮਹਿਵਿਸ਼ ਕੌਰ ਨੂੰ 9-15, 15-9, 19-17 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ। ਅੰਡਰ-19 ਲੜਕਿਆਂ ਦੇ ਸਿੰਗਲਜ਼ ਵਿੱਚ ਵੀਰਨ ਸੇਠ ਨੇ ਦਿਵਯਮ ਸਚਦੇਵਾ ਨੂੰ 15-9, 9-15, 15-1 ਨਾਲ ਹਰਾਇਆ। ਅੰਡਰ-19 ਲੜਕੀਆਂ ਦੇ ਫਾਈਨਲ ਵਿੱਚ ਮਹਿਵਿਸ਼ ਕੌਰ ਨੇ ਸੀਨੀਅਰ ਵਰਗ ਦੀ ਹਾਰ ਦਾ ਬਦਲਾ ਲੈਂਦਿਆਂ ਇਨਾਇਤ ਗੁਲਾਟੀ ਨੂੰ ਸਿੱਧੀਆਂ ਗੇਮਾਂ ਵਿੱਚ 15-11, 15-13 ਨਾਲ ਮਾਤ ਦਿੱਤੀ। ਅੰਡਰ-19 ਲੜਕੀਆਂ ਦੇ ਡਬਲਜ਼ ਵਿੱਚ ਸਮਾਇਰਾ ਅਰੋੜਾ ਤੇ ਸੀਜਾ ਨੇ ਖ਼ਿਤਾਬ ਜਿੱਤਿਆ, ਜਦਕਿ ਦਿਸ਼ਿਕਾ ਸੂਰੀ ਤੇ ਉਪਨੀਤ ਕੌਰ ਉਪ-ਜੇਤੂ ਰਹੀਆਂ। ਲੜਕਿਆਂ ਦੇ ਡਬਲਜ਼ ਵਿੱਚ ਆਦਿਤਿਆ ਸ਼ਰਮਾ ਅਤੇ ਵੀਰਨ ਸੇਠ ਨੇ ਪਹਿਲਾ, ਜਦਕਿ ਅਖਿਲ ਅਰੋੜਾ ਅਤੇ ਕ੍ਰਿਤਗ ਅਰੋੜਾ ਨੇ ਦੂਜਾ ਸਥਾਨ ਹਾਸਲ ਕੀਤਾ। ਮਿਕਸਡ ਡਬਲਜ਼ ਵਿੱਚ ਸਮੱਰਥ ਭਾਰਦਵਾਜ ਤੇ ਸੀਜਾ ਜੇਤੂ ਅਤੇ ਸ਼ਿਵੇਨ ਢੀਂਗਰਾ ਤੇ ਅਨੰਨਿਆ ਉਪ-ਜੇਤੂ ਰਹੇ।

Advertisement

ਮਹਿਲਾ ਡਬਲਜ਼ ਵਿੱਚ ਮਾਨਿਆ ਰਾਹਲਾਨ ਅਤੇ ਸਾਨਵੀ ਨੌਟਿਆਲ ਨੇ ਖ਼ਿਤਾਬ ਜਿੱਤਿਆ। ਲਿਜ਼ਾ ਟਾਂਕ ਅਤੇ ਸੀਜਾ ਦੂਜੇ ਸਥਾਨ ਉੱਤੇ ਰਹੀਆਂ। ਪੁਰਸ਼ ਡਬਲਜ਼ ਦਾ ਖ਼ਿਤਾਬ ਅਰਿਆਨ ਅਜੀ ਅਤੇ ਸਿਆਮ ਪ੍ਰਸਾਦ ਉਦੈਕੁਮਾਰ ਨੇ ਜਿੱਤਿਆ, ਜਦਕਿ ਅਨਿਸ਼ ਭਾਰਦਵਾਜ ਅਤੇ ਮ੍ਰਿਦੁਲ ਝਾ ਉਪ-ਜੇਤੂ ਰਹੇ।

Advertisement

ਇਨਾਮ ਵੰਡ ਸਮਾਗਮ ਦੌਰਾਨ ਡਿਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ, ਰਾਕੇਸ਼ ਖੰਨਾ, ਹਰਪ੍ਰੀਤ ਸਿੰਘ, ਧੀਰਜ ਸ਼ਰਮਾ ਅਤੇ ਸ਼ਮਸ਼ੇਰ ਸਿੰਘ ਢਿੱਲੋਂ ਹਾਜ਼ਰ ਸਨ।

Advertisement
×