DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਮਾਂਤਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ

ਸੀਐੱਮ ਦੀ ਯੋਗਸ਼ਾਲਾ ਤਹਿਤ ਕਈ ਥਾਈਂ ਸਮਾਗਮ ਕਰਵਾਏ
  • fb
  • twitter
  • whatsapp
  • whatsapp
Advertisement

ਮਨਮੋਹਨ ਸਿੰਘ ਢਿੱਲੋਂ

ਅੰਮ੍ਰਿਤਸਰ, 21 ਜੂਨ

Advertisement

ਕੌਮਾਂਤਰੀ ਯੋਗ ਦਿਵਸ ਮੌਕੇ ਅੱਜ ਭਾਰਤੀ ਯੋਗ ਸੰਸਥਾ ਵੱਲੋਂ ਅੰਮ੍ਰਿਤਸਰ ਦੇ ਇਤਿਹਾਸਕ ਰਾਮਬਾਗ (ਕੰਪਨੀ ਬਾਗ) ਵਿੱਚ 1000 ਤੋਂ ਵੱਧ ਸਾਧਕਾਂ ਨੇ ਯੋਗ ਆਸਣ ਕੀਤੇ। ਭਾਰਤੀ ਯੋਗ ਸੰਸਥਾ ਦੀ ਅੰਮ੍ਰਿਤਸਰ ਇਕਾਈ ਦੇ ਸਰਪ੍ਰਸਤ ਵੀਰੇਂਦਰ ਧਵਨ, ਸੂਬਾਈ ਅਧਿਕਾਰੀ ਸਤੀਸ਼ ਮਹਾਜਨ, ਮਨਮੋਹਨ ਕਪੂਰ ਅਤੇ ਸਥਾਨਕ ਅਧਿਕਾਰੀ ਸੁਨੀਲ ਕਪੂਰ, ਮਾਸਟਰ ਮੋਹਨ ਲਾਲ, ਗਿਰਧਾਰੀ ਲਾਲ, ਪ੍ਰਮੋਦ ਸੋਢੀ ਅਤੇ ਹੋਰ ਅਧਿਕਾਰੀਆਂ ਨੇ ਸੰਸਥਾ ਦੇ ਸੰਸਥਾਪਕ ਨੂੰ ਯਾਦ ਕੀਤਾ। ਅੰਮ੍ਰਿਤਸਰ ਦੇ 55 ਕੇਂਦਰਾਂ ਦੇ ਸਾਧਕਾਂ ਨੇ ਇਕੱਠ ਵਿੱਚ ਹਿੱਸਾ ਲਿਆ ਅਤੇ ਯੋਗ ਸਾਧਨਾ ਕੀਤੀ। ਕੰਪਨੀ ਬਾਗ ਦੇ ਹਰੇ ਭਰੇ ਵਾਤਾਵਰਨ ਵਿੱਚ ਚਿੱਟੇ ਕੱਪੜਿਆਂ ਵਿੱਚ ਯੋਗ ਕਰਦੇ ਹੋਏ ਸਾਰੇ ਸਾਧਕ ਇੱਕ ਆਨੰਦਮਈ ਦ੍ਰਿਸ਼ ਪੇਸ਼ ਕਰ ਰਹੇ ਸਨ।

ਜਲੰਧਰ (ਹਤਿੰਦਰ ਮਹਿਤਾ): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਨਿਰਭਉ ਸਿੰਘ ਗਿੱਲ ਅਤੇ ਸੀਜੇਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਰਾਹੁਲ ਕੁਮਾਰ ਦੀ ਯੋਗ ਰਹਿਨੁਮਾਈ ਹੇਠ ਅੱਜ ਕੌਮਾਂਤਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਕਰਵਾਇਆ ਗਿਆ, ਜਿਸ ’ਚ ਕਾਨੂੰਨੀ ਪੇਸ਼ੇਵਰਾਂ, ਕਰਮਚਾਰੀਆਂ, ਲੀਗਲ ਏਡ ਡਿਫੈਂਸ ਕੌਂਸਲ, ਪੈਰਾ ਲੀਗਲ ਵਾਲੰਟੀਅਰਾਂ ਤੋਂ ਇਲਾਵਾ ਆਮ ਲੋਕਾਂ ਨੇ ਸਰਗਰਮੀ ਨਾਲ ਭਾਗ ਲਿਆ।

ਇਸੇ ਤਰ੍ਹਾਂ ਏਡੀਜੀਪੀ ਸਟੇਟ ਆਰਮਡ ਪੁਲੀਸ, ਜਲੰਧਰ ਐੱਮਐੱਫ ਫਰੂਕੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਮਾਂਡੈਟ ਸਿਖਲਾਈ ਮਨਦੀਪ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਅੱਜ ਯੋਗ ਦਿਵਸ ਪੀਏਪੀ ਕੈਂਪਸ ਵਿੱਚ ਮਨਾਇਆ ਗਿਆ। ਸਮਾਗਮ ਵਿੱਚ ਸਟੇਟ ਆਰਮਡ ਪੁਲੀਸ ਦੇ ਵੱਖ-ਵੱਖ ਰੈਂਕ ਦੇ ਤਕਰੀਬਨ 650 ਅਧਿਕਾਰੀ/ਕਰਮਚਾਰੀ ਸ਼ਾਮਲ ਹੋਏ। ਇਸ ਮੌਕੇ ਡੀਐੱਸਪੀ ਸਿਖਲਾਈ ਸੁਖਜਿੰਦਰ ਸਿੰਘ, ਇੰਸਪੈਕਟਰ ਰਛਪਾਲ ਸਿੰਘ ਸੀਡੀਆਈ, ਇੰਸਪੈਕਟਰ ਚੈਂਚਲ ਸਿੰਘ ਸੀਐੱਨਆਈ, ਇੰਸਪੈਕਟਰ ਜਤਿੰਦਰ ਸਿੰਘ, ਇੰਸਪੈਕਟਰ ਚੈਚਲ ਸਿੰਘ ਤੇ ਆਰਟੀਸੀ ਸਟਾਫ਼ ਵਿਸ਼ੇਸ਼ ਤੌਰ ’ਤੇ ਮੌਜੂਦ ਸੀ। ਏਡੀਸੀ (ਜ) ਅਮਨਿੰਦਰ ਕੌਰ ਨੇ ਈਐੱਸਆਈ ਹਸਪਤਾਲ ਜਲੰਧਰ ਵਿਖੇ ਯੋਗ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕੀਤਾ।

ਫਿਲੌਰ (ਸਰਬਜੀਤ ਗਿੱਲ): ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ ਵੱਖ-ਵੱਖ ਸਮਾਰਕਾਂ ’ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੇ ਫੈਸਲੇ ਮੁਤਾਬਕ ਇੱਥੋਂ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ’ਚ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਪਰਮਜੀਤ ਸਿੰਘ ਪੰਨੂ ਐੱਸਐੱਸਪੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮਮਤਾ ਪੰਗਤੇ ਡਿਪਟੀ ਸੁਪਰਡੈਂਟ ਪੁਰਾਤੱਤਵ ਸਰਵੇਖਣ ਆਫ਼ ਇੰਡੀਆ, ਚੰਡੀਗੜ੍ਹ ਸਰਕਲ ਨੇ ਇਸ ਸਮਾਗਮ ’ਚ ਉਚੇਚੇ ਤੌਰ ’ਤੇ ਹਾਜ਼ਰੀ ਲਵਾਈ। ਇਸ ਮੌਕੇ ਯੋਗ ਆਸਣ ਕਰਵਾਏ ਗਏ।

ਸਿਹਤਮੰਦ ਅਤੇ ਖੁਸ਼ਹਾਲ ਰਹਿਣ ਲਈ ਯੋਗ ਅਭਿਆਸ ਜ਼ਰੂਰੀ: ਸਿਹਤ ਮੰਤਰੀ

ਅੰਮ੍ਰਿਤਸਰ (ਪੱਤਰ ਪ੍ਰੇਰਕ): ਸੀਐੱਮ ਯੋਗਸ਼ਲਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਅਗਵਾਈ ਹੇਠ ਗੁਰੂ ਨਾਨਕ ਸਟੇਡੀਅਮ ਵਿੱਚ ਜ਼ਿਲ੍ਹਾ ਆਯੁਰਵੈਦਿਕ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ 11ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਯੋਗ ਦਿਵਸ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਡਾ. ਅਜੇ ਗੁਪਤਾ , ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ, ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਡਾ. ਦਿਨੇਸ਼ ਕੁਮਾਰ, ਸਿਵਲ ਸਰਜਨ ਡਾਕਟਰ ਕਿਰਨਦੀਪ ਕੋਰ, ਸੈਮਸਨ ਮਸੀਹ, ਅਰਵਿੰਦਰ ਭੱਟੀ ਤੋਂ ਇਲਾਵਾ 1500 ਤੋਂ ਵੱਧ ਲੋਕਾਂ ਨੇ ਯੋਗ ਕੀਤਾ। ਇਸ ਸੈਸ਼ਨ ਵਿੱਚ ਸਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖਣ ਲਈ ਕਈ ਆਸਨ ਜਿਵੇਂ ਤਾੜ ਆਸਨ, ਵਰਿਕਸ਼ ਆਸਨ, ਅਰਧ ਚੱਕਰ ਆਸਨ, ਵਕਰ ਆਸਨ, ਵਜਰ ਆਸਨ, ਊਸ਼ਟਰ ਆਸਨ, ਪਵਨ ਮੁਕਤ ਆਸਣ ਆਦਿ ਕਈ ਆਸਣ ਕਰਵਾਉਣ ਉਪਰੰਤ ਪ੍ਰਾਣਾਯਾਮ ਅਤੇ ਧਿਆਨ ਕਰਵਾਇਆ ਗਿਆ।

500 ਕੈਡਿਟਾਂ ਨੇ ਰਣਜੀਤ ਸਾਗਰ ਡੈਮ ਕੰਢੇ ਯੋਗ ਦਿਵਸ ਮਨਾਇਆ

ਐੱਨਸੀਸੀ ਨੇਵਲ ਕੈਡਿਟਾਂ ਝੀਲ ਕਿਨਾਰੇ ਯੋਗ ਦਿਵਸ ਮਨਾਉਂਦੇ ਹੋਏ।

ਪਠਾਨਕੋਟ (ਐੱਨਪੀ ਧਵਨ): ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿੱਚ ਲੱਗੇ ਹੋਏ 10 ਰੋਜ਼ਾ ਐੱਨਸੀਸੀ ਨੇਵਲ ਕੈਂਪ ਦੌਰਾਨ 500 ਕੈਡਿਟਾਂ ਵੱਲੋਂ ਕੌਮਾਂਤਰੀ ਯੋਗ ਦਿਵਸ ਕਮਾਂਡਿੰਗ ਅਫਸਰ ਕਮਾਂਡਰ ਐਨ ਨਿਸ਼ਾਂਤ ਦੀ ਅਗਵਾਈ ਵਿੱਚ ਰਣਜੀਤ ਸਾਗਰ ਡੈਮ ਦੀ ਸ਼ਾਂਤ ਝੀਲ ਕਿਨਾਰੇ ਮਨਾਇਆ ਗਿਆ। ਕੁਦਰਤ ਦੀ ਖਾਮੋਸ਼ੀ ਅਤੇ ਮਨਮੋਹਕ ਵਾਤਾਵਰਨ ਤੇ ਖੂਬਸੂਰਤੀ ਵਿਚਕਾਰ ਕੈਡਿਟਾਂ ਨੇ ਸਿੱਖਿਅਕ ਯੋਗ ਅਧਿਆਪਕਾਂ ਦੀ ਅਗਵਾਈ ਹੇਠ ਯੋਗ ਸੈਸ਼ਨ ਵਿੱਚ ਭਾਗ ਲਿਆ। ਅਧਿਆਪਕਾਂ ਨੇ ਪ੍ਰਾਚੀਨ ਭਾਰਤੀ ਪਰੰਪਰਾ ਨੂੰ ਅਪਨਾਉਂਦੇ ਹੋਏ ਕੈਡਿਟਾਂ ਸਰੀਰ ਅਤੇ ਮਨ ਦੇ ਵਿਚਕਾਰ ਸੰਤੁਲਨ ਨੂੰ ਕਾਇਮ ਕਰਨ ਬਾਰੇ ਅਭਿਆਸ ਕਰਵਾਇਆ। ਇਸ ਤੋਂ ਬਾਅਦ ਪ੍ਰਾਣਾਯਾਮ ਅਤੇ ਹੋਰ ਵੱਖ-ਵੱਖ ਆਸਨ ਵੀ ਕਰਵਾਏ ਗਏ। ਕਮਾਂਡਿੰਗ ਅਫਸਰ ਕਮਾਂਡਰ ਐਨ ਨਿਸ਼ਾਂਤ ਨੇ ਕਿਹਾ ਕਿ ਯੋਗ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਆਤਮਿਕ ਜਾਗਰੂਕਤਾ ਵੀ ਵਧਾਉਂਦਾ ਹੈ। ਪ੍ਰਤਾਪ ਵਰਲਡ ਸਕੂਲ ਦੇ ਡਾਇਰੈਕਟਰ ਸਨੀ ਮਹਾਜਨ ਨੇ ਕਿਹਾ ਕਿ ਯੋਗ ਐੱਨਸੀਸੀ ਕੈਡਿਟਾਂ ਦੀ ਅਨੁਸ਼ਾਸਤ ਜ਼ਿੰਦਗੀ ਨੂੰ ਨਿਖਾਰਦਾ ਹੈ।

ਯੋਗ ਭਾਰਤ ਦੀ ਅਮੀਰ ਵਿਰਾਸਤ ਦਾ ਪ੍ਰਤੀਕ: ਸੋਮ ਪ੍ਰਕਾਸ਼

ਫਗਵਾੜਾ (ਜਸਬੀਰ ਸਿੰਘ ਚਾਨਾ): ਹੋਟਲ ਕਲੱਬ ਕਬਾਨਾ ਵਲੋਂ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਅਤੇ ਭਾਰਤੀ ਯੋਗ ਸੰਸਥਾਨ ਫਗਵਾੜਾ ਦੇ ਸਹਿਯੋਗ ਨਾਲ ਸਾਂਝੇ ਤੌਰ ’ਤੇ ਕਲੱਬ ਕਬਾਨਾ ਜੀਟੀ ਰੋਡ ਫਗਵਾੜਾ ਦੇ ਹਾਲ ’ਚ ਯੋਗ ਕਿਰਿਆਵਾਂ ਕੀਤੀਆਂ ਗਈਆ। ਵਾਈਸ ਪ੍ਰਧਾਨ ਜਯੋਤੀ ਸਿੰਘ ਤੇ ਕਲੱਬ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਦੀ ਅਗਵਾਈ ਵਿੱਚ ਲਗਾਏ ਕੈਂਪ ’ਚ ਭਾਰਤੀ ਯੋਗ ਸੰਸਥਾ ਦੇ ਅਧਿਆਪਕ ਦਿਨੇਸ਼ ਸਿੰਗਲਾ ਦੀ ਦੇਖ-ਰੇਖ ’ਚ ਯੋਗ ਅਭਿਆਸ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਯੋਗ ਭਾਰਤ ਨਾਲ ਜੁੜੀ ਅਮੀਰ ਵਿਰਾਸਤ ਦਾ ਪ੍ਰਤੀਕ ਹੈ ਤੇ ਜੀਵਨ ਜਿਉਣ ਦੀ ਸੰਪੂਰਣ ਕਲਾ ਹੈ। ਹੱਡੀਆਂ ਦੇ ਮਾਹਿਰ ਡਾ. ਮੇਜਰ ਪ੍ਰਮੋਦ ਮਹਿੰਦਰ ਤੇ ਡਾ. ਸੌਰਵ ਉੱਪਲ ਨੇ ਕਿਹਾ ਕਿ ਨਿਯਮਤ ਯੋਗ ਅਭਿਆਸ ਕਰਨ ਨਾਲ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।

ਯੋਗ ਕੈਂਪ ਲਗਾਏ

ਬਲਾਚੌਰ (ਬਹਾਦਰਜੀਤ ਸਿੰਘ): ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਦੀ ਰਹਿਨੁਮਾਈ ਹੇਠ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਸਮੇਤ ਸਿਹਤ ਬਲਾਕ ਬਲਾਚੌਰ ਦੇ ਸਮੂਹ ਸਿਹਤ ਕੇਂਦਰਾਂ ’ਤੇ ਯੋਗ ਅਭਿਆਸ ਕੈਂਪ ਲਗਾਏ ਗਏ। ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਸਦੇਸ਼ ਕੁਮਾਰ ਨੇ ਯੋਗ ਦੀ ਮਹੱਤਤਾ ਬਾਰੇ ਦੱਸਿਆ।

Advertisement
×