ਕੰਡੀਲਾ ’ਚ ਦੋ ਦਿਨਾ ਫੁਟਬਾਲ ਟੂਰਨਾਮੈਂਟ ਕਰਵਾਇਆ
ਪਿੰਡ ਕੰਡੀਲਾ ਵਿਚ ਦੋ ਰੋਜ਼ਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਸ਼ਹੀਦ ਬਾਬਾ ਜੀਵਨ ਸਿੰਘ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਐੱਨ ਆਰ ਆਈ ਭਰਾਵਾਂ ਵੱਲੋਂ ਕਰਵਾਏ ਟੂਰਨਾਮੈਂਟ ’ਚ ਵੱਡੀ ਗਿਣਤੀ ’ਚ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਉਦਘਾਟਨ ਬਾਬਾ ਬੁੱਢਾ...
ਪਿੰਡ ਕੰਡੀਲਾ ਵਿਚ ਦੋ ਰੋਜ਼ਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਸ਼ਹੀਦ ਬਾਬਾ ਜੀਵਨ ਸਿੰਘ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਐੱਨ ਆਰ ਆਈ ਭਰਾਵਾਂ ਵੱਲੋਂ ਕਰਵਾਏ ਟੂਰਨਾਮੈਂਟ ’ਚ ਵੱਡੀ ਗਿਣਤੀ ’ਚ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਉਦਘਾਟਨ ਬਾਬਾ ਬੁੱਢਾ ਸਿੰਘ ਗ੍ਰੰਥੀ ਸਭਾ ਪੰਜਾਬ ਦੇ ਮੁੱਖ ਸੇਵਾਦਾਰ ਸਤਨਾਮ ਸਿੰਘ ਧਨੋਆ, ਕੁਲਵਿੰਦਰ ਸਿੰਘ ਜਨਰਲ ਸਕੱਤਰ, ਲਖਬੀਰ ਸਿੰਘ, ਸੁਰਜੀਤ ਸਿੰਘ ਨੇ ਕੀਤਾ। ਲੜਕੀਆਂ ਦੀਆਂ ਦੌੜਾਂ ਵਿੱਚ ਆਂਚਲਪ੍ਰੀਤ ਕੌਰ ਨੇ ਪਹਿਲਾ, ਗੁਰਜੋਤ ਕੌਰ ਨੇ ਦੂਜਾ ਤੇ ਪਲਕਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਫੁਟਬਾਲ ਫਾਈਨਲ ’ਚ ਕੰਡੀਲਾ ਨੇ ਪਹਿਲੇ ਸਥਾਨ ਤੇ ਲੱਧਾਮੁੰਡਾ ਦੂਜੇ ਜਦਕਿ ਕਬੱਡੀ 60 ਕਿਲੋ ’ਚੋਂ ਕੰਡੀਲਾ ਪਹਿਲੇ ਅਤੇ ਕਾਜਮਪੁਰ ਦੂਜੇ ਸਥਾਨ ’ਤੇ ਰਹੇ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡਣ ਦੀ ਰਸਮ ਅਕਾਲੀ ਦਲ ਦੇ ਹਲਕਾ ਹਰਗੋਬਿੰਦਪੁਰ ਦੇ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਸਰਪੰਚ ਤਜਿੰਦਰ ਸਿੰਘ ਬੱਬੂ, ਸੂਬੇਦਾਰ ਖਜ਼ਾਨ ਸਿੰਘ ਗਿੱਲ, ਮਾਸਟਰ ਸੰਤੋਖ ਸਿੰਘ ਕਾਜਮਪੁਰ, ਸੋਮ ਸਿੰਘ ਬਟਾਲਾ ਹਸਤੀਆਂ ਹਾਜ਼ਰ ਸਨ। ਇਸ ਮੌਕੇ ਯੁਵਰਾਜ ਸਿੰਘ ਗਿੱਲ ਇੰਟਰਨੈਸ਼ਨਲ ਐੱਮ ਆਰ ਫੁਟਬਾਲ ਕਲੱਬ ਹਰਿਆਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

