DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਨਾਨਕ ਦੇਵ ’ਵਰਸਿਟੀ ’ਚ ਕੌਮਾਂਤਰੀ ਸੰਮੇਲਨ

ਤੇਜ਼ੀ ਨਾਲ ਬਦਲਦੇ ਸਮੇਂ ’ਚ ਸਿੱਖਿਆ ਪ੍ਰਣਾਲੀ ਨਵੀਆਂ ਲੋੜਾਂ ਅਨੁਸਾਰ ਢਾਲਣੀ ਜ਼ਰੂਰੀ: ਉਪ ਕੁਲਪਤੀ

  • fb
  • twitter
  • whatsapp
  • whatsapp
featured-img featured-img
ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਅਤੇ ਹੋਰ।
Advertisement

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵੱਲੋਂ ਸਿੱਖਣ ਦੇ ਮਾਹੌਲ ਨੂੰ ਵਿਕਾਸ ਲਈ ਬਦਲਣ ਅਤੇ ਟਿਕਾਊ ਵਿਕਾਸ ਦੀਆਂ ਦਿਸ਼ਾਵਾਂ ਉੱਤੇ ਆਧਾਰਿਤ ਦੋ ਦਿਨਾਂ ਕੌਮਾਂਤਰੀ ਸੰਮੇਲਨ ਕਰਵਾਇਆ ਗਿਆ।

ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਸਮੇਂ ’ਚ ਸਿੱਖਿਆ ਪ੍ਰਣਾਲੀ ਨੂੰ ਨਵੀਆਂ ਲੋੜਾਂ ਅਨੁਸਾਰ ਢਾਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਨੈਤਿਕ ਮੁੱਲਾਂ ਅਤੇ ਅਗਵਾਈ (ਲੀਡਰਸ਼ਿਪ) ਦੀ ਤਿਆਰੀ ਨੂੰ ਇਕੱਠੇ ਅੱਗੇ ਵਧਾਇਆ ਜਾਵੇ ਤਾਂ ਜੋ ਵਿਦਿਆਰਥੀ ਭਵਿੱਖ ਦੀਆਂ ਚੁਣੌਤੀਆਂ ਦਾ ਸਮਰੱਥ ਤੌਰ ’ਤੇ ਸਾਹਮਣਾ ਕਰ ਸਕਣ। ਮੁੱਖ ਮਹਿਮਾਨ ਡਾ .ਪੰਕਜ ਅਰੋੜਾ ਨੇ ਕਿਹਾ ਕਿ ਸਿੱਖਿਆ ਨੂੰ ਸਮੇਂ ਦੇ ਨਾਲ ਬਦਲਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਿੱਖਣ ਪ੍ਰਕਿਰਿਆ ਪੁਸਤਕੀ ਗਿਆਨ ਤਕ ਸੀਮਿਤ ਨਹੀਂ ਰਹਿਣੀ ਚਾਹੀਦੀ,ਨਵੇਂ ਪ੍ਰਯੋਗ ਲਿਆਉਣੇ ਲੋੜੀਂਦੇ ਹਨ। ਸੰਮੇਲਨ ਦੌਰਾਨ ਸਿੱਖਿਆ ਪ੍ਰਬੰਧ, ਨੀਤੀ ਲਾਗੂ ਕਰਨ, ਸੰਸਥਾਗਤ ਸੁਧਾਰ ਅਤੇ ਆਧੁਨਿਕ ਤਕਨੀਕੀ ਉਪਯੋਗ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਤਿੰਨ ਸੌ ਤੋਂ ਵੱਧ ਪ੍ਰਤੀਨਿਧੀਆਂ ਨੇ ਆਪਣੇ ਸ਼ੋਧ-ਪੱਤਰਾਂ ਰਾਹੀਂ ਸਿੱਖਿਆ, ਪਾਠਕ੍ਰਮ ਤੇ ਟਿਕਾਊ ਵਿਕਾਸ ਨਾਲ ਜੁੜੇ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ।

Advertisement

Advertisement
Advertisement
×