DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Indian Army Lieutenant: ਬਿਰੇਂਦਰ ਸਿੰਘ ਲੈਫਟੀਨੈਂਟ ਬਣਿਆ

ਪਠਾਨਕੋਟ ਜ਼ਿਲ੍ਹੇ ਦੇ ਪਿੰਡ ਥਰਿਆਲ ਦੇ ਨੌਜਵਾਨ ਬਿਰੇਂਦਰ ਸਿੰਘ ਜੱਗੀ ਨੇ ਭਾਰਤੀ ਸੈਨਾ ਵਿੱਚ ਲੈਫਟੀਨੈਂਟ ਦਾ ਕਮਿਸ਼ਨ ਹਾਸਲ ਕੀਤਾ ਹੈ। ਬਿਰੇਂਦਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਤੋਂ ਪਿਛਲੇ ਸਾਲ ਬੀ ਐੱਸ ਸੀ ਦੀ ਡਿਗਰੀ ਪ੍ਰਾਪਤ ਕੀਤੀ ਸੀ। ਸੀ ਡੀ ਐੱਸ ਦੀ...

  • fb
  • twitter
  • whatsapp
  • whatsapp
featured-img featured-img
ਲੈਫਟੀਨੈਂਟ ਬਿਰੇਂਦਰ ਸਿੰਘ ਜੱਗੀ ਆਪਣੇ ਮਾਪਿਆਂ ਨਾਲ ਖ਼ੁਸ਼ੀ ਦਾ ਇਜ਼ਾਹਰ ਕਰਦੇ ਹੋਇਆ। -ਫੋਟੋ: ਧਵਨ
Advertisement

ਪਠਾਨਕੋਟ ਜ਼ਿਲ੍ਹੇ ਦੇ ਪਿੰਡ ਥਰਿਆਲ ਦੇ ਨੌਜਵਾਨ ਬਿਰੇਂਦਰ ਸਿੰਘ ਜੱਗੀ ਨੇ ਭਾਰਤੀ ਸੈਨਾ ਵਿੱਚ ਲੈਫਟੀਨੈਂਟ ਦਾ ਕਮਿਸ਼ਨ ਹਾਸਲ ਕੀਤਾ ਹੈ। ਬਿਰੇਂਦਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਤੋਂ ਪਿਛਲੇ ਸਾਲ ਬੀ ਐੱਸ ਸੀ ਦੀ ਡਿਗਰੀ ਪ੍ਰਾਪਤ ਕੀਤੀ ਸੀ। ਸੀ ਡੀ ਐੱਸ ਦੀ ਪ੍ਰੀਖਿਆ ਪਾਸ ਕਰ ਕੇ ਇੱਕ ਸਾਲ ਤੱਕ ਆਫਿਸਰਜ਼ ਟਰੇਨਿੰਗ ਇੰਸਟੀਚਿਊਟ ਚੇਨੱਈ ਤੋਂ ਸਿਖਲਾਈ ਪ੍ਰਾਪਤ ਕੀਤੀ। ਅੱਜ ਹੋਈ ਪਾਸਿੰਗ ਆਊਟ ਪਰੇਡ ਵਿੱਚ ਬਿਰੇਂਦਰ ਸਿੰਘ ਨੇ ਲੈਫਟੀਨੈਂਟ ਵਜੋਂ ਕਮਿਸ਼ਨ ਹਾਸਲ ਕੀਤਾ। ਉਸ ਦੀ ਇਸ ਕਾਮਯਾਬੀ ਤੋਂ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਉਸ ਦੇ ਪਿਤਾ ਰਾਜੀਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ’ਤੇ ਮਾਣ ਹੈ। ਉਸ ਨੇ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਬਿਰੇਂਦਰ ਸਿੰਘ ਜੱਗੀ ਦੇ ਪਿਤਾ ਰਾਜੀਵ ਸਿੰਘ ਵੀ ਪਹਿਲਾਂ ਭਾਰਤੀ ਫ਼ੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ।

Advertisement
Advertisement
×