ਜਲੰਧਰ ਵਿੱਚ ਜਦੋਂ ‘ਨਵੇਂ ਅਫਸਰ’ ਨੇ ਚਲਾਨ ਬੁੱਕ ਦੀ ਘੋਖ ਕੀਤੀ

ਜਲੰਧਰ ਵਿੱਚ ਜਦੋਂ ‘ਨਵੇਂ ਅਫਸਰ’ ਨੇ ਚਲਾਨ ਬੁੱਕ ਦੀ ਘੋਖ ਕੀਤੀ

ਪਾਲ ਸਿੰਘ ਨੌਲੀ
ਜਲੰਧਰ, 12 ਜੁਲਾਈ

ਇੱਥੋਂ ਦੇ ਰਾਮਾਮੰਡੀ ਚੌਕ ਵਿੱਚ ਬਾਂਦਰ ਨੇ ਟ੍ਰੈਫਿਕ ਪੁਲੀਸ ਦੀ ਚਲਾਨ ਬੁੱਕ ਚੁੱਕ ਲਈ ਤੇ ਕਾਫ਼ੀ ਸਮੇਂ ਤੱਕ ਪੁਲੀਸ ਵਾਲਿਆਂ ਦੇ ਟੇਬਲ `ਤੇ ਬੈਠਾ ਰਿਹਾ। ਬਾਂਦਰ ਦੀਆਂ ਹਰਕਤਾਂ ਨੇ ਪੁਲੀਸ ਵਾਲਿਆਂ ਦੇ ਸਾਹ ਸੂਤੀ ਰੱਖੇ। ਐਤਵਾਰ ਹੋਣ ਕਾਰਨ ਪੁਲੀਸ ਨੇ ਤਾਲਾਬੰਦੀ ਕਾਰਨ ਰਾਮਾਮੰਡੀ ਚੌਕ ਵਿੱਚ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਬਾਂਦਰ ਨੇ ਪੁਲੀਸ ਵਾਲਿਆਂ ਨੂੰ ਊਦੋਂ ਭਾਜੜਾਂ ਪਾ ਦਿੱਤੀਆਂ ਜਦੋਂ ਉਸ ਨੇ ਪੁਲੀਸ ਵਾਲਿਆਂ ਦੇ ਰੱਖੇ ਟੇਬਲ `ਤੇ ਕਬਜ਼ਾ ਜਮਾ ਲਿਆ। ਬਾਂਦਰ ਪਹਿਲਾਂ ਤਾਂ ਉਥੇ ਬੈਠਾ ਖਰਮਸਤੀਆਂ ਕਰਦਾ ਰਿਹਾ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਉਸ ਨੇ ਟ੍ਰੈਫਿਕ ਪੁਲੀਸ ਦੀ ਚਲਾਨ ਬੁੱਕ ਚੁੱਕ ਲਈ ਤੇ ਹੱਥ ਵਿੱਚ ਪੈੱਨ ਫੜਕੇ ਚਲਾਨ ਬੁੱਕ ਦੇ ਵਰਕੇ ਫਰੋਲਣ ਲੱਗਿਆ। ਇਸ ਨਜ਼ਾਰੇ ਨੂੰ ਦੇਖਕੇ ਜਿੱਥੇ ਲੋਕ ਹੱਸ ਰਹੇ ਸਨ ਤੇ ਮੋਬਾਈਲ ਫੋਨ ਰਾਹੀ ਬਾਂਦਰ ਦੀ ਵੀਡੀਓ ਬਣਾ ਰਹੇ ਸਨ। ਉਥੇ ਪੁਲੀਸ ਵਾਲਿਆਂ ਦਾ ਉਪਰਲਾ ਸਾਹ ਉਪਰ ਤੇ ਹੇਠਲਾ ਸਾਹ ਹੇਠਾ ਰਹਿ ਗਿਆ ਸੀ। ਪੁਲੀਸ ਮੁਲਾਜ਼ਮ ਡੰਡੇ ਨਾਲ ਜਦੋਂ ਬਾਂਦਰ ਨੂੰ ਭਜਾਉਣ ਲਈ ਨੇੜੇ ਗਿਆ ਤਾਂ ਅੱਗੇ ਬਾਂਦਰ ਨੇ ਉਸ ਪੁਲੀਸੀਏ ਨੂੰ ਡਰਾ ਕੇ ਭਜਾ ਦਿੱਤਾ ਲੋਕਾਂ ਨੇ ਇਸ ਦਾ ਖੂਬ ਆਨੰਦ ਮਾਣਿਆ ਤੇ ਲੋਕਾਂ ਨੇ ਖੂਬ ਹਾਸਾ ਠੱਠਾ ਕੀਤਾ। ਬਾਂਦਰ ਤੋਂ ਛੁੱਟਕਾਰਾ ਮਿਲਣ `ਤੇ ਮੁਲਾਜ਼ਮਾਂ ਦੇ ਸਾਹ ਵਿੱਚ ਸਾਹ ਆਏ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All