DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹੁਸ਼ਿਆਰਪਰੁ ਦੇ 5 ਸਾਲਾ ਬੱਚੇ ਨਾਲ ਬਦਫੈਲੀ ਤੋਂ ਬਾਅਦ ਕਤਲ ਦੇ ਮਾਮਲੇ ’ਚ ਪਰਵਾਸੀ ਨੂੰ ਫਾਂਸੀ ਦੀ ਸਜ਼ਾ

ਸਪੈਸ਼ਲ ਪੋਕਸੋ ਕੋਰਟ ਵੱਲੋਂ ਜ਼ੁਰਮ ਦੀ ਗੰਭੀਰਤਾ ਨੂੰ ਦੇਖਦਿਆਂ ਦੋਸ਼ੀ ਨਾਨਕੇ ਯਾਦਵ ਨੂੰ ਸੁਣਾਈ ਮੌਤ ਦੀ ਸਜ਼ਾ

  • fb
  • twitter
  • whatsapp
  • whatsapp
featured-img featured-img
ਹੁਸ਼ਿਆਰਪਰੁ ਦੇ 5 ਸਾਲਾ ਬੱਚੇ ਨਾਲ ਬਦਫੈਲੀ ਤੋਂ ਬਾਅਦ ਕਤਲ ਦੇ ਮਾਮਲੇ ’ਚ ਪਰਵਾਸੀ ਨੂੰ ਫਾਂਸੀ ਦੀ ਸਜ਼ਾ। ਸੰਕੇਤਕ ਤਸਵੀਰ; iStock
Advertisement

ਹੁਸ਼ਿਆਰਪੁਰ ਦੇ ਪੰਜ ਸਾਲਾ ਮਾਸੂਮ ਬੱਚੇ ਹਰਵੀਰ ਸਿੰਘ ਨਾਲ ਅਗਵਾ ਕਰਨ ਤੋਂ ਬਾਅਦ ਬਦਫ਼ੈਲੀ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਪਰਵਾਸੀ ਮਜ਼ਦੂਰ ਨਾਨਕੇ ਯਾਦਵ ਨੂੰ ਸਪੈਸ਼ਲ ਪੋਕਸੋ (POCSO) ਅਦਾਲਤ ਨੇ ਮੌਤ (ਫਾਂਸੀ) ਦੀ ਸਜ਼ਾ ਸੁਣਾਈ ਹੈ।

ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਦੀਪ ਨਗਰ ਮੁਹੱਲੇ ਦੇ ਇੱਕ 5 ਸਾਲਾ ਲੜਕੇ ਹਰਵੀਰ ਸਿੰਘ ਦਾ ਬਦਫ਼ੈਲੀ ਤੋਂ ਬਾਅਦ ਕਤਲ ਕਰਨ ਵਾਲੇ ਦੋਸ਼ੀ ਨਾਨਕੇ ਯਾਦਵ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ। ਮਨਪ੍ਰੀਤ ਕੌਰ ਦੀ ਮਾਣਯੋਗ ਅਦਾਲਤ ਨੇ ਇਸ ਨੂੰ ‘ਦੁਰਲੱਭ ਤੋਂ ਦੁਰਲੱਭ’ (Rarest of Rare) ਮਾਮਲਾ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਦਾ ਐਲਾਨ ਕੀਤਾ। ਅਦਾਲਤ ਨੇ 15 ਸਤੰਬਰ ਨੂੰ ਮੁਲਜ਼ਮ ਨੂੰ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 103 ਅਤੇ ਪੋਕਸੋ (POCSO) ਐਕਟ ਤਹਿਤ ਦੋਸ਼ੀ ਠਹਿਰਾਇਆ ਸੀ, ਜਿਸ ਤੋਂ ਬਾਅਦ ਸਜ਼ਾ ਸੁਣਾਉਣ ਲਈ ਅੱਜ ਦਾ ਦਿਨ ਮੁਕੱਰਰ ਕੀਤਾ ਗਿਆ ਸੀ।

Advertisement

ਪ੍ਰੌਸੀਕਿਊਸ਼ਨ ਮੁਤਾਬਿਕ ਮੁਲਜ਼ਮ ਨੇ ਪਿਛਲੇ ਸਾਲ 9 ਸਤੰਬਰ ਨੂੰ ਹਰਵੀਰ ਨੂੰ ਉਸ ਵੇਲੇ ਅਗਵਾ ਕਰ ਲਿਆ ਸੀ ਜਦੋਂ ਉਹ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਅਗਲੇ ਦਿਨ ਪੁਰਹੀਰਾਂ ਦੇ ਇੱਕ ਸ਼ਮਸ਼ਾਨਘਾਟ ਤੋਂ ਉਸ ਦੀ ਲਾਸ਼ ਬਰਾਮਦ ਹੋਈ ਸੀ। ਪੋਸਟਮਾਰਟਮ ਰਿਪੋਰਟ ਤੋਂ ਸਾਬਿਤ ਹੋਇਆ ਸੀ ਕਿ ਕਤਲ ਕਰਨ ਤੋਂ ਪਹਿਲਾਂ ਬੱਚੇ ਨਾਲ ਬਦਫ਼ੈਲੀ ਕੀਤੀ ਗਈ ਸੀ। ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਵਾਰਦਾਤ ਤੋਂ ਅਗਲੇ ਹੀ ਦਿਨ ਗ੍ਰਿਫ਼ਤਾਰ ਕਰ ਲਿਆ ਸੀ।

Advertisement

ਇਸ ਘਟਨਾ ਨੇ ਨਾ ਕੇਵਲ ਹੁਸ਼ਿਆਰਪੁਰ ਬਲਕਿ ਪੂਰੇ ਪੰਜਾਬ ਵਿੱਚ ਪਰਵਾਸੀਆਂ ਖ਼ਿਲਾਫ਼ ਰੋਸ ਦੀ ਲਹਿਰ ਛੇੜ ਦਿੱਤੀ ਸੀ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪਰਵਾਸੀਆਂ ਖ਼ਿਲਾਫ਼ ਮਤੇ ਪਾਸ ਕਰਕੇ ਉਨ੍ਹਾਂ ਨੂੰ ਪਿੰਡਾਂ ਵਿੱਚੋਂ ਨਿਕਲ ਜਾਣ ਦੇ ਫੁਰਮਾਨ ਵੀ ਜਾਰੀ ਕਰ ਦਿੱਤੇ ਸਨ।

ਅਦਾਲਤ ਦੇ ਫ਼ੈਸਲੇ ’ਤੇ ਤਸੱਲੀ ਪ੍ਰਗਟਾਉਂਦਿਆਂ ਮ੍ਰਿਤਕ ਦੇ ਪਿਤਾ ਅਮਨਦੀਪ ਸਿੰਘ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਦਾ ਬੱਚਾ ਵਾਪਸ ਨਹੀਂ ਆ ਸਕਦਾ, ਪਰ ਦੋਸ਼ੀ ਨੂੰ ਸਜ਼ਾ ਮਿਲਣਾ ਰਾਹਤ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹਰਵੀਰ ਦੀ ਆਤਮਾ ਨੂੰ ਸ਼ਾਂਤੀ ਉਦੋਂ ਹੀ ਮਿਲੇਗੀ ਜਦੋਂ ਦੋਸ਼ੀ ਫ਼ਾਂਸੀ ਦੇ ਤਖਤੇ ’ਤੇ ਲਟਕੇਗਾ।

ਪਰਿਵਾਰ ਦਾ ਕੇਸ ਲੜਨ ਵਾਲੇ ਐਡਵੋਕੇਟ ਅਸ਼ਵਨੀ ਕੁਮਾਰ ਵਰਮਾ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪਰਿਵਾਰ ਨਾਲ ਇਨਸਾਫ਼ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਤੋਂ ਹੀ ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੁਆਈ ਜਾਵੇ।

Advertisement
×