ਪੱਤਰ ਪ੍ਰੇਰਕ
ਜਲੰਧਰ, 20 ਸਤਬੰਰ
ਨਕੋਦਰ ਥਾਣਾ ਸਿਟੀ ਪੁਲੀਸ ਨੇ 29 ਅਗਸਤ ਨੂੰ ਆਪਣੇ ਪਿਤਾ ਹਰਜੀਤ ਸਿੰਘ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਹੇਠ ਐੱਨਆਰਆਈ ਸਤਿੰਦਰ ਸਿੰਘ ਛਿੰਦਾ ਵਾਸੀ ਨੰਦੇੜ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਪਿਤਾ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਆਪਣੇ ਪੁੱਤਰ ਨੂੰ ਸ਼ਰਾਬ ਪੀਣ ਤੋਂ ਰੋਕਿਆ ਸੀ। ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ 29 ਅਗਸਤ ਨੂੰ ਸੂਚਨਾ ਮਿਲੀ ਸੀ ਕਿ ਹਰਜੀਤ ਸਿੰਘ ਵਾਸੀ ਪੁਰੇਵਾਲ ਕਲੋਨੀ ਨਕੋਦਰ ਦਾ ਕਤਲ ਕਰ ਦਿੱਤਾ ਗਿਆ ਹੈ। ਜਦੋਂ ਐੱਸਐੱਚਓ ਸਤਪਾਲ ਸਿੱਧੂ ਘਟਨਾ ਵਾਲੀ ਥਾਂ ’ਤੇ ਜਾਂਚ ਲਈ ਪਹੁੰਚੇ ਤਾਂ ਪਤਾ ਲੱਗਾ ਕਿ ਕਤਲ ਹਰਜੀਤ ਸਿੰਘ ਦੇ ਲੜਕੇ ਛਿੰਦਾ ਨੇ ਕੀਤਾ ਹੈ। ਸਤਿੰਦਰ ਸਿੰਘ ਛਿੰਦਾ ਮੌਕੇ ਤੋਂ ਫਰਾਰ ਹੋ ਗਿਆ ਸੀ।