DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Illegal Mining: ਸਵਾਂ ਦਰਿਆ ’ਚ ਨਾਜਾਇਜ਼ ਖਣਨ ਜ਼ੋਰਾਂ ’ਤੇ

ਖਣਨ ਮਾਫੀਆ ਨੇ ’ਚ 100 ਤੋਂ 150 ਫੁੱਟ ਤੱਕ ਖੁਦਾਈ ਕੀਤੀ; ਬਰਸਾਤ ’ਚ ਮਾਈਨਿੰਗ ’ਤੇ ਰੋਕ: ਖਣਨ ਅਧਿਕਾਰੀ

  • fb
  • twitter
  • whatsapp
  • whatsapp
featured-img featured-img
ਚੱਕ ਅਲੇਰਾ ’ਚ ਖਣਨ ਮਾਫੀਆ ਵੱਲੋਂ ਕੀਤੀ ਨਾਜਾਇਜ਼ ਖੁਦਾਈ ਦਾ ਦ੍ਰਿਸ਼। ਫੋਟੋ ਦੀਪਕ
Advertisement
ਸਥਾਨਕ ਸਵਾਂ ਦਰਿਆ ਵਿੱਚ ਮੌਨਸੂਨ ਸੀਜ਼ਨ ਦੀ ਮਨਾਹੀ ਦੇ ਬਾਵਜੂਦ ਨਾਜਾਇਜ਼ ਖਣਨ ਦਾ ਕਾਰੋਬਾਰ ਜ਼ੋਰਾਂ ’ਤੇ ਚੱਲ ਰਿਹਾ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ’ਤੇ ਵੱਗਦੇ ਇਸ ਦਰਿਆ ਦੇ ਦੋਵੇਂ ਪਾਸੇ ਅੱਠ ਦੇ ਕਰੀਬ ਸਟੋਨ ਕਰੱਸ਼ਰ ਲੱਗੇ ਹੋਏ ਹਨ। ਪੰਜਾਬ ਦੇ ਕੰਢੀ ਖ਼ੇਤਰ ਵਿੱਚ ਸਰਕਾਰ ਵੱਲੋਂ ਕੋਈ ਵੀ ਖੱਡ ਅਲਾਟ ਨਹੀਂ ਕੀਤੀ ਗਈ ਅਤੇ ਬਰਸਾਤ ਦੇ ਮੌਸਮ ਵਿੱਚ ਸਰਕਾਰੀ ਤੌਰ ’ਤੇ ਮਾਈਨਿੰਗ 'ਤੇ ਮੁਕੰਮਲ ਪਾਬੰਦੀ ਹੁੰਦੀ ਹੈ, ਫਿਰ ਵੀ ਖਣਨ ਮਾਫੀਆ ਵੱਲੋਂ ਅੰਨ੍ਹੇਵਾਹ ਖੁਦਾਈ ਜਾਰੀ ਹੈ।

ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਅਨੁਸਾਰ ਪਿੰਡ ਚੱਕ ਅਲੇਰਾ ਵਿੱਚ ਸਥਿਤ ਸਟੋਨ ਕਰੱਸ਼ਰ ਦਰਿਆ ਵਿੱਚੋਂ ਕੱਚਾ ਮਾਲ ਲੈ ਰਹੇ ਹਨ। ਇੱਥੇ ਕਰੀਬ 100 ਮੀਟਰ ਚੌੜਾਈ ਅਤੇ 60 ਤੋਂ 70 ਮੀਟਰ ਡੂੰਘਾਈ ਤੱਕ ਖੁਦਾਈ ਕਰਕੇ ਧਰਤੀ ਹੇਠਲਾ ਪਾਣੀ ਬਾਹਰ ਕੱਢ ਦਿੱਤਾ ਗਿਆ ਹੈ, ਜਿਸ ਨਾਲ ਆਸ-ਪਾਸ ਦੀਆਂ ਜ਼ਮੀਨਾਂ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰੀ ਬਰਸਾਤ ਦੌਰਾਨ ਇਹ ਵੱਡੇ ਖੱਡੇ ਹੜ੍ਹ ਅਤੇ ਜਾਨ-ਮਾਲ ਦੇ ਨੁਕਸਾਨ ਦਾ ਕਾਰਨ ਬਣ ਸਕਦੇ ਹਨ। ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਦੀ ਚੁੱਪੀ 'ਤੇ ਸਵਾਲ ਖੜ੍ਹੇ ਕੀਤੇ ਹਨ।

Advertisement

ਇਸ ਸਬੰਧੀ ਹਿਮਾਚਲ ਪ੍ਰਦੇਸ਼ ਦੇ ਮਾਈਨਿੰਗ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਸਪੱਸ਼ਟ ਕੀਤਾ ਕਿ ਬਰਸਾਤ ਵਿੱਚ ਮਾਈਨਿੰਗ ’ਤੇ ਰੋਕ ਹੈ ਅਤੇ ਕਰੱਸ਼ਰ ਮਾਲਕ ਸਿਰਫ਼ ਸਟਾਕ ਕੀਤਾ ਕੱਚਾ ਮਾਲ ਹੀ ਵਰਤ ਸਕਦੇ ਹਨ। ਦੂਜੇ ਪਾਸੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਈਨਿੰਗ ਅਫ਼ਸਰ ਤੁਸ਼ਾਰ ਗੋਇਲ ਨੇ ਕਿਹਾ ਕਿ ਮਾਈਨਿੰਗ ’ਤੇ ਰੋਕ ਹੈ ਪਰ ਵਾਰ-ਵਾਰ ਸੰਪਰਕ ਕਰਨ ਅਤੇ ਸਬੂਤ ਵਜੋਂ ਫੋਟੋਆਂ ਭੇਜਣ ਦੇ ਬਾਵਜੂਦ ਕੋਈ ਠੋਸ ਜਵਾਬ ਨਹੀਂ ਦਿੱਤਾ।

Advertisement

Advertisement
×