ਫਗਵਾੜਾ: ਟਰੈਫਿਕ ਪੁਲੀਸ ਫਗਵਾੜਾ ਵਲੋਂ ਸੜਕਾਂ ਕੰਢੇ ਤੱਕ ਹੋਏ ਕਬਜ਼ਿਆਂ ਨੂੰ ਹਟਾਉਣ ਨੂੰ ਲੈ ਕੇ ਅੱਜ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਤਹਿਤ ਪੁਲੀਸ ਪਾਰਟੀ ਵਲੋਂ ਇਥੋਂ ਦੇ ਸਰਾਏ ਰੋਡ, ਸਿਨੇਮਾ ਰੋਡ, ਨਾਈਆ ਵਾਲਾ ਚੌਕ, ਬਾਂਸਾ ਬਾਜ਼ਾਰ, ਬੰਗਾ ਰੋਡ, ਲੋਹਾ ਮੰਡੀ ਵਿਖੇ ਗਈ, ਜਿਥੇ ਉਨ੍ਹਾਂ ਸੜਕਾਂ ਕੰਢੇ ਪਏ ਸਾਮਾਨ ਨੂੰ ਚੁਕਵਾਇਆ ਤੇ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਆਪਣੇ ਦਾਇਰੇ ‘ਚ ਰੱਖਣ ਦੀ ਹਦਾਇਤ ਕੀਤੀ। ਇਸ ਮੌਕੇ ਟਰੈਫਿਕ ਇੰਚਾਰਜ ਨੇ ਕਿਹਾ ਕਿ ਪੁਲੀਸ ਵਲੋਂ ਐਸ.ਐਸ.ਪੀ. ਕਪੂਰਥਲਾ ਨਵਨੀਤ ਬੈਂਸ ਤੇ ਐਸ.ਪੀ ਮੁਖਤਿਆਰ ਰਾਏ ਵਲੋਂ ਦਿੱਤੀਆਂ ਹਦਾਇਤਾ ਦੇ ਆਧਾਰ ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਬਾਜ਼ਾਰਾਂ ‘ਚੋਂ ਲੋਕਾਂ ਨੂੰ ਲੰਘਣਾ ਸੌਖਾ ਬਣਾਇਆ ਜਾ ਸਕੇ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਟਰੈਫਿਕ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਉਹ ਆਪੋ-ਆਪਣਾ ਸਾਮਾਨ ਦਾਇਰੇ ‘ਚ ਰੱਖਣ ਤਾਂ ਜੋ ਲੋਕਾਂ ਨੂੰ ਲੰਘਣਾ ਮੁਸ਼ਕਿਲ ਨਾ ਹੋ ਸਕੇ। -ਪੱਤਰ ਪ੍ਰੇਰਕ