Hoshiarpur Voting: ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ; ਮੀਂਹ ਕਾਰਨ ਬੂਥਾਂ 'ਚ ਭਰਿਆ ਪਾਣੀ; ਵੋਟਰ ਪਰੇਸ਼ਾਨ
ਨਗਰ ਨਿਗਮ ਦੀਆਂ ਚੋਣਾਂ ਲਈ ਅੱਜ ਸ਼ਹਿਰ ਦੇ 139 ਬੂਥਾਂ ’ਤੇ ਵੋਟਿੰਗ ਹੋ ਰਹੀ ਹੈ। ਮੀਂਹ ਕਾਰਨ ਸਵੇਰ ਵੇਲੇ ਵੋਟਾਂ ਦੀ ਗਿਣਤੀ ਕਾਫੀ ਘੱਟ ਰਹੀ। 10 ਵਜੇ ਤੱਕ ਕੇਵਲ 12.27 ਫੀਸਦੀ ਵੋਟਾਂ ਹੀ ਪੋਲ ਹੋਈਆਂ ਸਨ। ਕਈ ਥਾਵਾਂ ’ਤੇ ਪਾਰਟੀਆਂ...
ਹੁਸ਼ਿਆਰਪੁਰ ਵਿਖੇ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਡਾ. ਸੇਨੂ ਦੁੱਗਲ, ਆਈ.ਏ.ਐਸ. ਬੂਥਾਂ ਤੇ ਚੱਲ ਰਹੀ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ ਲੈਂਦੇ ਹੋਏ। ਫੋਟੋ; ਹਰਪ੍ਰੀਤ ਕੌਰ
Advertisement
ਨਗਰ ਨਿਗਮ ਦੀਆਂ ਚੋਣਾਂ ਲਈ ਅੱਜ ਸ਼ਹਿਰ ਦੇ 139 ਬੂਥਾਂ ’ਤੇ ਵੋਟਿੰਗ ਹੋ ਰਹੀ ਹੈ। ਮੀਂਹ ਕਾਰਨ ਸਵੇਰ ਵੇਲੇ ਵੋਟਾਂ ਦੀ ਗਿਣਤੀ ਕਾਫੀ ਘੱਟ ਰਹੀ। 10 ਵਜੇ ਤੱਕ ਕੇਵਲ 12.27 ਫੀਸਦੀ ਵੋਟਾਂ ਹੀ ਪੋਲ ਹੋਈਆਂ ਸਨ। ਕਈ ਥਾਵਾਂ ’ਤੇ ਪਾਰਟੀਆਂ ਸਮੇਂ ਸਿਰ ਬੂਥ ਵੀ ਨਹੀਂ ਲਗਾ ਸਕੀਅ।
ਕਈ ਬੂਥਾਂ ’ਤੇ ਮੀਂਹ ਕਾਰਨ ਪਾਣੀ ਭਰ ਗਿਆ। ਸੜਕਾਂ ਉੱਤੇ ਅਤੇ ਪੋਲਿੰਗ ਕੇਂਦਰਾਂ ਦੇ ਅੰਦਰ ਪਾਣੀ ਭਰੇ ਹੋਣ ਕਾਰਨ ਵੋਟਰਾਂ ਨੂੰ ਵੋਟਾਂ ਪਾਉਣ ’ਚ ਕਾਫੀ ਦਿੱਕਤ ਪੇਸ਼ ਆ ਰਹੀ ਹੈ। ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਚੋਣਾਂ ਲਈ ਹੁਸ਼ਿਆਰਪੁਰ ਵਿਖੇ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਡਾ. ਸੇਨੂ ਦੁੱਗਲ, ਆਈ.ਏ.ਐਸ. ਬੂਥਾਂ ’ਤੇ ਚੱਲ ਰਹੀ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ ਲੈਣ ਪਹੁੰਚੇ।
Advertisement
Advertisement
Advertisement
×
