DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Hoshiarpur Bandh: ਹੁਸ਼ਿਆਰਪੁਰ ’ਚ ਖੁੱਲ੍ਹੇ ਅਦਾਰੇ ਬੰਦ ਕਰਵਾਏ

ਬਰਨਾਲਾ ਘਟਨਾ ਦੇ ਰੋਸ ’ਚ ਵਾਲਮੀਕ ਭਾਈਚਾਰੇ ਵਲੋਂ ਦਿੱਤੇ ਪੰਦਾਬ ਬੰਦ ਸੱਦੇ ’ਤੇ ਅੱਜ ਹੁਸ਼ਿਆਰਪੁਰ ਮੁਕੰਮਲ ਬੰਦ ਰਿਹਾ। ਸਾਰੇ ਵਿੱਦਿਅਕ ਤੇ ਵਪਾਰਕ ਅਦਾਰੇ ਬੰਦ ਰਹੇ। ਜੋ ਇੱਕਾ ਦੁੱਕਾ ਸੰਸਥਾਵਾਂ ਖੁੱਲ੍ਹੀਆਂ ਸਨ, ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਵੀ ਬੰਦ ਕਰਵਾ ਦਿੱਤਾ। ਮਿੰਨੀ...

  • fb
  • twitter
  • whatsapp
  • whatsapp
featured-img featured-img
ਤਰਨ ਤਾਰਨ ਨੇੜਲੇ ਜੰਡਿਆਲਾ ਗੁਰੂ ਵਿੱਚ ਸਫਾਈ ਸੇਵਕ ਰੋਸ ਪ੍ਰਦਰਸ਼ਨ ਕਰਦੇ ਹੋਏ।-ਫੋਟੋ:ਬੇਦੀ
Advertisement
ਬਰਨਾਲਾ ਘਟਨਾ ਦੇ ਰੋਸ ’ਚ ਵਾਲਮੀਕ ਭਾਈਚਾਰੇ ਵਲੋਂ ਦਿੱਤੇ ਪੰਦਾਬ ਬੰਦ ਸੱਦੇ ’ਤੇ ਅੱਜ ਹੁਸ਼ਿਆਰਪੁਰ ਮੁਕੰਮਲ ਬੰਦ ਰਿਹਾ। ਸਾਰੇ ਵਿੱਦਿਅਕ ਤੇ ਵਪਾਰਕ ਅਦਾਰੇ ਬੰਦ ਰਹੇ। ਜੋ ਇੱਕਾ ਦੁੱਕਾ ਸੰਸਥਾਵਾਂ ਖੁੱਲ੍ਹੀਆਂ ਸਨ, ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਵੀ ਬੰਦ ਕਰਵਾ ਦਿੱਤਾ। ਮਿੰਨੀ ਸਕੱਤੇਰਤ ਦੇ ਬਾਹਰ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਪਤਾ ਲੱਗਿਆ ਕਿ ਸਰਕਾਰੀ ਦਫ਼ਤਰਾਂ ’ਚ ਕੰਮ ਹੋ ਰਿਹਾ ਹੈ। ਉੁਨ੍ਹਾਂ ਨੇ ਸਾਰੇ ਦਫ਼ਤਰ ਮੁਕੰਮਲ ਤੌਰ ’ਤੇ ਬੰਦ ਕਰਨ ਦਾ ਦਬਾਅ ਪਾਇਆ ਅਤੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਤੁਰੰਤ ਕੰਮਕਾਜ ਬੰਦ ਨਹੀਂ ਕੀਤਾ ਗਿਆ ਤਾਂ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਜਾਵੇਗਾ। ਪ੍ਰਦਰਸ਼ਨਕਾਰੀਆਂ ਦਾ ਰੋਹ ਵੇਖ ਕੇ ਪੁਲੀਸ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨਾਲ ਰਾਬਤਾ ਕੀਤਾ ਅਤੇ ਅੰਦਰ ਖੁੱਲ੍ਹੇ ਸਾਰੇ ਦਫਤਰਾਂ ਤੇ ਸੁਵਿਧਾ ਕੇਂਦਰ ਨੂੰ ਬੰਦ ਕਰਾ ਕੇ ਲੋਕਾਂ ਨੂੰ ਬਾਹਰ ਭੇਜ ਦਿੱਤਾ। ਇਸੇ ਤਰਾਂ ਕੁੱਝ ਵਿਦਿਅਕ ਸੰਸਥਾਵਾਂ ਤੇ ਬੈਂਕ ਵੀ ਸਵੇਰ ਵੇਲੇ ਖੁੱਲ. ਗਏ ਪਰ ਵਾਲਮੀਕ ਆਗੂਆਂ ਦੇ ਵਲੰਟੀਅਰਾਂ ਨੇ ਉਹ ਵੀ ਬੰਦ ਕਰਵਾ ਦਿੱਤੇ। ਪੂਰਾ ਦਿਨ ਬੰਦ ਦੇ ਸਮਰਥਕ ਸ਼ਹਿਰ ਵਿਚ ਮਾਰਚ ਕਰਦੇ ਰਹੇ। ਹਾਲਾਂਕਿ ਉਨ੍ਹਾਂ ਵਲੋਂ ਆਵਜਾਈ ’ਚ ਕੋਈ ਵਿਘਨ ਨਹੀਂ ਪਾਇਆ ਗਿਆ। ਸਾਰੀਆਂ ਸੜਕਾਂ ਹਾਈਵੇ ਆਮ ਵਾਂਗ ਚੱਲਦੇ ਰਹੇ। ਹਸਪਤਾਲ ਮੈਡੀਕਲ ਸਟੋਰ ਵੀ ਖੁੱਲ੍ਹੇ ਰਹੇ। ਵਾਲਮੀਕ ਭਾਈਚਾਰੇ ਨੇ ਮੰਗ ਕੀਤੀ ਬਰਨਾਲਾ ਵਿਖੇ ਸਫਾਈ ਕਰਮੀਆਂ ’ਤੇ ਹੋਏ ਲਾਠੀਚਾਰਜ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਨਿੱਤ ਦਿਨ ਮੁਲਾਜ਼ਮਾਂ ’ਤੇ ਸਰਕਾਰ ਦੇ ਇਸ਼ਾਰੇ ’ਤੇ ਪੁਲੀਸ ਦਾ ਡੰਡਾ ਚੱਲ ਰਿਹਾ ਹੈ ਜੋ ਸਹਿਣਯੋਗ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਮੰਗ ਨਹੀਂ ਮੰਨਦੀ ਤਾਂ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ।

ਜੰਡਿਆਲਾ ਗੁਰੂ ਦੀ ਸਫਾਈ ਸੇਵਕ ਯੂਨੀਅਨ ਦਾ ਰੋਸ ਪ੍ਰਦਰਸ਼ਨ

ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ): ਪੰਜਾਬ ਬੰਦ ਦੇ ਸੱਦੇ ਨੂੰ ਜੰਡਿਆਲਾ ਗੁਰੂ ਵਿੱਚ ਪੂਰਨ ਸਹਿਯੋਗ ਮਿਲਿਆ ਹੈ। ਇਸ ਮੌਕੇ ਜੰਡਿਆਲਾ ਗੁਰੂ ਦੀ ਸਫਾਈ ਸੇਵਕ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਇੱਕਾ ਦੁਕਾ ਖੁੱਲ੍ਹੀਆਂ ਦੁਕਾਨਾਂ ਵੀ ਜ਼ਬਰਦਸਤੀ ਬੰਦ ਕਰਵਾ ਦਿੱਤੀਆਂ।  ਇਸ ਮੌਕੇ ਗੱਲਬਾਤ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ, ਚੇਅਰਮੈਨ ਦਲਜੀਤ ਸਿੰਘ ਤੇ ਸਕੱਤਰ ਸਨੀ ਸਿੰਘ ਨੇ ਕਿਹਾ ਬੀਤੇ ਦਿਨੀ ਬਰਨਾਲਾ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਸਫਾਈ ਸੇਵਕਾਂ ਉਪਰ ਡੀਐਸਪੀ ਬਰਨਾਲਾ ਅਤੇ ਐਸਐਚਓ ਬਰਨਾਲਾ ਵੱਲੋਂ ਜੋ ਅਨ੍ਹੇਵਾਹ ਲਾਠੀ ਚਾਰਜ ਕਰਕੇ ਤਸ਼ੱਦਦ ਕੀਤਾ ਗਿਆ ਹੈ, ਉਸਦੀ ਕਰੜੇ ਸ਼ਬਦਾਂ ਵਿੱਚ ਉਹ ਨਿੰਦਾ ਕਰਦਿਆਂ ਇਨ੍ਹਾਂ ਅਫਸਰਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕਰਦੇ ਹਨ।
Advertisement

Advertisement
Advertisement
×