DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Hoshiarpur: ਜਮਾਤਣ ਨਾਲ ਜਬਰ-ਜਨਾਹ ਦੇ ਦੋਸ਼ ਹੇਠ 17 ਸਾਲਾ ਨਾਬਾਲਗ ਹਿਰਾਸਤ ਵਿੱਚ

4 ਜੁਲਾਈ ਨੂੰ ਰੈਸਟੋਰੈਂਟ ਦੇ ਕੈਬਿਨ ਵਿੱਚ ਲਿਜਾ ਕੇ ਕੀਤੀ ਗਈ ਸੀ ਘਿਣਾਉਣੀ ਹਰਕਤ: ਪੁਲੀਸ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਹੁਸ਼ਿਆਰਪੁਰ ਵਿੱਚ ਆਪਣੀ ਜਮਾਤਣ (ਸਹਿਪਾਠੀ) ਨਾਲ ਜਬਰ-ਜਨਾਹ ਕਰਨ ਅਤੇ ਬਾਅਦ ਵਿੱਚ ਇਸ ਦੀ ਵੀਡੀਓ ਜਨਤਕ ਕਰਨ ਦੇ ਦੋਸ਼ ਹੇਠ 17 ਸਾਲ ਦੇ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲੀਸ ਮੁਤਾਬਕ ਇਹ ਘਟਨਾ 4 ਜੁਲਾਈ ਦੀ ਹੈ, ਜਦੋਂ 16 ਸਾਲਾ ਪੀੜਤਾ ਨੂੰ ਸਕੂਲ ਜਾਣ ਤੋਂ ਪਹਿਲਾਂ ਬਾਹਰ ਘੁਮਾਉਣ ਦੇ ਬਹਾਨੇ ਇੱਕ ਰੈਸਟੋਰੈਂਟ ਦੇ ਕੈਬਿਨ ਵਿੱਚ ਲਿਜਾਇਆ ਗਿਆ। ਉੱਥੇ ਮੁਲਜ਼ਮ ਨੇ ਪੀੜਤਾ ਨਾਲ ਕਥਿਤ ਤੌਰ 'ਤੇ ਜਬਰ-ਜਨਾਹ ਕੀਤਾ ਅਤੇ ਇਸ ਵਾਰਦਾਤ ਦੀ ਵੀਡੀਓ ਬਣਾ ਲਈ। ਮੁਲਜ਼ਮ ਨਾਬਾਲਗ ਨੂੰ ਵੀਰਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

Advertisement

ਪੁਲੀਸ ਨੇ ਦੱਸਿਆ ਕਿ ਪੀੜਤਾ ਨੇ ਬਾਅਦ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੂਰੀ ਆਪਬੀਤੀ ਸੁਣਾਈ। ਉਸਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਮੁਲਜ਼ਮ ਕਥਿਤ ਤੌਰ 'ਤੇ ਜਬਰ-ਜਨਾਹ ਦੀ ਵੀਡੀਓ ਜਨਤਕ ਕਰਨ ਦੀ ਧਮਕੀ ਦੇ ਰਿਹਾ ਸੀ ਅਤੇ ਇਸ ਕਾਰੇ ਦੇ ਕੁਝ ਦਿਨਾਂ ਬਾਅਦ ਉਸਨੇ ਅਜਿਹਾ ਕਰ ਵੀ ਦਿੱਤਾ।

Advertisement

ਥਾਣਾ ਦਸੂਹਾ ਦੀ ਪੁਲੀਸ ਨੇ ਇਸ ਸਬੰਧੀ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਦੀਆਂ ਸਬੰਧਤ ਧਾਰਾਵਾਂ ਅਤੇ ਪੋਕਸੋ ਐਕਟ ਤਹਿਤ ਐੱਫ ਆਈ ਆਰ ਦਰਜ ਕਰ ਲਈ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ।

Advertisement
×