DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘਰ ਵਾਪਸੀ: ਪੁਨਰ ਸੁਰਜੀਤੀ ਵਿਚ ਸ਼ਾਮਲ ਭੁੱਲੇਵਾਲ ਰਾਠਾਂ ਤੇ ਢੱਟ ਹੋਣਗੇ ਅਕਾਲੀ ਦਲ ’ਚ ਸ਼ਾਮਲ

ਹੁਸ਼ਿਆਰਪੁਰ ਜਿਲ੍ਹੇ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਛੱਡ ਕੇ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਗਏ ਅਕਾਲੀ ਆਗੂ ਘਰ ਵਾਪਸੀ ਕਰਨ ਲੱਗੇ ਹਨ। ਇਸ ਤਹਿਤ ਆਉਂਦੇ ਦਿਨਾਂ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ...

  • fb
  • twitter
  • whatsapp
  • whatsapp
Advertisement

ਹੁਸ਼ਿਆਰਪੁਰ ਜਿਲ੍ਹੇ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਛੱਡ ਕੇ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਗਏ ਅਕਾਲੀ ਆਗੂ ਘਰ ਵਾਪਸੀ ਕਰਨ ਲੱਗੇ ਹਨ। ਇਸ ਤਹਿਤ ਆਉਂਦੇ ਦਿਨਾਂ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਸਤਵਿੰਦਰ ਪਾਲ ਸਿੰਘ ਢੱਟ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਵਾਪਸੀ ਕਰ ਸਕਦੇ ਹਨ। ਇਸ ਦੀ ਪੁਸ਼ਟੀ ਦੋਹਾਂ ਆਗੂਆਂ ਨੇ ਕੀਤੀ ਹੈ। ਅਕਾਲੀ ਆਗੂਆਂ ਦੀ ਘਰ ਵਾਪਸੀ ਆਉਂਦੇ ਦਿਨਾਂ ਵਿੱਚ ਹੁਸ਼ਿਆਰਪੁਰ ਅੰਦਰ ਸੁਖਬੀਰ ਸਿੰਘ ਬਾਦਲ ਦੀ ਫੇਰੀ ਦੌਰਾਨ ਹੋਵੇਗੀ। ਭੁੱਲੇਵਾਲ ਰਾਠਾਂ ਅਤੇ ਸਤਵਿੰਦਰ ਸਿੰਘ ਦਾ ਜ਼ਿਲ੍ਹੇ ਅੰਦਰ ਚੰਗਾ ਰਸੂਖ ਮੰਨਿਆ ਜਾਂਦਾ ਹੈ।

ਦੱਸਣਯੋਗ ਹੈ ਕਿ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਗੜ੍ਹਸ਼ੰਕਰ ਤੋਂ ਲੰਬਾ ਸਮਾਂ ਵਿਧਾਇਕ ਰਹੇ ਹਨ ਅਤੇ ਪਾਰਟੀ ਛੱਡਣ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਨ। ਇਸੇ ਤਰ੍ਹਾਂ ਸਤਵਿੰਦਰ ਪਾਲ ਸਿੰਘ ਢੱਟ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਸਨ ਅਤੇ ਹੁਸ਼ਿਆਰਪੁਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਸਾਬਕਾ ਚੇਅਰਮੈਨ ਸਨ। ਉਸ ਮੌਕੇ ਪਾਰਟੀ ਅੰਦਰ ਬੇਅਬਦੀਆਂ ਦੇ ਮਾਮਲਿਆਂ ਨੂੰ ਲੈ ਕੇ ਰੋਸ ਚੱਲ ਰਿਹਾ ਸੀ ਅਤੇ ਪਾਰਟੀ ਦੀ ਜ਼ਿਲ੍ਹਾ ਜਥੇਬੰਦੀ ਅੰਦਰ ਵੀ ਧੜੇਬੰਦੀ ਵਧ ਗਈ ਸੀ। ਪਾਰਟੀ ਛੱਡਣ ਵਾਲੇ ਆਗੂ ਮਹਿਸੂਸ ਕਰਦੇ ਸਨ ਕਿ ਪਾਰਟੀ ਪ੍ਰਧਾਨ ਉਨ੍ਹਾਂ ਦੇ ਜਥੇਬੰਦਕ ਇਤਰਾਜ਼ਾਂ ਨੂੰ ਦੂਰ ਨਹੀਂ ਕਰ ਰਹੇ, ਜਿਸ ਕਾਰਨ ਉਨ੍ਹਾਂ ਪਾਰਟੀ ਨੂੰ ਅਲਵਿਦਾ ਕਹਿਕੇ ਅਕਾਲੀ ਦਲ ਪੁਨਰ ਸੁਰਜੀਤੀ ਦਾ ਪੱਲਾ ਫੜ ਲਿਆ ਸੀ। ਮੌਜੂਦਾ ਸਮੇਂ ਅੰਦਰ ਸ੍ਰੀ ਰਾਠਾਂ ਪੁਨਰ ਸੁਰਜੀਤੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਤਵਿੰਦਰ ਪਾਲ ਸਿੰਘ ਢੱਟ ਜਿਲ੍ਹਾ ਪ੍ਰਧਾਨ ਹਨ।

Advertisement

ਜ਼ਿਕਰਯੋਗ ਹੈ ਕਿ ਇਨ੍ਹਾਂ ਆਗੂਆਂ ਦੇ ਘਰ ਵਾਪਸੀ ਦੇ ਸੰਕੇਤ ਬੀਤੇ ਦਿਨ ਅਕਾਲੀ ਦਲ ਪੁਨਰਸੁਰਜੀਤੀ ਦੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਹੋਈ ਸੂਬਾਈ ਮੀਟਿੰਗ ਦੌਰਾਨ ਹੀ ਮਿਲ ਗਏ ਸਨ। ਉਸ ਮੌਕੇ ਮੀਟਿੰਗ ਵਿੱਚ ਭੁੱਲੇਵਾਲ ਰਾਠਾਂ ਅਤੇ ਬੀਬੀ ਜਗੀਰ ਕੌਰ ਹਾਜ਼ਰ ਨਹੀਂ ਹੋਏ ਸਨ ਜਿਸ ਤੋਂ ਕਿਆਸਅਰਾਈਆਂ ਚੱਲ ਰਹੀਆਂ ਸਨ ਕਿ ਉਕਤ ਆਗੂ ਘਰ ਵਾਪਸੀ ਕਰ ਸਕਦੇ ਹਨ।

Advertisement

ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਗੇ ਆਪਣੇ ਜਥੇਬੰਦਕ ਇਤਰਾਜ਼ ਰੱਖੇ ਸਨ, ਜਿਨ੍ਹਾਂ ਨੂੰ ਦੂਰ ਕਰਦਿਆਂ ਉਨ੍ਹਾਂ ਭਰੋਸਾ ਦੁਆਇਆ ਕਿ ਪਾਰਟੀ ਜਥੇਬੰਦੀ ਵਿੱਚ ਅਨੁਸ਼ਾਸਨ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ ਵਾਪਸੀ ਕਰਨ ਵਿੱਚ ਕੋਈ ਇਤਰਾਜ਼ ਨਹੀਂ ਰਹਿ ਜਾਂਦਾ। ਉੱਧਰ ਸਤਵਿੰਦਰ ਸਿੰਘ ਢੱਟ ਨੇ ਕਿਹਾ ਕਿ ਪਾਰਟੀ ਜਥੇਬੰਦੀ ਵਿੱਚ ਇੱਕ ਆਗੂ ਜਥੇਬੰਦੀ ਨੂੰ ਢਾਹ ਲਗਾ ਕੇ ਧੜੇਬੰਦੀ ਕਾਇਮ ਕਰ ਰਿਹਾ ਸੀ, ਜਿਸ ਬਾਰੇ ਉਨ੍ਹਾਂ ਪਾਰਟੀ ਆਗੂਆਂ ਨੂੰ ਅਗਾਹ ਕੀਤਾ ਸੀ ਪਰ ਪਾਰਟੀ ਵਲੋਂ ਸਮੇਂ ਸਿਰ ਕੋਈ ਫੈਸਲਾ ਨਾ ਲੈਣ ਤੋਂ ਨਾਰਾਜ਼ ਹੋ ਕੇ ਉਨ੍ਹਾਂ ਪਾਰਟੀ ਛੱਡੀ ਸੀ ਪਰ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦਿੱਤਾ ਹੈ ਹੁਣ ਅਜਿਹਾ ਨਹੀਂ ਹੋਵੇਗਾ, ਜਿਸ ਕਾਰਨ ਉਹ ਸ੍ਰੀ ਬਾਦਲ ਦੀ ਅਗਵਾਈ ਕਬੂਲ ਰਹੇ ਹਨ।

Advertisement
×