DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Olympian Mohinder Munshi ਦੀ ਯਾਦ ਵਿੱਚ ਹਾਕੀ ਮੈਚ

ਭਾਰਤ ਲਈ 1975 ਹਾਕੀ ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦੇ ਅਹਿਮ ਮੈਂਬਰ ਰਹੇ ਓਲੰਪੀਅਨ ਮੋਹਿੰਦਰ ਸਿੰਘ ਮੁਨਸ਼ੀ ਦੀ 49ਵੀਂ ਬਰਸੀ ਅੱਜ ਲਾਡੋਵਾਲੀ ਰੋਡ ਸਥਿਤ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਮਨਾਈ ਗਈ। ਇਸ ਮੌਕੇ ਉਨ੍ਹਾਂ ਦੇ ਸਨਮਾਨ...

  • fb
  • twitter
  • whatsapp
  • whatsapp
featured-img featured-img
ਪ੍ਰਬੰਧਕਾਂ ਨਾਲ ਤਸਵੀਰ ਖਿਚਵਾਉਂਦੇ ਹੋਏ ਖਿਡਾਰੀ।
Advertisement

ਭਾਰਤ ਲਈ 1975 ਹਾਕੀ ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦੇ ਅਹਿਮ ਮੈਂਬਰ ਰਹੇ ਓਲੰਪੀਅਨ ਮੋਹਿੰਦਰ ਸਿੰਘ ਮੁਨਸ਼ੀ ਦੀ 49ਵੀਂ ਬਰਸੀ ਅੱਜ ਲਾਡੋਵਾਲੀ ਰੋਡ ਸਥਿਤ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਮਨਾਈ ਗਈ। ਇਸ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ ਕੁੜੀਆਂ ਦਾ ਵਿਸ਼ੇਸ਼ ਹਾਕੀ ਮੈਚ ਕਰਵਾਇਆ ਗਿਆ। ਖਿਡਾਰਨਾਂ ਨੇ ਆਪਣੀ ਖੇਡ ਰਾਹੀਂ ਓਲੰਪੀਅਨ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਯਾਦ ਵਿੱਚ ਪਿਛਲੇ 25 ਸਾਲਾਂ ਤੋਂ ਅੰਡਰ-19 ਲੜਕਿਆਂ ਦਾ ਹਾਕੀ ਟੂਰਨਾਮੈਂਟ ਲਗਾਤਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚੋਂ ਕਈ ਹੋਣਹਾਰ ਖਿਡਾਰੀ ਨਿਕਲੇ ਹਨ। ਮੋਹਿੰਦਰ ਸਿੰਘ ਮੁਨਸ਼ੀ ਨੇ 1970 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ, 1975 ਦੇ ਕੁਆਲਾਲੰਪੁਰ ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਅਤੇ 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।

ਬਰਸੀ ਸਮਾਗਮ ਵਿੱਚ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਜਸਜੀਤ ਸਿੰਘ ਰਾਏ ਮੁੱਖ ਮਹਿਮਾਨ ਵਜੋਂ ਅਤੇ ਪ੍ਰਿੰਸੀਪਲ ਹਰਮਿੰਦਰ ਸਿੰਘ ਅਟਵਾਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਨ੍ਹਾਂ ਤੋਂ ਇਲਾਵਾ ਸਾਹਿਬ ਸਿੰਘ ਹੁੰਦਲ, ਓਲੰਪੀਅਨ ਦੇ ਭਰਾ ਸਤਪਾਲ ਸਿੰਘ ਮੁਨਸ਼ੀ, ਓਲੰਪੀਅਨ ਸੰਜੀਵ ਕੁਮਾਰ, ਹਾਕੀ ਕੋਚ ਰਜਵਿੰਦਰ ਕੌਰ, ਕੌਮਾਂਤਰੀ ਖਿਡਾਰੀ ਰਾਮ ਸਰਨ, ਕੌਮਾਂਤਰੀ ਅੰਪਾਇਰ ਭੁਪਿੰਦਰ ਸਿੰਘ, ਧਰਮਪਾਲ ਸਿੰਘ, ਮਹਾਬੀਰ ਸਿੰਘ, ਕੌਮਾਂਤਰੀ ਖਿਡਾਰੀ ਪਰਮਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਕੁਲਜੀਤ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ, ਧਰਮਿੰਦਰ ਸਿੰਘ, ਹਰਪ੍ਰੀਤ ਸਿੰਘ ਬਾਂਸਲ, ਕੋਚ ਜਗਜੀਤ ਸਿੰਘ, ਦਲਜੀਤ ਸਿੰਘ ਭੰਡਾਲ, ਗੁਰਮੀਤ ਸਿੰਘ ਵਾਰਿਸ, ਗੁਰਜਿੰਦਰ ਸਿੰਘ, ਕੁਲਜੀਤ ਸਿੰਘ ਸੈਣੀ ਅਤੇ ਪ੍ਰਭਜੋਤ ਸਿੰਘ ਡਾਇਮੰਡ ਸਮੇਤ ਕਈ ਖੇਡ ਪ੍ਰੇਮੀ ਹਾਜ਼ਰ ਸਨ।

Advertisement

Advertisement
Advertisement
×