ਸਿਹਤ ਟੀਮ ਵੱਲੋਂ ਦੁਕਾਨਾਂ ਉੱਤੇ ਛਾਪੇ

ਸਿਹਤ ਟੀਮ ਵੱਲੋਂ ਦੁਕਾਨਾਂ ਉੱਤੇ ਛਾਪੇ

ਸਿਹਤ ਵਿਭਾਗ ਦੀ ਟੀਮ ਦੇ ਮੈਂਬਰ ਜੂਸ ਦੀ ਦੁਕਾਨ ਤੋਂ ਨਮੂਨੇ ਲੈਂਦੇ ਹੋਏ।

ਹਰਪ੍ਰੀਤ ਕੌਰ
ਹੁਸ਼ਿਆਰਪੁਰ, 3 ਦਸੰਬਰ

ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਸਥਾਨਕ ਹਰਿਆਣਾ ਰੋਡ, ਕਮਾਲਪੁਰ ਚੌਕ ਤੇ ਮਾਹਿਲਪੁਰ ਅੱਡਾ ਆਦਿ ਇਲਾਕਿਆਂ ਦਾ ਦੌਰਾ ਕਰਕੇ ਕਰਿਆਨਾ, ਜੂਸ, ਹਲਵਾਈ ਆਦਿ ਦੀਆਂ ਦੁਕਾਨਾਂ ’ਤੇ ਛਾਪੇ ਮਾਰੇ ਗਏ। ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਟੀਮ ਵੱਲੋਂ ਖਾਣ-ਪੀਣ ਵਾਲੇ ਸਾਮਾਨ ਦੇ 7 ਨਮੂਨੇ ਲੈ ਕੇ ਅਗਲੇਰੀ ਕਾਰਵਾਈ ਵਾਸਤੇ ਚੰਡੀਗੜ੍ਹ ਲੈਬਾਰਟਰੀ ਨੂੰ ਜਾਂਚ ਵਾਸਤੇ ਭੇਜ ਦਿੱਤੇ ਗਏ ਹਨ। ਟੀਮ ਵਿੱਚ ਫ਼ੂਡ ਸੇਫ਼ਟੀ ਅਫ਼ਸਰ ਰਮਨ ਵਿਰਦੀ, ਹਰਦੀਪ ਸਿੰਘ ਅਤੇ ਰਾਮ ਲੁਭਾਇਆ ਸ਼ਾਮਿਲ ਸਨ।

ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਕਮਾਲਪੁਰ ਚੌਕ ’ਚ ਇਕ ਜੂਸ ਦੀ ਦੁਕਾਨ ਵਿੱਚ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੀ ਉਲੰਘਣਾ ਪਾਏ ਜਾਣ ’ਤੇ ਉਸ ਦੀ ਰਜਿਟ੍ਰੇਸ਼ਨ ਨੂੰ ਰੱਦ ਕਰ ਦਿੱਤਾ ਗਿਆ।

ਅਧਿਕਾਰੀ ਨੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਖਾਧ ਪਦਾਰਥਾਂ ਵਿੱਚ ਮਿਲਾਵਟ ਅਤੇ ਸਾਫ਼-ਸਫ਼ਾਈ ਵਿੱਚ ਅਣਗਹਿਲੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਐਕਟ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All