DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Health Center: ਸਿਹਤ ਕੇਂਦਰ ਦੀ ਖ਼ਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ

ਪੰਜਾਬ ਕਾਂਗਰਸ ਸੈੱਲ ਨੇ ਹਾਜੀਪੁਰ ਕਸਬੇ ਦੇ ਪੇਂਡੂ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਵਾਲੇ ਕਮਿਊਨਿਟੀ ਸਿਹਤ ਕੇਂਦਰ ਹਾਜੀਪੁਰ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਨੇ...

  • fb
  • twitter
  • whatsapp
  • whatsapp
featured-img featured-img
ਕਾਂਗਰਸੀ ਆਗੂ ਅਮਰਜੀਤ ਢਾਡੇਕਟਵਾਲ ਸਿਹਤ ਕੇਂਦਰ ਦੀਆਂ ਖ਼ਾਮੀਆਂ ਬਾਰੇ ਦੱਸਦੇ ਹੋਏ।
Advertisement

ਪੰਜਾਬ ਕਾਂਗਰਸ ਸੈੱਲ ਨੇ ਹਾਜੀਪੁਰ ਕਸਬੇ ਦੇ ਪੇਂਡੂ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਵਾਲੇ ਕਮਿਊਨਿਟੀ ਸਿਹਤ ਕੇਂਦਰ ਹਾਜੀਪੁਰ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਨੇ ਸਿਹਤ ਕੇਂਦਰ ਦਾ ਦੌਰਾ ਕੀਤਾ। ਉਨ੍ਹਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪਾਰਕਿੰਗ ਦੀ ਵਸੂਲੀ ਰੋਕਣ ਦੀ ਮੰਗ ਕੀਤੀ ਹੈ।

ਸ੍ਰੀ ਢਾਡੇਕਟਵਾਲ ਨੇ ਕਿਹਾ ਕਿ ਇਲਾਕੇ ਦੇ ਦਰਜਨਾਂ ਪਿੰਡਾਂ ਲਈ ਹਾਜੀਪੁਰ ਦਾ ਸਿਹਤ ਕੇਂਦਰ ਇੱਕੋ-ਇੱਕ ਮੁੱਖ ਸਰਕਾਰੀ ਸਿਹਤ ਕੇਂਦਰ ਹੈ ਪਰ ਹਸਪਤਾਲ ਅੰਦਰ ਡਾਕਟਰਾਂ ਸਣੇ ਸਿਹਤ ਸਹੂਲਤਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਮੁਸ਼ਕਲ ਝੱਲਣੀ ਪੈ ਰਹੀ ਹੈ। ਸਿਹਤ ਕੇਂਦਰ ਦੀ ਇਮਾਰਤ ਖ਼ਸਤਾਹਾਲ ਹੈ ਅਤੇ ਪਖਾਨਿਆਂ ਦੀ ਹਾਲਤ ਸੁਧਾਰਨ ਦੀ ਲੋੜ ਹੈ। ਪਿਛਲੇ ਬਰਸਾਤੀ ਮੌਸਮ ਦੌਰਾਨ ਨੁਕਸਾਨੀ ਗਏ ਇਸ ਸਿਹਤ ਕੇਂਦਰ ਦੀ ਚਾਰਦੀਵਾਰੀ ਦੀ ਮੁਰੰਮਤ ਵੀ ਅਜੇ ਤੱਕ ਵੀ ਨਹੀਂ ਕੀਤੀ ਗਈ। ਕੇਂਦਰ ’ਚ ਪਾਰਕਿੰਗ ਦਾ ਸਹੀ ਪ੍ਰਬੰਧ ਨਾ ਹੋਣ ਦੇ ਬਾਵਜੂਦ ਮਰੀਜ਼ਾਂ ਕੋਲੋਂ ਵਾਹਨ ਖੜ੍ਹੇ ਕਰਨ ਲਈ ਪੈਸੇ ਲਏ ਜਾ ਰਹੇ ਹਨ।

Advertisement

ਉਨ੍ਹਾਂ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪਾਰਕਿੰਗ ਫੀਸ ਨੂੰ ਤੁਰੰਤ ਬੰਦ ਕੀਤਾ ਜਾਵੇ। ਸੀ ਐੱਚ ਸੀ ਦੀ ਇਮਾਰਤ ਦੀ ਮੁਰੰਮਤ, ਪਖਾਨਿਆਂ ਦੀ ਸੁਚਾਰੂ ਵਿਵਸਥਾ ਅਤੇ ਡਾਕਟਰਾਂ ਦੀ ਘਾਟ ਦੂਰ ਕੀਤੀ ਜਾਵੇ। ਇਸ ਮੌਕੇ ਸ਼ਾਮ ਸਿੰਘ ਕੁੱਲੀਆਂ ਲੁਬਾਣਾ, ਪ੍ਰਿੰਸ ਸ਼ਰਮਾ ਹਾਜੀਪੁਰ, ਬਲਬੀਰ ਸਿੰਘ ਅਜਮੇਰ, ਬਲਵੀਰ ਸਿੰਘ ਭਵਨਾਲ, ਰਵੀ ਕੁਮਾਰ, ਮਹਿੰਦਰ ਸਿੰਘ ਖੁੰਡਾ, ਸਰਦਾਰੀ ਲਾਲ ਢਾਡੇਕਟਵਾਲ, ਗਗਨ ਸਿੰਘ ਹਾਜੀਪੁਰ, ਯਾਕੂਬ ਮਸੀਹ, ਲੱਖੀ ਸ਼ਰਮਾ ਹਾਜੀਪੁਰ, ਚਮਨ ਕੁਮਾਰ, ਮਿੱਠੂ ਸ਼ਿੱਬੋਚੱਕ, ਬਲਵਿੰਦਰ ਸਿੰਘ ਸਹਾਲੀਆਂ ਆਦਿ ਵੀ ਹਾਜ਼ਰ ਸਨ।

Advertisement

Advertisement
×