ਫ਼ੌਜ ’ਚ ਹੌਲਦਾਰ ਰਣਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਫ਼ੌਜ ’ਚ ਹੌਲਦਾਰ ਰਣਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਜੇਬੀ ਸੇਖੋਂ
ਗੜਸ਼ੰਕਰ, 2 ਅਗਸਤ

ਇਸ ਤਹਿਸੀਲ ਦੇ ਪਿੰਡ ਸਤਨੌਰ ਦੇ ਵਸਨੀਕ ਅਤੇ ਭਾਰਤੀ ਫੌਜ ਵਿਚ ਹੌਲਦਾਰ ਰਣਜੀਤ ਸਿੰਘ (36) ਦੀ ਬਿਹਾਰ ਵਿੱਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਰਣਜੀਤ ਸਿੰਘ ਦੀ ਦੇਹ ਦਾ ਅੱਜ ਪਿੰਡ ਸਤਨੌਰ ਵਿਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਰਣਜੀਤ ਸਿੰਘ ਦੀ ਪਤਨੀ ਅਤੇ ਦੋ ਧੀਆਂ ਵੀ ਬਿਹਾਰ ਵਿੱਚ ਹੀ ਉਨ੍ਹਾਂ ਨਾਲ ਰਹਿ ਰਹੀਆਂ ਸਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All