DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਨੂਰ ਸਿੰਘ ਛਾਬੜਾ ਵਧੀਕ ਸੈਸ਼ਨ ਜੱਜ ਬਣੇ

ਜਲੰਧਰ ਦੇ ਹਰਨੂਰ ਸਿੰਘ ਛਾਬੜਾ, ਹਾਇਰ ਜੁਡੀਸ਼ਲ ਸਰਵਿਸ ਦਾ ਪੇਪਰ ਪਾਸ ਕਰਕੇ ਐਡੀਸ਼ਨਲ ਸੈਸ਼ਨ ਜੱਜ ਬਣੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾਇਰਡ ਜੱਜ ਆਰ ਐੱਲ ਚੌਹਾਨ ਨੇ ਦੱਸਿਆ ਕਿ ਹਰਨੂਰ ਸਿੰਘ ਛਾਬੜਾ ਜਲੰਧਰ ਵਿੱਚ ਬਤੌਰ ਸਰਕਾਰੀ ਵਕੀਲ ਸੇਵਾ ਨਿਭਾਅ ਰਹੇ...

  • fb
  • twitter
  • whatsapp
  • whatsapp
Advertisement

ਜਲੰਧਰ ਦੇ ਹਰਨੂਰ ਸਿੰਘ ਛਾਬੜਾ, ਹਾਇਰ ਜੁਡੀਸ਼ਲ ਸਰਵਿਸ ਦਾ ਪੇਪਰ ਪਾਸ ਕਰਕੇ ਐਡੀਸ਼ਨਲ ਸੈਸ਼ਨ ਜੱਜ ਬਣੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾਇਰਡ ਜੱਜ ਆਰ ਐੱਲ ਚੌਹਾਨ ਨੇ ਦੱਸਿਆ ਕਿ ਹਰਨੂਰ ਸਿੰਘ ਛਾਬੜਾ ਜਲੰਧਰ ਵਿੱਚ ਬਤੌਰ ਸਰਕਾਰੀ ਵਕੀਲ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਨੇ ਹਾਇਰ ਜੁਡੀਸ਼ਲ ਸਰਵਿਸ ਦਾ ਪੇਪਰ ਦੇਣ ਲਈ ਤਿਆਰੀ ਆਰ ਐੱਲ ਚੌਹਾਨ ਜੁਡੀਸ਼ਲ ਅਕੈਡਮੀ ’ਚ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੇ ਪੜ੍ਹਾਏ ਹੋਏ ਵਿਦਿਆਰਥੀਆਂ ਵਿੱਚੋਂ 52 ਸਰਕਾਰੀ ਵਕੀਲ ਅਤੇ 50 ਤੋਂ ਵੱਧ ਜੱਜ ਬਣ ਕੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਹਰਨੂਰ ਸਿੰਘ ਛਾਬੜਾ ਜਲੰਧਰ ਦੇ ਜੁਡੀਸ਼ਲ ਸਰਵਿਸ ਲਈ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣ ਸਕਦੇ ਹਨ।

Advertisement
Advertisement
×