DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Hajipur School ਅਧਿਆਪਕਾਂ ਤੋਂ ਸੱਖਣਾ

ਡਿਪਟੀ ਸਪੀਕਰ ਰੌੜੀ ਦਾ ਸਹੁਰਾ ਪਿੰਡ ਹੈ ਹਾਜੀਪੁਰ; ਪਿੰਡ ਵਾਸੀਆਂ ਨੇ ਆਰਜ਼ੀ ਤੌਰ ’ਤੇ ਕੀਤਾ ਪ੍ਰਬੰਧ

  • fb
  • twitter
  • whatsapp
  • whatsapp
featured-img featured-img
ਸਰਕਾਰੀ ਮਿਡਲ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਸਬੰਧੀ ਦੱਸਦੇ ਹੋਏ ਪਿੰਡ ਹਾਜੀਪੁਰ ਵਾਸੀ।
Advertisement

ਪੰਜਾਬ ਸਰਕਾਰ ਇਕ ਪਾਸੇ ਸਿੱਖਿਆ ਕ੍ਰਾਂਤੀ ਦੇ ਦਾਅਵੇ ਹੇਠ ਪੰਜਾਬ ਦੀ ਸਰਕਾਰੀ ਸਕੂਲੀ ਸਿੱਖਿਆ ਦੇ ਸੁਧਾਰ ਸਬੰਧੀ ਅਨੇਕਾਂ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਗੜ੍ਹਸ਼ੰਕਰ ਦੇ ਸਥਾਨਕ ਪਿੰਡਾਂ ਦੇ ਅਨੇਕਾਂ ਐਲੀਮੈਂਟਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹੋਣ ਕਰ ਕੇ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ। ਇਸ ਦੀ ਇਕ ਮਿਸਾਲ ਤਹਿਸੀਲ ਦੇ ਪਿੰਡ ਹਾਜੀਪੁਰ ਦੀ ਹੈ ਜਿੱਥੋਂ ਦੇ ਸਰਕਾਰੀ ਮਿਡਲ ਸਕੂਲ ਵਿੱਚ ਕੋਈ ਪੱਕੇ ਤੌਰ ’ਤੇ ਅਧਿਆਪਕ ਡਿਊਟੀ ’ਤੇ ਨਹੀ ਹੈ ਜਿਸ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਪਿੰਡ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਸਹੁਰਿਆਂ ਦਾ ਪਿੰਡ ਹੈ ਜਿੱਥੋਂ ਦਾ ਸਰਕਾਰੀ ਮਿਡਲ ਸਕੂਲ ਸਥਾਈ ਅਧਿਆਪਕ ਤੋਂ ਵਾਂਝਾ ਚੱਲ ਰਿਹਾ ਹੈ। ਸਕੂਲ ਵਿੱਚ ਇਕ ਅਧਿਆਪਕ ਨਿਯੁਕਤ ਸੀ ਜੋ ਪਦਉਨਤ ਹੋ ਕੇ ਹੋਰ ਸਟੇਸ਼ਨ ’ਤੇ ਚਲੇ ਗਿਆ ਜਿੱਥੇ ਵਿਭਾਗ ਵਲੋਂ ਮੁੜ ਕੇ ਕੋਈ ਅਧਿਆਪਕ ਨਹੀਂ ਭੇਜਿਆ ਗਿਆ।

ਇਸ ਬਾਰੇ ਪਿੰਡ ਵਾਸੀਆਂ ਜਸਪਾਲ ਜੱਸੀ, ਹੇਮਰਾਜ, ਹਰਮੇਸ਼ ਲਾਲ, ਪ੍ਰੇਮ ਨਾਥ, ਕੁਲਦੀਪ ਕੁਮਾਰ, ਗੁਰਦੇਵ ਰਾਮ, ਗੁਰਮੇਲ ਸਿੰਘ, ਅਵਤਾਰ ਚੰਦ, ਤਰਸੇਮ ਲਾਲ ਨੇ ਦੱਸਿਆ ਕਿ ਪਿੰਡ ਦੇ ਇਸ ਸਕੂਲ ਵਿੱਚ 50 ਦੇ ਕਰੀਬ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਜਿਨ੍ਹਾਂ ਨੂੰ ਪੜ੍ਹਾਉਣ ਲਈ ਇਕ ਵੀ ਸਥਾਈ ਅਧਿਆਪਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨਾਲ ਦੇ ਪਿੰਡ ਤੋਂ ਆਰਜ਼ੀ ਤੌਰ ’ਤੇ ਇਕ ਅਧਿਆਪਕ ਬੱਚਿਆਂ ਨੂੰ ਪੜ੍ਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਦੀ ਫਿਕਰਮੰਦੀ ਕਰਦਿਆਂ ਪਿੰਡ ਵਾਸੀਆਂ ਵਲੋਂ ਆਪਣੇ ਖ਼ਰਚੇ ’ਤੇ ਇੱਕ ਅਧਿਆਪਕ ਰੱਖਿਆ ਹੈ ਅਤੇ ਇੱਕ ਸੇਵਾਮੁਕਤ ਅਧਿਆਪਕ ਵਲੋਂ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਇਸ ਸਕੂਲ ਵਿੱਚ 100 ਦੇ ਕਰੀਬ ਬੱਚੇ ਸਿੱਖਿਆ ਪ੍ਰਾਪਤ ਕਰਦੇ ਸਨ ਪਰ ਸਟਾਫ਼ ਦੀ ਘਾਟ ਦੇ ਚੱਲਦੇ ਵਿਦਿਆਰਥੀਆਂ ਦੀ ਗਿਣਤੀ ਘੱਟ ਗਈ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਘੱਟੋ ਘੱਟ 3 ਅਧਿਆਪਕ ਪੱਕੇ ਤੌਰ ’ਤੇ ਨਿਯੁਕਤ ਕੀਤੇ ਜਾਣ, ਤਾਂ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕੇ।

Advertisement

ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ ਕ੍ਰਾਂਤੀ ਅਤੇ ਮੁਹੱਲਾ ਕਲੀਨਿਕ ਦੇ ਜੁਮਲੇ ਨਾਲ ਲੋਕਾਂ ਨੂੰ ਭਰਮਾਇਆ ਹੈ ਪਰ ਹਕੀਕੀ ਤੌਰ ‘ਤੇ ਕੋਈ ਕੰਮ ਨਹੀਂ ਹੋਇਆ।

Advertisement

ਅਧਿਆਪਕਾਂ ਦੀ ਘਾਟ ਜਲਦੀ ਪੂਰੀ ਕੀਤੀ ਜਾ ਰਹੀ: ਰੌੜੀ

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਦੀ ਸਰਕਾਰੀ ਸਿੱਖਿਆ ਵਿੱਚ ਵੱਡਾ ਸੁਧਾਰ ਹੋਇਆ ਹੈ ਜਿਸ ਦੀ ਪੁਸ਼ਟੀ ਵਿੱਚ ਸਕੂਲਾਂ ਵਿਚ ਉਤਸ਼ਾਹ ਨਾਲ ਹੁੰਦੇ ਦਾਖਲੇ ਅਤੇ ਸ਼ਾਨਦਾਰ ਨਤੀਜੇ ਦੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਾਜੀਪੁਰ ਅਤੇ ਹੋਰ ਪਿੰਡਾਂ ਵਿੱਚ ਅਧਿਆਪਕਾਂ ਦੀ ਘਾਟ ਤੁਰੰਤ ਪੂਰੀ ਕੀਤੀ ਜਾ ਰਹੀ ਹੈ ਅਤੇ ਉਦੋਂ ਤੱਕ ਵਿਦਿਆਰਥੀਆਂ ਦੀ ਪੜ੍ਹਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।

Advertisement
×