DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Hajipur Murder: ਜ਼ਮੀਨੀ ਝਗੜੇ ਕਾਰਨ ਭਤੀਜੇ ਵੱਲੋਂ ਚਾਚੇ ਦਾ ਕਤਲ

ਮ੍ਰਿਤਕ ਦੀ ਪਛਾਣ ਹਾਜੀਪੁਰ ਦੇ ਨੰਬਰਦਾਰ ਵਜੋਂ ਹੋੲੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Hajipur Murder: ਕਸਬਾ ਹਾਜੀਪੁਰ ਵਿਚ ਭਤੀਜੇ ਨੇ ਆਪਣੇ ਸੇਵਾਮੁਕਤ ਅਧਿਆਪਕ ਚਾਚੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਹਾਜੀਪੁਰ ਦੇ ਮੁਹੱਲਾ ਪੜਾਅ ਦੇ ਨੰਬਰਦਾਰ ਮਹਿੰਦਰ ਸਿੰਘ ਪੁੱਤਰ ਦੀਵਾਨ ਚੰਦ ਵਜੋਂ ਹੋਈ ਹੈ। ਇਸ ਕਤਲ ਦਾ ਕਾਰਨ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਨੰਬਰਦਾਰ ਮਹਿੰਦਰ ਸਿੰਘ ਸ਼ਾਮ ਵਕਤ ਆਪਣੇ ਘਰ ਬਾਹਰ ਖੜ੍ਹੇ ਸਨ ਤਾਂ ਅਚਾਨਕ ਆਏ ਉਸ ਦੇ ਭਤੀਜੇ ਨੇ ਮਹਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੇ ਉਸ ਦੀ ਧੌਣ ਅਤੇ ਚਿਹਰੇ ਉੱਤੇ ਕਈ ਵਾਰ ਕੀਤੇ।

Advertisement

ਘਟਨਾ ਦਾ ਪਤਾ ਚਲਦਿਆਂ ਹੀ ਗੁਆਂਢੀਆਂ ਨੇ ਮਹਿੰਦਰ ਸਿੰਘ ਨੂੰ ਸਿਵਲ ਹਸਪਤਾਲ ਹਾਜੀਪੁਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਹਾਜੀਪੁਰ ਮੁਖੀ ਹਰ ਪ੍ਰੇਮ ਸਿੰਘ ਪੁਲੀਸ ਟੀਮ ਨਾਲ ਮੌਕੇ ਉੱਤੇ ਪਹੁੰਚੇ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਰੰਜਿਸ਼ ਦਾ ਕਾਰਨ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ।

Advertisement

Advertisement
×