DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਰੌੜ ਖਹਿਰਾ ’ਚ ਗੁਰਮੀਤ ਬਾਵਾ ਯਾਦਗਾਰੀ ਮੇਲਾ

ਕਲਾਕਾਰਾਂ ਨੇ ਗੀਤਾਂ ਰਾਹੀਂ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ

  • fb
  • twitter
  • whatsapp
  • whatsapp
featured-img featured-img
ਮੇਲੇ ਦੌਰਾਨ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਦੇ ਕੌਮੀ ਪ੍ਰਧਾਨ ਬਲਵਿੰਦਰ ਕੌਰ ਪੰਡੋਰੀ ਅਤੇ ਸੂਬੇਦਾਰ ਗੁਰਮੇਜ ਸਿੰਘ ਖਹਿਰਾ ਵੱਲੋਂ ਪਿੰਡ ਰੌੜ ਖਹਿਰਾ ਵਿੱਚ ਪੀਰ ਬਾਬਾ ਸਿਰਕੀ ਸ਼ਾਹ ਨੂੰ ਸਮਰਪਿਤ ਪਦਮ ਭੂਸ਼ਣ ਗੁਰਮੀਤ ਬਾਵਾ ਯਾਦਗਾਰੀ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਦੌਰਾਨ ਲੋਕ ਗਾਇਕਾ ਗਲੋਰੀ ਬਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਜੋਬਨ ਰੰਧਾਵਾ, ਚੀਫ ਇੰਜਨੀਅਰ ਅਰਵਿੰਦਰਜੀਤ ਸਿੰਘ ਬੋਪਾਰਾਏ, ਸੁਰਿੰਦਰ ਫਰਿਸ਼ਤਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਮਹਿਮਾਨ ਵਜੋਂ ਪੁੱਜੀਆਂ। ਮੇਲੇ ਵਿੱਚ ਗਲੋਰੀ ਬਾਵਾ, ਔਜਲਾ ਬ੍ਰਦਰਜ਼, ਸੁਰਿੰਦਰ ਸਿੰਘ ਭਾਗੋਵਾਲੀਆ ਅਤੇ ਹੋਰ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਤੀਆਂ ਦੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਮੇਲੇ ਦੀ ਪ੍ਰਧਾਨਗੀ ਨੈਸ਼ਨਲ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ ਨੇ ਕੀਤੀ। ਇਸ ਦੌਰਾਨ ਮੈਨੇਜਰ ਅਤਰ ਸਿੰਘ ਦੀ ਪੁਸਤਕ ‘ਮਹਿਕ ਸੱਜਣਾ ਦੀ’ ਅਤੇ ਨੂਰ ਸ਼ਾਇਰਾ ਦੀ ਪੁਸਤਕ ‘ਸਾਹਾਂ ਦੀ ਬਾਜ਼ੀ’ ਲੋਕ ਅਰਪਣ ਕੀਤੀਆਂ ਗਈਆਂ। ਪ੍ਰਸਿੱਧ ਗਾਇਕ ਔਜਲਾ ਬ੍ਰਦਰਜ਼ ਨੂੰ ‘ਪਦਮ ਭੂਸ਼ਣ ਗੁਰਮੀਤ ਬਾਵਾ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।

Advertisement
Advertisement
×