ਪੱਤਰ ਪ੍ਰੇਰਕ
ਜਲੰਧਰ, 21 ਸਤੰਬਰ
ਜੀਆਰਪੀ ਜਲੰਧਰ ਕੈਂਟ ਨੇ ਕੈਂਟ ਸਟੇਸ਼ਨ ਤੋਂ ਮਿਲੀ ਗੁੰਮਸ਼ੁਦਾ ਬੱਚੀ ਨੂੰ ਉਸ ਦੇ ਪਰਿਵਾਰ ਹਵਾਲੇ ਕੀਤਾ ਹੈ। ਜੀਆਰਪੀ ਚੌਕੀ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਯਾਤਰੀ ਨੇ 7-8 ਸਾਲ ਦੀ ਬੱਚੀ ਨੂੰ ਚੌਕੀ ਹਵਾਲੇ ਕਰਦਿਆਂ ਦੱਸਿਆ ਕਿ ਬੱਚੀ ਸਟੇਸ਼ਨ ’ਤੇ ਇਕੱਲੀ ਘੁੰਮ ਰਹੀ ਸੀ। ਪਤਾ ਕਰਨ ’ਤੇ ਬੱਚੀ ਨੇ ਆਪਣਾ ਨਾਮ ਰਿਤਿਕਾ ਦੱਸਿਆ ਪਰ ਉਹ ਮਾਪਿਆਂ ਦਾ ਨਾਮ ਨਹੀਂ ਦੱਸ ਸਕੀ। ਜੀਆਰਪੀ ਦੀ ਟੀਮ ਨੇ ਚਾਈਲਡ ਹੈਲਪਲਾਈਨ ਨਾਲ ਸੰਪਰਕ ਕਰਕੇ ਬੱਚੀ ਨੂੰ ਨਾਰੀ ਨਿਕੇਤਨ ਜਲੰਧਰ ਪਹੁੰਚਾਇਆ। ਵਾਰਸਾਂ ਦੀ ਭਾਲ ਲਈ ਫੋਟੋ ਤੇ ਵੇਰਵਾ ਪਠਾਨਕੋਟ ਜੀਆਰਪੀ ਨਾਲ ਸੰਪਰਕ ਕਰਦਿਆਂ ਜੀਆਰਪੀ ਦੇ ਵੱਖ-ਵੱਖ ਗਰੁੱਪਾਂ ’ਚ ਭੇਜੀ ਗਈ। ਬੁੱਧਵਾਰ ਬੱਚੀ ਦੇ ਪਿਤਾ ਪਵਨ ਵਾਸੀ ਵਾਸੀ ਝੁੱਗੀਆਂ ਨੇੜੇ ਵਿਸ਼ਾਲ ਹੋਟਲ ਜੰਮੂਤਵੀ ਸਟੇਸ਼ਨ ਨੇ ਜੀਆਰਪੀ ਜਲੰਧਰ ਕੈਂਟ ਚੌਂਕੀ ਨਾਲ ਸੰਪਰਕ ਕੀਤਾ ਤੇ ਬੱਚੀ ਨੂੰ ਪਿਤਾ ਹਵਾਲੇ ਕਰ ਦਿੱਤਾ।