DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ground in Poor Condition: ਖੇਡਾਂ ਤੋਂ ਪਹਿਲਾਂ ਮੈਦਾਨ ਸੰਵਾਰਨ ’ਚ ਜੁਟੇ ਖਿਡਾਰੀ

ਹੱਥਾਂ ਵਿੱਚ ਕਿੱਟਾਂ ਦੀ ਥਾਂ ਝਾੜੂ ਅਤੇ ਕਹੀਆਂ ਨਜ਼ਰ ਆਈਆਂ

  • fb
  • twitter
  • whatsapp
  • whatsapp
Advertisement

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵਿਆਂ ਦਰਮਿਆਨ ਫਗਵਾੜਾ ਦੇ ਸਕੂਲ ਆਫ਼ ਐਮੀਨੈਂਸ ਦੀ ਗਰਾਊਂਡ ਦੀ ਬਦਹਾਲੀ ਸਰਕਾਰੀ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਇਸ ਗਰਾਊਂਡ ਵਿੱਚ ਰੈਜੀਡੈਂਸ਼ਲ ਐਕਸੀਲੈਂਸ ਅਕੈਡਮੀ ਚੱਲ ਰਹੀ ਹੈ, ਜਿੱਥੇ ਖਿਡਾਰੀਆਂ ਨੂੰ ਆਪਣੀ ਖੇਡ ਦਾ ਅਭਿਆਸ ਕਰਨ ਦੀ ਬਜਾਇ ਮੈਦਾਨ ਨੂੰ ਖੇਡਣਯੋਗ ਬਣਾਉਣ ਲਈ ਖ਼ੁਦ ਮਿਹਨਤ ਕਰਨੀ ਪੈ ਰਹੀ ਹੈ। ਹਾਲਾਤ ਇਹ ਹਨ ਕਿ ਖਿਡਾਰੀਆਂ ਦੇ ਹੱਥਾਂ ਵਿੱਚ ਖੇਡ ਕਿੱਟਾਂ ਦੀ ਥਾਂ ਝਾੜੂ ਅਤੇ ਕਹੀਆਂ ਨਜ਼ਰ ਆ ਰਹੀਆਂ ਹਨ।

ਜਾਣਕਾਰੀ ਅਨੁਸਾਰ ਇਸ ਗਰਾਊਂਡ ਵਿੱਚ ਸਾਲ ਦੌਰਾਨ ਕਈ ਸਮਾਗਮ ਕਰਵਾਏ ਜਾਂਦੇ ਹਨ। ਪਿਛਲੇ ਦਿਨੀਂ ਇੱਥੇ ਪੰਜਾਬ ਸਰਕਾਰ ਵੱਲੋਂ ਸਮਾਗਮ ਕਰਵਾਇਆ ਗਿਆ ਸੀ।

Advertisement

ਸਮਾਗਮ ਦੌਰਾਨ ਟਰੱਕਾਂ ਅਤੇ ਹੋਰ ਮਸ਼ੀਨਰੀ ਦੀ ਭਾਰੀ ਆਵਾਜਾਈ ਕਾਰਨ ਮੈਦਾਨ ਦੀ ਹਾਲਤ ਖਰਾਬ ਹੋ ਗਈ। ਇਸ ਦੌਰਾਨ ਕਈ ਸਾਲਾਂ ਤੋਂ ਲੱਗੇ ਫੁਟਬਾਲ ਪੋਲ ਵੀ ਪੁੱਟ ਦਿੱਤੇ ਗਏ। ਸਮਾਗਮ ਸਮਾਪਤ ਹੋਣ ਤੋਂ ਬਾਅਦ ਮੈਦਾਨ ਦੀ ਸੰਭਾਲ ਅਤੇ ਮੁਰੰਮਤ ਨਾ ਹੋਣ ਕਾਰਨ ਥਾਂ-ਥਾਂ ਟੋਏ ਪੈ ਗਏ। ਇਸੇ ਦੌਰਾਨ ਗਰਾਊਂਡ ਦੀ ਇੱਕ ਕੰਧ ਤੋੜ ਕੇ ਵਾਧੂ ਰਸਤਾ ਬਣਾਇਆ ਗਿਆ ਸੀ। ਖੇਡ ਪ੍ਰੇਮੀਆਂ ਅਤੇ ਸੈਰ ਕਰਨ ਵਾਲੇ ਲੋਕਾਂ ਨੇ ਆਪਣੇ ਖਰਚੇ ’ਤੇ ਇਸ ਰਸਤੇ ਨੂੰ ਬੰਦ ਕਰਵਾਇਆ।

Advertisement

ਦੌਰੇ ਮਗਰੋਂ ਕਿਸੇ ਨੇ ਨਾ ਲਈ ਸਾਰ: ਪ੍ਰਭਾਕਰ

ਕੌਂਸਲਰ ਮੁਨੀਸ਼ ਪ੍ਰਭਾਕਰ ਨੇ ਕਿਹਾ ਕਿ ਟੋਇਆਂ ਅਤੇ ਉੱਬੜ-ਖਾਬੜ ਜ਼ਮੀਨ ਕਾਰਨ ਖਿਡਾਰੀਆਂ ਲਈ ਸੱਟਾਂ ਤੋਂ ਬਚ ਕੇ ਅਭਿਆਸ ਕਰਨਾ ਵੀ ਚੁਣੌਤੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਮਾਗਮ ਤੋਂ ਪਹਿਲਾਂ ਅਧਿਕਾਰੀ ਅਤੇ ਸਿਆਸੀ ਆਗੂ ਗਰਾਊਂਡ ਦੇ ਲਗਾਤਾਰ ਦੌਰੇ ਕਰਦੇ ਰਹੇ, ਪਰ ਸਮਾਗਮ ਖਤਮ ਹੋਣ ਤੋਂ ਬਾਅਦ ਕਿਸੇ ਨੇ ਮੈਦਾਨ ਦੀ ਸਾਰ ਨਹੀਂ ਲਈ।

ਮੁਰੰਮਤ ਕਰਵਾ ਦਿੱਤੀ ਸੀ: ਏ ਡੀ ਸੀ

ਏ ਡੀ ਸੀ ਰਣਦੀਪ ਸਿੰਘ ਹੀਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਮਾਗਮ ਤੋਂ ਦੋ ਦਿਨ ਬਾਅਦ ਹੀ ਕੰਧ ਬਣਵਾ ਦਿੱਤੀ ਗਈ ਸੀ ਅਤੇ ਗਰਾਊਂਡ ਵਿੱਚ ਪਏ ਟੋਏ ਵੀ ਠੀਕ ਕਰਵਾਏ ਗਏ ਸਨ। ਉਨ੍ਹਾਂ ਕਿਹਾ ਕਿ ਇਹ ਕੰਮ ਪ੍ਰਸ਼ਾਸਨ ਦੀ ਟੀਮ ਵੱਲੋਂ ਕਰਵਾਇਆ ਗਿਆ ਹੈ ਅਤੇ ਜੇ ਇਸ ਸਬੰਧੀ ਕੋਈ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਰਿਪੋਰਟ ਤਲਬ ਕੀਤੀ ਜਾਵੇਗੀ।

Advertisement
×