DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰੀ ਬੱਸ ਰੋਕ ਕੇ ਕੰਡਕਟਰ ਨੂੰ ਲੁੱਟਿਆ

ਸੁਲਤਾਨਪੁਰ ਲੋਧੀ ਦੇ ਮੋਠਾਂਵਾਲ ਇਲਾਕੇ ਵਿੱਚ ਅਣਪਛਾਤੇ ਨੌਜਵਾਨਾਂ ਨੇ ਜਲੰਧਰ ਡਿਪੂ-2 ਦੀ ਮਿੰਨੀ ਪਨੱਬਸ ਨੂੰ ਰੋਕ ਕੇ ਲੁੱਟ-ਖੋਹ ਕੀਤੀ। ਬੱਸ ਡਰਾਈਵਰ ਪਵਿੱਤਰ ਸਿੰਘ ਅਤੇ ਕੰਡਕਟਰ ਮਲਕੀਤ ਰਾਜ ਨੇ ਦੱਸਿਆ ਕਿ ਜਦੋਂ ਉਹ ਸਵਾਰੀਆਂ ਲੈ ਕੇ ਜਲੰਧਰ ਤੋਂ ਸੁਲਤਾਨਪੁਰ ਲੋਧੀ ਜਾ...

  • fb
  • twitter
  • whatsapp
  • whatsapp
featured-img featured-img
ਘਟਨਾ ਬਾਰੇ ਜਾਣਕਾਰੀ ਦਿੰਦਾ ਹੋਇਆ ਕੰਡਕਟਰ। -ਫੋਟੋ: ਮਲਕੀਅਤ ਸਿੰਘ
Advertisement

ਸੁਲਤਾਨਪੁਰ ਲੋਧੀ ਦੇ ਮੋਠਾਂਵਾਲ ਇਲਾਕੇ ਵਿੱਚ ਅਣਪਛਾਤੇ ਨੌਜਵਾਨਾਂ ਨੇ ਜਲੰਧਰ ਡਿਪੂ-2 ਦੀ ਮਿੰਨੀ ਪਨੱਬਸ ਨੂੰ ਰੋਕ ਕੇ ਲੁੱਟ-ਖੋਹ ਕੀਤੀ। ਬੱਸ ਡਰਾਈਵਰ ਪਵਿੱਤਰ ਸਿੰਘ ਅਤੇ ਕੰਡਕਟਰ ਮਲਕੀਤ ਰਾਜ ਨੇ ਦੱਸਿਆ ਕਿ ਜਦੋਂ ਉਹ ਸਵਾਰੀਆਂ ਲੈ ਕੇ ਜਲੰਧਰ ਤੋਂ ਸੁਲਤਾਨਪੁਰ ਲੋਧੀ ਜਾ ਰਹੇ ਸਨ, ਤਾਂ ਕੁਲਾਰਾਂ ਤੇ ਮੋਠਾਂਵਾਲ ਦੇ ਵਿਚਕਾਰ ਇੱਕ ਕਾਰ ਸਵਾਰ ਨੌਜਵਾਨਾਂ ਨੇ ਬੱਸ ਦੇ ਅੱਗੇ ਕਾਰ ਲਾ ਕੇ ਰਾਹ ਰੋਕ ਲਿਆ। ਲੁਟੇਰਿਆਂ ਨੇ ਹੱਥਾਂ ਵਿੱਚ ਦਾਤਰ ਫੜੇ ਹੋਏ ਸਨ ਅਤੇ ਬੱਸ ਦੇ ਬੋਨਟ ’ਤੇ ਵਾਰ ਕਰ ਕੇ ਸਵਾਰੀਆਂ ਵਿੱਚ ਦਹਿਸ਼ਤ ਫੈਲਾ ਦਿੱਤੀ। ਇਸ ਦੌਰਾਨ ਉਹ ਕੰਡਕਟਰ ਤੋਂ ਕਰੀਬ 900 ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement
Advertisement
×