DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Roadways Bus Catches Fire: ਸਰਕਾਰੀ ਬੱਸ ਨੂੰ ਅੱਗ ਲੱਗੀ; ਸਵਾਰੀਆਂ ਦਾ ਬਚਾਅ

ਬੱਸ ਅੱਡਾ ਭੋਗਪੁਰ ਵਿੱਚ ਵਾਪਰੀ ਘਟਨਾ

  • fb
  • twitter
  • whatsapp
  • whatsapp
Advertisement

ਇੱਥੇ ਸਥਿਤ ਨਵੇਂ ਬੱਸ ਅੱਡੇ ਵਿੱਚ ਪੰਜਾਬ ਰੋਡਵੇਜ਼ ਡਿਪੂ ਜਲੰਧਰ-1 ਦੀ ਬੱਸ ਦੇ ਅਗਲੇ ਹਿੱਸੇ ਨੂੰ ਅੱਗ ਲੱਗ ਗਈ, ਜਿਸ ਦੌਰਾਨ ਸਵਾਰੀਆਂ ਨੇ ਤੁਰੰਤ ਹੇਠਾਂ ਉਤਰ ਕੇ ਆਪਣੀ ਜਾਨ ਬਚਾਈ। ਜਾਣਕਾਰੀ ਅਨੁਸਾਰ ਬੱਸ ਨੰਬਰ ਪੀ ਬੀ 08 ਸੀ ਬੀ 9628, ਜਿਵੇਂ ਹੀ ਨਵੇਂ ਬੱਸ ਅੱਡੇ ਵਿੱਚ ਦਾਖ਼ਲ ਹੋਈ ਤਾਂ ਇਸ ਦੇ ਅਗਲੇ ਹਿੱਸੇ ’ਚ ਅੱਗ ਲੱਗ ਗਈ। ਇਸ ਦੌਰਾਨ ਨੇੜੇ ਖੜ੍ਹੇ ਨਗਰ ਕੌਂਸਲ ਭੋਗਪੁਰ ਦੇ ਸਫ਼ਾਈ ਸੇਵਕਾਂ ਨੇ ਤੁਰੰਤ ਅੱਗ ਬੁਝਾਉਣ ਲਈ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਨਗਰ ਕੌਂਸਲ ਦਾ ਪਾਣੀ ਵਾਲਾ ਟੈਂਕਰ ਨੇੜੇ ਖੜ੍ਹਾ ਹੋਣ ਕਾਰਨ ਅੱਗ ਉੱਪਰ ਛੇਤੀ ਕਾਬੂ ਪਾ ਲਿਆ ਗਿਆ। ਬੱਸ ਵਿੱਚ 27 ਦੇ ਕਰੀਬ ਸਵਾਰੀਆਂ ਸਨ, ਜੋ ਹੇਠਾਂ ਉਤਰ ਗਈਆਂ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਬੱਸ ਡਰਾਈਵਰ ਵਿਨੋਦ ਕੁਮਾਰ ਵਾਸੀ ਅਬੋਹਰ ਨੇ ਦੱਸਿਆ ਕਿ ਉਸ ਨੂੰ ਜਾਣਕਾਰੀ ਨਹੀਂ ਸੀ ਕਿ ਬੱਸ ਦੇ ਹੇਠਾਂ ਅੱਗ ਲੱਗੀ ਹੈ। ਰੋਡਵੇਜ਼ ਦੇ ਉੱਚ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਤਕਨੀਕੀ ਮਾਹਿਰ ਆ ਕੇ ਸਥਿਤੀ ਦਾ ਮੁਲਾਂਕਣ ਕਰ ਕੇ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਲਗਾਉਣਗੇ।

Advertisement

ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ

ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਅੰਮ੍ਰਿਤਸਰ-ਅਜਨਾਲਾ ਰੋਡ ’ਤੇ ਅੱਡਾ ਕੁੱਕੜਾਂਵਾਲਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਅਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਅਜਨਾਲਾ) ਦੀ ਮੌਤ ਹੋ ਗਈ। ਮ੍ਰਿਤਕ ਰਾਜਾਸਾਂਸੀ ਤੋਂ ਕੰਮ ਕਰ ਕੇ ਆਪਣੇ ਘਰ ਪਰਤ ਰਿਹਾ ਸੀ ਕਿ ਰਸਤੇ ਵਿੱਚ ਉਸ ਦਾ ਮੋਟਰਸਾਈਕਲ ਸੜਕ ’ਤੇ ਖੜ੍ਹੀ ਲੈਂਟਰ ਪਾਉਣ ਵਾਲੀ ਮਸ਼ੀਨ ਨਾਲ ਟਕਰਾ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਅਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਅਜਨਾਲਾ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਕਾਰਨ ਦੋ ਬੱਚਿਆਂ ਦੇ ਪਿਤਾ ਦੀ ਮੌਤ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Advertisement

ਟਰੈਵਲਰ ਟੈਂਪੂ ਪਲਟਿਆ

ਫਗਵਾੜਾ (ਜਸਬੀਰ ਚਾਨਾ): ਮਣੀਮਹੇਸ਼ ਤੋਂ ਸਵਾਰੀਆਂ ਲੈ ਕੇ ਨਵਾਂਸ਼ਹਿਰ ਜਾ ਰਿਹਾ ਟੈਂਪੂ ਟ੍ਰੈਵਲਰ ਫਗਵਾੜਾ ਬਾਈਪਾਸ ’ਤੇ ਹਾਦਸੇ ਮਗਰੋਂ ਪਲਟ ਗਿਆ। ਡਰਾਈਵਰ ਸੁਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਪਿੱਛੋਂ ਆ ਰਹੀ ਬੈਲੀਨੋ ਕਾਰ ਨੇ ਪਹਿਲਾਂ ਉਨ੍ਹਾਂ ਦੇ ਟੈਂਪੂ ਦੇ ਬੰਪਰ ਨੂੰ ਟੱਕਰ ਮਾਰੀ ਅਤੇ ਫਿਰ ਡਿਵਾਈਡਰ ਨਾਲ ਜਾ ਟਕਰਾਈ। ਅਚਾਨਕ ਬਰੇਕ ਲਾਉਣ ਕਾਰਨ ਟਰੈਵਲਰ ਬੇਕਾਬੂ ਹੋ ਕੇ ਸੜਕ ਉੱਤੇ ਪਲਟ ਗਿਆ। ਹਾਦਸੇ ਦੌਰਾਨ ਟੈਂਪੂ ਵਿੱਚ ਸਵਾਰ ਕਿਸੇ ਵੀ ਯਾਤਰੀ ਨੂੰ ਸੱਟ ਨਹੀਂ ਲੱਗੀ।

Advertisement
×