ਲਿਫਟ ਦੇਣ ਦੇ ਬਹਾਨੇ ਸੋਨੇ ਦੀ ਵਾਲੀ ਖੋਹੀ
ਇੱਥੇ ਸਵੇਰੇ ਕਾਰ ਸਵਾਰਾਂ ਵੱਲੋਂ ਮਹਿਲਾਵਾਂ ਨੂੰ ਲਿਫਟ ਦੇਣ ਦੇ ਬਹਾਨੇ ਉਨ੍ਹਾਂ ਦੀ ਸੋਨੇ ਦੀ ਵਾਲੀ ਖੋਹ ਲਈ ਗਈ। ਇਸ ਘਟਨਾ ਸਬੰਧੀ ਪੀੜਤਾ ਕਸ਼ਮੀਰੋ ਪਤਨੀ ਦਾਰਾ ਰਾਮ ਅਤੇ ਸੱਤਿਆ ਪਤਨੀ ਭਾਗਮੱਲ ਵਾਸੀ ਸੋਢੋ ਲਸਾੜਾ ਨੇ ਦੱਸਿਆ ਕਿ ਉਹ ਅੱਜ ਸਵੇਰੇ...
Advertisement
ਇੱਥੇ ਸਵੇਰੇ ਕਾਰ ਸਵਾਰਾਂ ਵੱਲੋਂ ਮਹਿਲਾਵਾਂ ਨੂੰ ਲਿਫਟ ਦੇਣ ਦੇ ਬਹਾਨੇ ਉਨ੍ਹਾਂ ਦੀ ਸੋਨੇ ਦੀ ਵਾਲੀ ਖੋਹ ਲਈ ਗਈ। ਇਸ ਘਟਨਾ ਸਬੰਧੀ ਪੀੜਤਾ ਕਸ਼ਮੀਰੋ ਪਤਨੀ ਦਾਰਾ ਰਾਮ ਅਤੇ ਸੱਤਿਆ ਪਤਨੀ ਭਾਗਮੱਲ ਵਾਸੀ ਸੋਢੋ ਲਸਾੜਾ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਪਿੰਡ ਤੋਂ ਲਸਾੜਾ ਅੱਡੇ ’ਚ ਵਿਆਹ ਸਮਾਗਮ ’ਚ ਜਾਣ ਲਈ ਬੱਸ ਉਡੀਕ ਰਹੀਆਂ ਸਨ ਕਿ ਨਵਾਂ ਸ਼ਹਿਰ ਸਾਈਡ ਤੋਂ ਚਿੱਟੇ ਰੰਗ ਦੀ ਕਾਰ ਰੁਕੀ ਜਿਸ ’ਚ ਦੋ ਔਰਤਾਂ ਤੇ ਡਰਾਈਵਰ ਮੌਜੂਦ ਸਨ। ਉਨ੍ਹਾਂ ਪਹਿਲਾਂ ਉਨ੍ਹਾਂ ਨੂੰ ਆਪਣੀ ਕਾਰ ’ਚ ਬਿਠਾ ਲਿਆ ਤੇ ਬਾਅਦ ’ਚ ਗੱਡੀ ਸਾਈਡ ’ਤੇ ਗੱਡੀ ਲਗਾ ਕੇ ਕਹਿਣ ਲੱਗੀਆਂ ਕਿ ਉਨ੍ਹਾਂ ਦਾ ਜੀਅ ਖਰਾਬ ਹੋ ਰਿਹਾ ਹੈ। ਜਦੋਂ ਉਹ ਗੱਡੀ ’ਚੋਂ ਉਤਰ ਰਹੀਆਂ ਸਨ ਤਾਂ ਉਹ ਗੱਡੀ ਫਿਲੌਰ ਵੱਲ ਭਜਾ ਕੇ ਲੈ ਗਈਆਂ ਤੇ ਜਦੋਂ ਉਸ ਨੇ ਆਪਣੇ ਕੰਨ ਨੂੰ ਹੱਥ ਲਾਇਆ ਤਾਂ ਕੰਨ ’ਚੋਂ ਵਾਲੀ ਗਾਇਬ ਸੀ। ਪੀੜਤਾ ਨੇ ਦੱਸਿਆ ਕਿ ਉਸਦਾ ਕਰੀਬ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
Advertisement
Advertisement
×

