DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਾਹਣਾ ਡਿੱਗਣ ਕਾਰਨ ਬੱਚੀ ਦੀ ਮੌਤ

ਇੱਥੇ ਧਾਲੀਵਾਲ ਰੋਡ ਨੇੜੇ ਵਾਪਰੀ ਘਟਨਾ ’ਚ 8 ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਾਥੋ ਵਾਸੀ ਮਨਸੂਰਵਾਲ ਦੋਨਾ ਨੇ ਦੱਸਿਆ ਕਿ ਉਸਦੇ ਬੱਚੇ ਬਾਲਣ ਚੁੱਗਣ ਲਈ ਨੇੜਲੇ ਇਲਾਕੇ ’ਚ ਗਏ ਹੋਏ ਸਨ। ਇਸ ਦੌਰਾਨ ਉਸ ਦੀ ਧੀ...

  • fb
  • twitter
  • whatsapp
  • whatsapp
Advertisement
ਇੱਥੇ ਧਾਲੀਵਾਲ ਰੋਡ ਨੇੜੇ ਵਾਪਰੀ ਘਟਨਾ ’ਚ 8 ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਾਥੋ ਵਾਸੀ ਮਨਸੂਰਵਾਲ ਦੋਨਾ ਨੇ ਦੱਸਿਆ ਕਿ ਉਸਦੇ ਬੱਚੇ ਬਾਲਣ ਚੁੱਗਣ ਲਈ ਨੇੜਲੇ ਇਲਾਕੇ ’ਚ ਗਏ ਹੋਏ ਸਨ। ਇਸ ਦੌਰਾਨ ਉਸ ਦੀ ਧੀ ਕਵਿਤਾ (8) ਦੇ ਸਿਰ ’ਤੇ ਅਚਾਨਕ ਉੱਪਰੋਂ ਲੱਕੜ ਦਾ ਟਾਹਣਾ ਡਿੱਗ ਪਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਜਿੱਥੇ ਡਾਕਟਰਾ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

Advertisement
Advertisement
×