DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਲਾ ਪਿੰਡ ਦੀ ਖੰਡ ਮਿੱਲ ਦਾ ਆਮ ਇਜਲਾਸ

ਖੰਡ ਮਿੱਲ ਭਲਾ ਪਿੰਡ ਵਿੱਚ ਸਮੂਹ ਹਿੱਸੇਦਾਰਾਂ ਦਾ ਦਸਵਾਂ ਸਾਲਾਨਾ ਆਮ ਇਜਲਾਸ ਕਰਵਾਇਆ ਗਿਆ। ਇਸ ਵਿੱਚ ਮਿੱਲ ਦੇ ਹਿੱਸੇਦਾਰਾਂ ਤੋਂ ਇਲਾਵਾ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਨੇ ਵੀ ਸ਼ਮੂਲੀਅਤ ਕੀਤੀ। ਇਜਲਾਸ ਦੌਰਾਨ ਮਿੱਲ ਦੇ ਜਨਰਲ ਮੈਨੇਜਰ ਅਮਰਦੀਪ ਸਿੰਘ ਸੰਧੂ ਵੱਲੋਂ ਏਜੰਡਾ...

  • fb
  • twitter
  • whatsapp
  • whatsapp
featured-img featured-img
ਇਜਲਾਸ ਦੌਰਾਨ ਗੰਨਾ ਕਾਸ਼ਤਕਾਰਾਂ ਨੂੰ ਮੁਆਵਜ਼ੇ ਦੇ ਚੈੱਕ ਦਿੰਦੇ ਹੋਏ ਜੀ ਐੱਮ ਸੰਧੂ, ਸਤਿੰਦਰਜੀਤ ਮਜੀਠਾ, ਰੀਨੂ ਵਿਰਦੀ ਤੇ ਹੋਰ।
Advertisement

ਖੰਡ ਮਿੱਲ ਭਲਾ ਪਿੰਡ ਵਿੱਚ ਸਮੂਹ ਹਿੱਸੇਦਾਰਾਂ ਦਾ ਦਸਵਾਂ ਸਾਲਾਨਾ ਆਮ ਇਜਲਾਸ ਕਰਵਾਇਆ ਗਿਆ। ਇਸ ਵਿੱਚ ਮਿੱਲ ਦੇ ਹਿੱਸੇਦਾਰਾਂ ਤੋਂ ਇਲਾਵਾ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਨੇ ਵੀ ਸ਼ਮੂਲੀਅਤ ਕੀਤੀ। ਇਜਲਾਸ ਦੌਰਾਨ ਮਿੱਲ ਦੇ ਜਨਰਲ ਮੈਨੇਜਰ ਅਮਰਦੀਪ ਸਿੰਘ ਸੰਧੂ ਵੱਲੋਂ ਏਜੰਡਾ ਪੇਸ਼ ਕਰਦਿਆਂ ਪਿਛਲੇ ਸੀਜ਼ਨ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਅਤੇ ਅਗਲੇ ਸੀਜ਼ਨ ਦੀ ਬਿਹਤਰੀ ਲਈ ਹਿੱਸੇਦਾਰਾਂ ਤੇ ਕਿਸਾਨਾਂ ਤੋਂ ਸੁਝਾਅ ਲਏ ਗਏ। ਹਾਜ਼ਰ ਮੈਂਬਰਾਂ ਵੱਲੋਂ ਹੱਥ ਖੜ੍ਹੇ ਕਰ ਕੇ ਵੱਖ-ਵੱਖ ਮਤੇ ਪ੍ਰਵਾਨ ਕੀਤੇ ਗਏ। ਜੀ ਐੱਮ ਅਮਰਦੀਪ ਸਿੰਘ ਸੰਧੂ ਨੇ ਕਿਹਾ ਕਿ ਮਿੱਲ ਦੀ ਸਮਰੱਥਾ ਅਨੁਸਾਰ ਗੰਨੇ ਦੀ ਲੋੜੀਂਦੀ ਉਪਲਬਧਤਾ ਨਾ ਹੋਣ ਕਾਰਨ ਪਿਛਲੇ ਕੁਝ ਸੀਜ਼ਨਾਂ ਦੌਰਾਨ ਮਿੱਲ ਨੂੰ ਘਾਟਾ ਸਹਿਣਾ ਪਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਹਿਯੋਗ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਹਨਤ ਸਦਕਾ ਆਉਣ ਵਾਲੇ ਸੀਜ਼ਨ ਵਿੱਚ ਬਿਹਤਰ ਕਾਰਗੁਜ਼ਾਰੀ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਲਈ ਮਿੱਲ ਕੋਲ 4200 ਹੈਕਟੇਅਰ ਰਕਬੇ ਵਿੱਚ ਗੰਨਾ ਮੌਜੂਦ ਹੈ, ਜਿਸ ਵਿੱਚੋਂ ਕਰੀਬ 20 ਲੱਖ ਕੁਇੰਟਲ ਗੰਨੇ ਦੀ ਪਿੜਾਈ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਮਿੱਲ ਵੱਲੋਂ ਗੰਨੇ ਦੀ ਬਿਜਾਈ ਸਮੇਂ ਵਰਤੀਆਂ ਜਾਣ ਵਾਲੀਆਂ ਦਵਾਈਆਂ 25 ਫੀਸਦੀ ਸਬਸਿਡੀ ’ਤੇ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਅਤੇ ਹਰਿਆਣਾ ਦੇ ਗੰਨਾ ਖੋਜ ਕੇਂਦਰਾਂ ਤੋਂ ਉੱਨਤ ਕਿਸਮਾਂ ਦਾ ਬੀਜ ਲਿਆ ਕੇ ਕਿਸਾਨਾਂ ਨੂੰ ਵਾਜਬ ਦਰਾਂ ’ਤੇ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ 100 ਕੁਇੰਟਲ ਗੰਨੇ ਦੀ ਸਪਲਾਈ ’ਤੇ 20 ਕਿਲੋ ਦੇ ਹਿਸਾਬ ਨਾਲ ਰਿਆਇਤੀ ਖੰਡ ਵੀ ਦਿੱਤੀ ਜਾਂਦੀ ਹੈ।

ਜੀ ਐੱਮ ਨੇ ਕਿਹਾ ਕਿ ਲੇਬਰ ਦੀ ਸਮੱਸਿਆ ਦੇ ਹੱਲ ਅਤੇ ਗੰਨੇ ਦੀ ਫਸਲ ਦੇ ਸਮੁੱਚੇ ਨਵੀਨੀਕਰਨ ਲਈ ਮਿੱਲ ਵੱਲੋਂ ਗੰਨਾ ਹਾਰਵੈਸਟਰ, ਛੋਟਾ ਟਰੈਕਟਰ ਅਤੇ ਹੋਰ ਲੋੜੀਂਦੇ ਖੇਤੀ ਸੰਦ ਖਰੀਦੇ ਜਾ ਰਹੇ ਹਨ। ਮਿੱਲ ਦੇ ਫਾਰਮ ਵਿੱਚ ਨਵੀਆਂ ਕਿਸਮਾਂ ਦਾ ਬੀਜ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਗੰਨਾ ਵਿਕਾਸ ਅਫਸਰ ਸਤਿੰਦਰਜੀਤ ਸਿੰਘ, ਸਹਾਇਕ ਗੰਨਾ ਵਿਕਾਸ ਅਫਸਰ ਰੀਨੂ ਵਿਰਦੀ, ਕੇ.ਵੀ.ਕੇ. ਨਾਗ ਕਲਾਂ ਤੋਂ ਡਾ. ਰਾਜਨ ਭੱਟ ਆਦਿ ਨੇ ਕਿਸਾਨਾਂ ਨੂੰ ਮਿੱਟੀ ਪਰਖ, ਖਾਦਾਂ ਤੇ ਦਵਾਈਆਂ ਦੀ ਸੁਚੱਜੀ ਵਰਤੋਂ, ਨਦੀਨਾਂ ਦੀ ਰੋਕਥਾਮ, ਬਿਜਾਈ ਦੇ ਢੰਗ ਅਤੇ ਪ੍ਰਮਾਣਿਤ ਕਿਸਮਾਂ ਸਬੰਧੀ ਜਾਣਕਾਰੀ ਦਿੱਤੀ। ਇਜਲਾਸ ਦੌਰਾਨ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੀ ਵੰਡੇ ਗਏ। ਮੰਚ ਸੰਚਾਲਨ ਸਤਿੰਦਰਜੀਤ ਸਿੰਘ ਨੇ ਕੀਤਾ।

Advertisement

Advertisement
Advertisement
×