ਗਊ ਰਕਸ਼ਾ ਦਲ ਨੇ ਪਸ਼ੂਆਂ ਨਾਲ ਭਰੀ ਗੱਡੀ ਰੋਕੀ
ਗਊ ਰਕਸ਼ਾ ਦਲ ਦੇ ਮੈਂਬਰਾਂ ਨੇ ਪਸ਼ੂਆਂ ਨਾਲ ਭਰੀ ਗੱਡੀ ਰੋਕ ਕੇ ਉਸ ’ਚ ਸਵਾਰ ਵਿਅਕਤੀਆਂ ਨੂੰ ਪੁਲੀਸ ਹਵਾਲੇ ਕਰ ਦਿੱਤਾ। ਗਊ ਰਕਸ਼ਾ ਦਲ ਦੇ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਲੁਧਿਆਣਾ...
ਗਊ ਰਕਸ਼ਾ ਦਲ ਦੇ ਮੈਂਬਰਾਂ ਨੇ ਪਸ਼ੂਆਂ ਨਾਲ ਭਰੀ ਗੱਡੀ ਰੋਕ ਕੇ ਉਸ ’ਚ ਸਵਾਰ ਵਿਅਕਤੀਆਂ ਨੂੰ ਪੁਲੀਸ ਹਵਾਲੇ ਕਰ ਦਿੱਤਾ। ਗਊ ਰਕਸ਼ਾ ਦਲ ਦੇ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਲੁਧਿਆਣਾ ਵੱਲੋਂ ਪਸ਼ੂ ਲੈ ਕੇ ਜਾ ਰਹੇ ਹਨ ਅਤੇ ਪਸ਼ੂਆਂ ਦੀ ਤਸਕਰੀ ਹੋਣ ਦਾ ਸ਼ੱਕ ਹੈ। ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਆਪਣੀ ਟੀਮ ਨਾਲ ਗੱਡੀ ਦਾ ਪਿੱਛਾ ਕੀਤਾ ਅਤੇ ਫਗਵਾੜਾ ਵਿੱਚ ਗੱਡੀ ਨੂੰ ਰੋਕ ਲਿਆ।
ਗਊ ਰਕਸ਼ਾ ਦਲ ਦੇ ਆਗੂਆਂ ਮੁਤਾਬਕ ਗੱਡੀ ਵਿੱਚੋਂ ਤਿੰਨ ਪਸ਼ੂ ਬਰਾਮਦ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਸ਼ੂਆਂ ਨੂੰ ਸੁਰੱਖਿਆ ਵਾਸਤੇ ਗਊਸ਼ਾਲਾ ਭੇਜਿਆ ਜਾ ਰਿਹਾ ਹੈ, ਜਦਕਿ ਗੱਡੀ ਵਿੱਚ ਸਵਾਰ ਨੌਜਵਾਨਾਂ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ। ਦੂਜੇ ਪਾਸੇ, ਪਸ਼ੂਆਂ ਨੂੰ ਲੈ ਕੇ ਜਾ ਰਹੇ ਨੌਜਵਾਨ ਨੇ ਆਪਣੇ ਉੱਤੇ ਲੱਗ ਰਹੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਪਸ਼ੂਆਂ ਨੂੰ ਡੇਅਰੀ ਤੋਂ ਲੈ ਕੇ ਆਇਆ ਸੀ ਅਤੇ ਉਨ੍ਹਾਂ ਨੂੰ ਆਪਣੇ ਘਰ ਬਟਾਲਾ ਲੈ ਕੇ ਜਾ ਰਿਹਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਫਗਵਾੜਾ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਪੁਲੀਸ ਵੱਲੋਂ ਅੱਜ ਇਸ ਸਬੰਧ ’ਚ ਮਨੂੰ ਕੁਮਾਰ ਵਾਸੀ ਰਤਨਪੁਰਾ ਦੇ ਬਿਆਨਾ ’ਤੇ ਜਮਨਜੀਤ ਸਿੰਘ ਤੇ ਸਤਵਿੰਦਰ ਸਿੰਘ ਵਾਸੀਆਨ ਬਟਾਲਾ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਇਸ ਸਬੰਧੀ ਕੋਈ ਤਸੱਲੀ ਬਖਸ਼ ਜੁਆਬ ਨਹੀਂ ਦੇ ਸਕੇ ਤੇ ਪੁਲੀਸ ਵਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
