DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Gadari Babian Da Mela: ਹਨੇਰੀ ਰਾਤ ’ਚ ਚਾਨਣ ਮੁਨਾਰਾ ਬਣੇ ਇਨਕਲਾਬੀ ਨਾਟਕ ਤੇ ਗੀਤ

ਗ਼ਦਰੀ ਬਾਬਿਆਂ ਦਾ ਮੇਲਾ ਸਮਾਪਤ; ਫ਼ਿਰਕੂ ਫਾਸ਼ੀ ਹੱਲੇ ਅਤੇ ਰਾਜਸੀ ਦਾਬੇ ਖ਼ਿਲਾਫ਼ ਜੂਝਣ ਦਾ ਸੁਨੇਹਾ

  • fb
  • twitter
  • whatsapp
  • whatsapp
featured-img featured-img
ਮੇਲੇ ਦੀ ਆਖਰੀ ਰਾਤ ਨਾਟਕ ਖੇਡਦੇ ਹੋਏ ਕਲਾਕਾਰ।
Advertisement

ਗ਼ਦਰੀ ਬਾਬਿਆਂ ਦੇ ਮੇਲੇ ਦੇ ਤੀਜੇ ਤੇ ਆਖ਼ਰੀ ਦਿਨ ਪਹਿਲੀ ਨਵੰਬਰ ਦੀ ਰਾਤ ਨਾਟਕਾਂ, ਗੀਤਾਂ ਅਤੇ ਇਨਕਲਾਬੀ ਕਲਾ ਦੇ ਨਾਂ ਰਹੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਦੇ ਸੰਬੋਧਨ ਨਾਲ ਸ਼ੁਰੂ ਹੋਈ ਇਸ ਰਾਤ ਦੌਰਾਨ ਕਲਾਕਾਰਾਂ ਨੇ ਰੰਗਮੰਚ ਰਾਹੀਂ ਸਮਾਜਕ ਸਰੋਕਾਰਾਂ, ਗ਼ਦਰੀ ਵਿਰਾਸਤ ਅਤੇ ਜਬਰ ਖ਼ਿਲਾਫ਼ ਸੰਘਰਸ਼ ਦਾ ਸੁਨੇਹਾ ਦਿੱਤਾ।

ਨਾਟ-ਮੰਚਨ ਤਹਿਤ ਗੁਰਸ਼ਰਨ ਸਿੰਘ ਦੀ ਰਚਨਾ ‘ਅਸੀਂ ਯੁੱਗ ਸਿਰਜਾਂਗੇ’ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੀ ਗਈ। ਮੰਚ ਰੰਗਮੰਚ ਅੰਮ੍ਰਿਤਸਰ ਦੇ ਕਲਾਕਾਰਾਂ ਨੇ ਡਾ. ਸਵਰਾਜਬੀਰ ਦਾ ਲਿਖਿਆ ਤੇ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਨਾਟਕ ‘ਤੂੰ ਬੁੱਲ੍ਹੇ ਵਾਂਗੂੰ ਬੋਲ’ ਖੇਡਿਆ। ਇਨ੍ਹਾਂ ਜਜ਼ਬਾਤੀ ਪਲਾਂ ਦੌਰਾਨ ਡਾ. ਸਵਰਾਜਬੀਰ ਅਤੇ ਕੇਵਲ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਰੰਗਮੰਚ ਨੂੰ ਮਿਲਦੀ ਮੁਹੱਬਤ ਉਨ੍ਹਾਂ ਨੂੰ ਲੋਕਾਂ ਸੰਗ ਇੱਕ-ਮਿੱਕ ਹੋ ਕੇ ਕੰਮ ਕਰਨ ਦੀ ਨਵੀਂ ਤੇ ਨਰੋਈ ਪ੍ਰੇਰਨਾ ਦਿੰਦੀ ਹੈ। ਇਹ ਨਾਟਕ ਫ਼ਿਰਕੂ ਫਾਸ਼ੀ ਹੱਲੇ ਅਤੇ ਰਾਜਸੀ ਦਾਬੇ ਖ਼ਿਲਾਫ਼ ਜੱਦੋ-ਜਹਿਦ ਜਾਰੀ ਰੱਖਣ ਦਾ ਪੈਗ਼ਾਮ ਦੇ ਗਿਆ।

Advertisement

ਸ਼ਬਦੀਸ਼ ਦੀ ਸਿਰਜਣਾ ਅਤੇ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਸੁਚੇਤਕ ਰੰਗਮੰਚ ਮੁਹਾਲੀ ਦੇ ਕਲਾਕਾਰਾਂ ਨੇ ‘ਖਿੜਦੇ ਰਹਿਣ ਗੁਲਾਬ’ ਨਾਟਕ ਰਾਹੀਂ ਗ਼ਦਰੀ ਗੁਲਾਬ ਕੌਰ ਦਾ ਸੁਨੇਹਾ ਦਿੱਤਾ। ਗੁਰਸ਼ਰਨ ਸਿੰਘ ਦਾ ਲਿਖਿਆ ਅਤੇ ਕ੍ਰਾਂਤੀਪਾਲ ਬਿਆਸ ਵੱਲੋਂ ਨਿਰਦੇਸ਼ਤ ਨਾਟਕ ‘ਸੀਸ ਤਲੀ ’ਤੇ’ ਜਿੱਥੇ 100 ਵਰ੍ਹੇ ਪਹਿਲਾਂ ਦਾ ਇਤਿਹਾਸ ਦਰਸ਼ਕਾਂ ਦੇ ਰੂਬਰੂ ਕਰ ਗਿਆ, ਉੱਥੇ ਇਹ ਵੀ ਦਰਸਾ ਗਿਆ ਕਿ ਗ਼ਦਰੀਆਂ ਦੀ ਘਾਲਣਾ ਦੀ ਮਸ਼ਾਲ ਅੱਜ ਵੀ ਜਗ ਰਹੀ ਹੈ। ਰਾਤ ਦੇ ਸਿਖ਼ਰ ’ਤੇ ਅਮੋਲਕ ਸਿੰਘ ਦਾ ਲਿਖਿਆ ਅਤੇ ਹਰਕੇਸ਼ ਚੌਧਰੀ ਵੱਲੋਂ ਨਿਰਦੇਸ਼ਤ ਸੰਗੀਤ ਨਾਟ ਓਪੇਰਾ ‘ਬਦਲ ਦਿਓ ਸਮਾਜ’ 100 ਤੋਂ ਵੱਧ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ।

Advertisement

ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਲੋਕ ਸੰਗੀਤ ਮੰਡਲੀ ਜੀਦਾ, ਲੋਕ ਸੰਗੀਤ ਮੰਡਲੀ ਭਦੌੜ, ਕੁਸ਼ਾਗਰ ਕਾਲੀਆ ਅੰਮ੍ਰਿਤਸਰ, ਸਾਰ੍ਹਾ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ, ਅੰਮ੍ਰਿਤਪਾਲ ਬੰਗਾ, ਨਰਗਿਸ ਮਾਨਵਤਾ ਕਲਾ ਮੰਚ ਨਗਰ, ਧਰਮਿੰਦਰ ਮਸਾਣੀ, ਸ਼ਬਦੀਸ਼, ਗੁਰਮੁਖ ਲੋਕ ਪ੍ਰੇਮੀ ਫਗਵਾੜਾ, ਗੁਰਮੀਤ ਕੋਟ ਗੁਰੂ, ਮੌਸਮ, ਖ਼ੁਸ਼ਬੂ, ਦਿਸ਼ਾ, ਕੋਮਲ ਤੇ ਇਪਟਾ ਦੇ ਕਲਾਕਾਰ ਅਵਤਾਰ ਚੜਿੱਕ ਨੇ ਲੋਕ ਦੋਖੀ ਪ੍ਰਬੰਧ ’ਤੇ ਤਿੱਖੇ ਵਿਅੰਗ ਕੱਸੇ।

Advertisement
×