DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਰਥਿਕ ਸੰਕਟ ਨਾਲ ਜੂਝ ਰਹੀ ਹੈ ਆਜ਼ਾਦੀ ਘੁਲਾਟੀਏ ਦੀ ਧੀ

ਸਹੂਲਤਾਂ ਲਈ ਸਰਕਾਰ ਨੂੰ ਕੲੀ ਵਾਰ ਅਪੀਲ ਕੀਤੀ: ਰਣਜੀਤ ਕੌਰ

  • fb
  • twitter
  • whatsapp
  • whatsapp
featured-img featured-img
ਆਜ਼ਾਦੀ ਘੁਲਾਟੀਏ ਮੇਜਾ ਸਿੰਘ ਵਲਟੋਹਾ ਦੀ ਲੜਕੀ ਰਣਜੀਤ ਕੌਰ ਵਿੱਥਿਆ ਸੁਣਾਉਂਦੀ ਹੋਈ ਸੁਣਾਉਂਦੀ ਹੋਈ।
Advertisement

ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ ਹਕੂਮਤ ਵਿਰੁੱਧ ਸੰਘਰਸ਼ ਕਰਨ ਵਾਲੇ ਆਜ਼ਾਦੀ ਘੁਲਾਟੀਏ ਮੇਜਾ ਸਿੰਘ ਵਲਟੋਹਾ ਦੀ ਇਕਲੌਤੀ ਧੀ ਰਣਜੀਤ ਕੌਰ ਅੱਜ ਆਰਥਿਕ ਤੰਗੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਪਰਿਵਾਰ ਦੀ ਮੌਜੂਦਾ ਹਾਲਤ ਦਾ ਜ਼ਿਕਰ ਕਰਦਿਆਂ ਰਣਜੀਤ ਕੌਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਬਣਦੀਆਂ ਸਹੂਲਤਾਂ ਅਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

ਰਣਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਮੇਜਾ ਸਿੰਘ ਵਲਟੋਹਾ ਨੇ ਦੇਸ਼ ਨੂੰ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕੀਤਾ ਸੀ। ਉਨ੍ਹਾਂ ਦੀ ਕੁਰਬਾਨੀ ਅਤੇ ਸੰਘਰਸ਼ ਦੀ ਯਾਦ ਵਿੱਚ ਪਰਿਵਾਰ ਨੂੰ ਮਿਲੇ ਤਾਉਮਰ ਪੱਤਰ ਸਮੇਤ ਹੋਰ ਦਸਤਾਵੇਜ਼ ਵੀ ਉਸ ਕੋਲ ਮੌਜੂਦ ਹਨ। ਉਸ ਦਾ ਕਹਿਣਾ ਹੈ ਕਿ ਜਿਸ ਪਰਿਵਾਰ ਦੇ ਮੁਖੀ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਲਾਇਆ, ਅੱਜ ਉਸੇ ਪਰਿਵਾਰ ਦੀ ਧੀ ਨੂੰ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

ਉਸ ਨੇ ਦੱਸਿਆ ਕਿ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ। ਆਪਣੇ ਹੱਕਾਂ ਅਤੇ ਬਣਦੀਆਂ ਸਰਕਾਰੀ ਸਹੂਲਤਾਂ ਲਈ ਉਹ ਕਈ ਵਾਰ ਸਬੰਧਤ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਜਾ ਕੇ ਆਪਣੀ ਫਰਿਆਦ ਰੱਖ ਚੁੱਕੀ ਹੈ। ਇਸ ਦੇ ਬਾਵਜੂਦ ਉਸ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਿਆ। ਉਸ ਨੇ ਕਿਹਾ ਕਿ ਹਰ ਵਾਰ ਉਮੀਦ ਲੈ ਕੇ ਸਰਕਾਰੀ ਦਫ਼ਤਰ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹੈ, ਪਰ ਮਾਮਲਾ ਹੱਲ ਨਾ ਹੋਣ ਕਾਰਨ ਨਿਰਾਸ਼ਾ ਹੀ ਹੱਥ ਲੱਗਦੀ ਹੈ।

Advertisement

ਰਣਜੀਤ ਕੌਰ ਨੇ ਆਪਣੀ ਪਰਿਵਾਰਕ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਉਸ ਦੀ ਨੂੰਹ ਆਪਣੀਆਂ ਦੋ ਧੀਆਂ ਨੂੰ ਛੱਡ ਕੇ ਘਰੋਂ ਚਲੀ ਗਈ ਹੈ। ਹੁਣ ਬੁਢਾਪੇ ਦੀ ਉਮਰ ਵਿੱਚ ਦੋ ਪੋਤਰੀਆਂ ਦੀ ਜ਼ਿੰਮੇਵਾਰੀ ਵੀ ਉਸ ਦੇ ਸਿਰ ਆ ਗਈ ਹੈ।

ਉਸ ਨੇ ਕਿਹਾ ਕਿ ਬੱਚੀਆਂ ਦੀ ਦੇਖਭਾਲ, ਪੜ੍ਹਾਈ ਅਤੇ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨੀਆਂ ਉਸ ਲਈ ਬਹੁਤ ਮੁਸ਼ਕਲ ਹਨ। ਇਸ ਕਾਰਨ ਉਸ ਨੂੰ ਆਪਣੀਆਂ ਪੋਤਰੀਆਂ ਸਮੇਤ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਰਣਜੀਤ ਕੌਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਨਾਲ ਸਬੰਧਤ ਹੋਣ ਦੇ ਨਾਤੇ ਉਸ ਨੂੰ ਨਿਯਮਾਂ ਅਨੁਸਾਰ ਬਣਦੀਆਂ ਸਹੂਲਤਾਂ ਅਤੇ ਆਰਥਿਕ ਸਹਾਇਤਾ ਦਿੱਤੀ ਜਾਵੇ।

Advertisement
×