ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ

ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ

ਗੁਰਦੇਵ ਸਿੰਘ ਗਹੂੰਣ

ਬਲਾਚੌਰ, 2 ਜੂਨ

ਥਾਣਾ ਸਿਟੀ ਬਲਾਚੌਰ ਪੁਲੀਸ ਨੇ ਦੋ ਵੱਖ ਵੱਖ ਮਾਮਲਿਆਂ ਵਿੱਚ ਕੈਨੇਡਾ ਅਤੇ ਲਿਬਨਾਨ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਕੇਸ ਦਰਜ ਕੀਤੇ ਹਨ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਖੋਜਾ ਬੇਟ ਨਿਵਾਸੀ ਸੋਨੀਆ ਨੇ ਦੱਸਿਆ ਕਿ ਉਸ ਦੇ ਪਿਤਾ ਜਰਨੈਲ ਸਿੰਘ ਨਾਲ ਪਿੰਡ ਕਿਸ਼ਨਪੁਰ ਦੇ ਸੁਰਿੰਦਰ ਕੁਮਾਰ ਨੇ ਕੈਨੇਡਾ ਦਾ ਵਰਕ ਪਰਮਿਟ ਲਈ ਸੁਰਿੰਦਰ ਕੁਮਾਰ ਨੂੰ 72,000 ਰੁਪਏ ਐਡਵਾਂਸ ਲਏ ਸਨ ਪਰ ਬਾਅਦ ’ਚ ਉਸ ਨੇ ਨਾ ਤਾਂ ਕੈਨੇਡਾ ਦਾ ਵੀਜ਼ਾ ਲਗਵਾ ਕੇ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਪ੍ਰੇਸ਼ਾਨੀ ਕਾਰਨ ਉਸ ਦੇ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਇੱਕ ਹੋਰ ਮਾਮਲੇ ਵਿੱਚ ਪਿੰਡ ਠਠਿਆਲਾ ਦੇ ਕਪਿਲ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਚੱਕ ਗੁੱਜਰਾਂ (ਹੁਸ਼ਿਆਰਪੁਰ) ਨਿਵਾਸੀ ਜਸਵਿੰਦਰ ਸਿੰਘ ਨੇ ਉਸ ਨੂੰ ਲਿਬਨਾਨ ਦਾ ਵਰਕ ਪਰਮਿਟ ਦਿਲਾਉਣ ਦੇ ਨਾਂ ’ਤੇ 1.30 ਲੱਖ ਰੁਪਏ ਲਏ ਪ੍ਰੰਤੂ ਨਾ ਤਾਂ ਉਸ ਨੇ ਉਸ ਨੂੰ ਲਿਬਨਾਨ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਮੋੜੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All