DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ੍ਰੀ ਹਰਿਮੰਦਰ ਸਾਹਿਬ ਵਿਖੇ ਚਾਰ ਦੋਪਹੀਆ ਵਾਹਨ ਭੇਟ

ਟੀ ਵੀ ਐੱਸ ਕੰਪਨੀ ਵੱਲੋਂ ਅੱਜ ਚਾਰ ਦੋ ਵਾਹੀਆ ਵਾਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤੇ ਗਏ। ਇਸ ਵਿਚ 1 ਅਪਾਚੇ ਆਰ ਟੀ ਐਕਸ ਮੋਟਰਸਾਈਕਲ, 1 ਟੀ ਵੀ ਐੱਸ ਜੂਪੀਟਰ, 1 ਟੀ ਵੀ ਐੱਸ ਐੱਨ ਟੋਰਕ ਅਤੇ 1 ਬੈਟਰੀ...

  • fb
  • twitter
  • whatsapp
  • whatsapp
featured-img featured-img
ਵਾਹਨਾਂ ਦੀਆਂ ਚਾਬੀਆਂ ਭੇਟ ਕਰਦੇ ਹੋਏ ਕੰਪਨੀ ਦੇ ਅਧਿਕਾਰੀ ਅਤੇ ਹੋਰ
Advertisement

ਟੀ ਵੀ ਐੱਸ ਕੰਪਨੀ ਵੱਲੋਂ ਅੱਜ ਚਾਰ ਦੋ ਵਾਹੀਆ ਵਾਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤੇ ਗਏ। ਇਸ ਵਿਚ 1 ਅਪਾਚੇ ਆਰ ਟੀ ਐਕਸ ਮੋਟਰਸਾਈਕਲ, 1 ਟੀ ਵੀ ਐੱਸ ਜੂਪੀਟਰ, 1 ਟੀ ਵੀ ਐੱਸ ਐੱਨ ਟੋਰਕ ਅਤੇ 1 ਬੈਟਰੀ ਵਾਲਾ ਆਰਬਿਟ ਸਕੂਟਰ ਸ਼ਾਮਲ ਹੈ। ਇਨ੍ਹਾਂ ਵਾਹਨਾਂ ਦੀਆਂ ਚਾਬੀਆਂ ਟੀ ਵੀ ਐੱਸ ਕੰਪਨੀ ਦੇ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੂੰ ਸੌਂਪੀਆਂ ਗਈਆਂ।

ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਸਿਆਲਕਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿਥੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਸੇਵਾਵਾਂ ਵਿਚ ਹਿੱਸਾ ਪਾਉਂਦੇ ਹਨ, ਉਥੇ ਹੀ ਅੱਜ ਟੀ ਵੀ ਐੱਸ ਕੰਪਨੀ ਵੱਲੋਂ ਚਾਰ ਦੋ ਪਹੀਆ ਵਾਹਨ ਭੇਟਾ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਟੀ ਵੀ ਐੱਸ ਕੰਪਨੀ ਅਤੇ ਅੰਮ੍ਰਿਤਸਰ ਵਿਚਲੇ ਵਿਕਰੇਤਾ ਨਾਵਲਟੀ ਟੀ ਵੀ ਐੱਸ, ਪ੍ਰਭਾਵ ਟੀ ਵੀ ਐੱਸ ਅਤੇ ਬਾਲਾ ਜੀ ਟੀ ਵੀ ਐੱਸ ਵੱਲੋਂ ਪੁੱਜੇ ਲਵਤੇਜ ਸਿੰਘ ਸਚਦੇਵਾ, ਵਿਮਲ ਸੁੰਬਲੀ, ਸ਼ਿਵ ਸਵਰੂਪ ਜੌਹਰੀ, ਵਿਕਾਸ ਸਿੱਕਾ ਅਤੇ ਅਯੂਸ ਜੈਨ ਤੇ ਹੋਰ ਅਧਿਕਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

Advertisement

Advertisement
Advertisement
×