ਲੁੱਟ-ਖੋਹ ਦੇ ਮਾਮਲੇ ’ਚ ਭਾਣਜੇ ਸਣੇ ਚਾਰ ਗ੍ਰਿਫ਼ਤਾਰ

ਲੁੱਟ-ਖੋਹ ਦੇ ਮਾਮਲੇ ’ਚ ਭਾਣਜੇ ਸਣੇ ਚਾਰ ਗ੍ਰਿਫ਼ਤਾਰ

ਫਗਵਾੜਾ ’ਚ ਕਾਬੂ ਕੀਤੇ ਵਿਅਕਤੀ ਪੁਲੀਸ ਪਾਰਟੀ ਨਾਲ।

ਜਸਬੀਰ ਸਿੰਘ ਚਾਨਾ
ਫਗਵਾੜਾ, 22 ਅਕਤੂਬਰ

ਇੱਥੋਂ ਦੇ ਮੁਹੱਲਾ ਗਰੀਨ ਪਾਰਕ ਕਾਲੋਨੀ ਪਲਾਹੀ ਰੋਡ ਵਿੱਖੇ ਰਹਿੰਦੇ ਇੱਕ ਮਾਸੜ ਦੇ ਘਰ (ਸਾਲੀ ਦੇ ਪੁੱਤਰ) ਭਾਣਜੇ ਵਲੋਂ ਕਰਵਾਈ ਗਈ ਲੁੱਟ ਦੇ ਮਾਮਲਾ ਦਾ ਸਿਟੀ ਪੁਲੀਸ ਨੇ ਪਰਦਾਫ਼ਾਸ਼ ਕਰਦਿਆਂ ਭਾਣਜੇ ਸਮੇਤ ਚਾਰ ਵਿਅਕਤੀਆਂ ਨੂੰ ਮੁਹੱਲਾ ਸ਼ਿਵਪੁਰੀ ਤੋਂ ਕਾਰ ਤੇ ਲੁੱਟ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐਸ.ਪੀ. ਪਰਮਜੀਤ ਸਿੰਘ ਤੇ ਐਸਐਚਓ ਸਿਟੀ ਨਵਦੀਪ ਸਿੰਘ ਨੇ ਦੱਸਿਆ ਕਿ ਭਾਣਜਾ ਬਲਜੀਤ ਸਿੰਘ ਜੋ ਪਿੰਡ ਮੇਹਲੀਆਣਾ ਦਾ ਰਹਿਣ ਵਾਲੇ ਹੈ, ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਪਣੇ ਮਾਸੜ ਦੇ ਘਰ ਪਹਿਲਾ ਚੱਕਰ ਲਗਵਾ ਕੇ ਸਾਰੀ ਸਾਜ਼ਿਸ਼ ਘੜੀ ਤੇ ਫ਼ਿਰ 23 ਸਤੰਬਰ ਨੂੰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਨ੍ਹਾਂ ਦੇ ਘਰ ’ਚ ਦਾਖ਼ਲ ਹੋਏ। ਬਲਜੀਤ ਸਿੰਘ ਆਪਣੀ ਕਾਰ ’ਚ ਬਾਹਰ ਬੈਠਾ ਰਿਹਾ ਤੇ ਬਾਕੀ ਦੇ ਤਿੰਨ ਨੌਜਵਾਨਾਂ ਨੇ ਉਸ ਦਾ ਕੁੰਡਾ ਖੜਕਾ ਕੇ ਰਾਮਪਾਲ ਨੂੰ ਪੁੱਛਿਆ ਕਿ ਆਸਟ੍ਰੇਲੀਆ ’ਚ ਤੁਹਾਡਾ ਪੁੱਤਰ ਪ੍ਰਿੰਸ ਰਾਏ ਰਹਿੰਦਾ ਹੈ। ਉਹ ਸਮਝਿਆ ਕਿ ਸ਼ਾਇਦ ਉਹ ਬਾਹਰੋਂ ਉਸ ਦੇ ਪੁੱਤਰ ਕੋਲੋਂ ਆਏ ਹਨ ਜਦੋਂ ਉਹ ਕੁਰਸੀਆਂ ਦੇਣ ਲੱਗਾ ਤਾਂ ਇਨ੍ਹਾਂ ਬਜ਼ੁਰਗ ਰਾਮਪਾਲ ਨੂੰ ਅੰਦਰ ਲਿਜਾ ਕੇ ਬੈੱਡ ’ਤੇ ਸੁੱਟ ਕੇ ਉਸ ਦੀ ਕੁੱਟਮਾਰ ਕੀਤੀ ਤੇ ਕਮਰੇ ਦਾ ਕੁੰਡਾ ਲਗਾ ਕੇ ਉਸ ਦਾ ਲੈ ਕੇ ਫ਼ਰਾਰ ਹੋ ਗਏ। ਇਸ ਸਬੰਧੀ ਕੇਸ ਦਰਜ ਕਰਕੇ ਗੁਆਂਢੀਆਂ ਦੇ ਕੈਮਰਿਆਂ ਨੂੰ ਖੰਗਾਲ ਕੇ ਇਸ ਕੇਸ ਦੀ ਜਾਂਚ ਆਰੰਭੀ ਸੀ। ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਇਨ੍ਹਾਂ ਵਿਅਕਤੀਆਂ ਨੂੰ ਸ਼ਿਵਪੁਰੀ ਲਾਗਿਉਂ ਕਾਬੂ ਕੀਤਾ। ਕਾਬੂ ਦੌਰਾਨ ਲੁੱਟ ਕਰਨ ਸਮੇਂ ਵਰਤੀ ਗਈ ਸੈਂਟਰੋ ਕਾਰ, ਸੋਨੇ ਦਾ ਕੜਾ, ਸੋਨੇ ਦੀ ਚੇਨੀ, ਸੋਨੀ ਦੀ ਮੁੰਦਰੀ, ਵਾਰਦਾਤ ਸਮੇਂ ਪਹਿਨੇ ਹੋਏ ਕੱਪੜੇ ਬਰਾਮਦ ਕਰ ਲਏ ਹਨ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਬਲਜੀਤ ਸਿੰਘ ਉਰਫ਼ ਸੋਨੂੰ, ਰਣਜੀਤ ਸਿੰਘ ਉਰਫ਼ ਹੈਪੀ, ਹਿਮਾਂਸ਼ੂ ਹੀਰ ਉਰਫ਼ ਹਰੀ, ਸੁਖਜਿੰਦਰ ਸਿੰਘ ਉਰਫ਼ ਸੁੱਖਾ ਵਜੋਂ ਹੋਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਹਰਿਆਣਾ ਦੀ ਸਰਹੱਦ ਨੇੜੇ ਡੇਰੇ ਲਾਏ; ਸਰਹੱਦ ’ਤੇ ਮਾਹੌਲ ਤਣਾਅਪੂਰਨ; ਮਹੀ...

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

* ਧਰਨਿਆਂ ਲਈ ਪੰਜਾਬ-ਹਰਿਆਣਾ ਦੀ ਹੱਦ ’ਤੇ ਅੱਠ ਥਾਵਾਂ ਦੀ ਸ਼ਨਾਖ਼ਤ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

* ਡੇਰਾ ਪ੍ਰੇਮੀਆਂ ਦੀ ਪਟੀਸ਼ਨ ਖਾਰਜ * ਹੇਠਲੀ ਅਦਾਲਤ ਨੂੰ ਸੁਣਵਾਈ ਨਿਰਪ...

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਕਰੀਬ ਇਕ ਘੰਟੇ ਤੱਕ ਦੋਵੇਂ ਆਗੂਆਂ ਵਿਚਾਲੇ ਸੁਖਾਵੇਂ ਮਾਹੌਲ ’ਚ ਹੋਈ ਗੱਲ...

ਸ਼ਹਿਰ

View All