DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੁਟਬਾਲ ਟੂਰਨਾਮੈਂਟ: ਖਾਲਸਾ ਕਾਲਜ ਫਾਈਨਲ ’ਚ

ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 63ਵੇਂ ਪ੍ਰਿੰਸੀਪਲ ਹਰਭਜਨ ਸਿੰਘ ਆਲ ਇੰਡੀਆ ਫੁਟਬਾਲ ਟੂਰਨਾਮੈਂਟ ਦੇ ਅੱਜ ਛੇਵੇਂ ਦਿਨ ਖੇਡ ਪ੍ਰੇਮੀਆਂ ਨੂੰ...

  • fb
  • twitter
  • whatsapp
  • whatsapp
featured-img featured-img
ਟੂਰਨਾਮੈਂਟ ਦੌਰਾਨ ਕਰਵਾਏ ਮੈਚ ਦੀ ਝਲਕ।
Advertisement

ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 63ਵੇਂ ਪ੍ਰਿੰਸੀਪਲ ਹਰਭਜਨ ਸਿੰਘ ਆਲ ਇੰਡੀਆ ਫੁਟਬਾਲ ਟੂਰਨਾਮੈਂਟ ਦੇ ਅੱਜ ਛੇਵੇਂ ਦਿਨ ਖੇਡ ਪ੍ਰੇਮੀਆਂ ਨੂੰ ਰੌਚਕ ਸੈਮੀਫਾਈਨਲ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਟੂਰਨਾਮੈਂਟ ਦੇ ਵੱਖ-ਵੱਖ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਸੇਵਾਮੁਕਤ ਐੱਸ ਪੀ ਸ਼ਿਵੰਦਰਜੀਤ ਸਿੰਘ ਬੈਂਸ, ਕਸ਼ਮੀਰ ਸਿੰਘ, ਬਲਵੀਰ ਸਿੰਘ ਤੇ ਰੌਸ਼ਨਜੀਤ ਪਨਾਮ ਨੇ ਸ਼ਿਰਕਤ ਕੀਤੀ।

ਕਾਲਜ ਵਰਗ ਦੇ ਸੈਮੀਫਾਈਨਲ ਮੈਚ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਸਿੱਖ ਨੈਸ਼ਨਲ ਕਾਲਜ ਬੰਗਾ ਨੂੰ 1-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਪੁੱਜੀ ਜਿੱਥੇ ਕੱਲ੍ਹ ਉਸ ਦਾ ਮੁਕਾਬਲਾ ਡੀ ਏ ਵੀ ਕਾਲਜ ਜਲੰਧਰ ਨਾਲ ਹੋਵੇਗਾ।

Advertisement

ਕਲੱਬ ਵਰਗ ਦੇ ਸੈਮੀਫਾਈਨਲ ਮੈਚ ਵਿੱਚ ਸੀ ਆਈ ਐੱਸ ਐੱਫ ਫੁਟਬਾਲ ਕਲੱਬ ਦਿੱਲੀ ਨੇ ਪੰਜਾਬ ਪੁਲੀਸ ਜਲੰਧਰ ਨੂੰ 2-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਕੱਲ੍ਹ ਹੋਣ ਵਾਲੇ ਕਲੱਬ ਵਰਗ ਦੇ ਫਾਈਨਲ ਵਿੱਚ ਫਟਬਾਲ ਕਲੱਬ ਦਿੱਲੀ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਟੀਮਾਂ ਭਿੜਨਗੀਆਂ। ਇਸ ਮੌਕੇ ਇਲਾਕੇ ਦੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Advertisement

Advertisement
×