ਫੁਟਬਾਲ ਟੂਰਨਾਮੈਂਟ: ਦਲਬੀਰ ਫੁਟਬਾਲ ਅਕੈਡਮੀ ਫਾਈਨਲ ਵਿੱਚ ਪੁੱਜੀ : The Tribune India

ਫੁਟਬਾਲ ਟੂਰਨਾਮੈਂਟ: ਦਲਬੀਰ ਫੁਟਬਾਲ ਅਕੈਡਮੀ ਫਾਈਨਲ ਵਿੱਚ ਪੁੱਜੀ

ਫੁਟਬਾਲ ਟੂਰਨਾਮੈਂਟ: ਦਲਬੀਰ ਫੁਟਬਾਲ ਅਕੈਡਮੀ ਫਾਈਨਲ ਵਿੱਚ ਪੁੱਜੀ

ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ। -ਫੋਟੋ: ਮਜਾਰੀ

ਪੱਤਰ ਪ੍ਰੇਰਕ
ਬੰਗਾ, 9 ਦਸੰਬਰ

ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਦੇ ਪੰਜਵੇਂ ਦਿਨ ਸੈਮੀਫਾਈਨਲ ਦੇ ਦੋ ਮੈਚ ਹੋਏ। ਇਨ੍ਹਾਂ ਵਿੱਚੋਂ ਦਲਬੀਰ ਫੁਟਬਾਲ ਅਕੈਡਮੀ ਪਟਿਆਲਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁਟਬਾਲ ਅਕੈਡਮੀ ਬੰਗਾ ਦੀਆਂ ਟੀਮਾਂ ਫਾਈਨਲ ਵਿਚ ਦਾਖਲ ਹੋ ਗਈਆਂ। ਹੁਣ ਇਹ ਦੋਨੋਂ ਟੀਮਾਂ ਇਕ ਲੱਖ ਰੁਪਏ ਦੀ ਨਗਦ ਰਾਸ਼ੀ ਦਾ ਇਨਾਮ ਪ੍ਰਾਪਤ ਕਰਨ ਲਈ ਭਿੜਣਗੀਆਂ। ਅੱਜ ਹੋਏ ਸੈਮੀਫਾਈਨਲ ਦੇ ਮੈਚਾਂ ਵਿੱਚੋਂ ਪਹਿਲਾ ਮੈਚ ਦਲਬੀਰ ਫੁਟਬਾਲ ਅਕੈਡਮੀ ਪਟਿਆਲਾ ਅਤੇ ਯੰਗ ਫੁਟਬਾਲ ਕਲੱਬ ਮਾਹਿਲਪੁਰ ਵਿਚਕਾਰ ਹੋਇਆ।

ਦਲਬੀਰ ਫੁਟਬਾਲ ਅਕੈਡਮੀ ਪਟਿਆਲਾ ਦੀ ਟੀਮ ਨੇ ਯੰਗ ਫੁਟਬਾਲ ਕਲੱਬ ਮਾਹਿਲਪੁਰ ਦੀ ਟੀਮ ਨੂੰ 2-0 ਦੇ ਸਕੋਰ ਨਾਲ ਹਰਾ ਕੇ ਫਾਈਨਲ ਵਿਚ ਦਾਖਲਾ ਪਾ ਲਿਆ ਹੈ। ਇਸ ਮੈਚ ਦਾ ਉਦਘਾਟਨ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਗੁਰਦਿਆਲ ਸਿੰਘ ਜਗਤਪੁਰ ਅਤੇ ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ ਨੇ ਕੀਤਾ। ਦੂਜਾ ਸੈਮੀਫਾਈਨਲ ਮੈਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁਟਬਾਲ ਅਕੈਡਮੀ ਬੰਗਾ ਅਤੇ ਜਗਤ ਸਿੰਘ ਪਲਾਹੀ ਫੁਟਬਾਲ ਅਕੈਡਮੀ ਫਗਵਾੜਾ ਵਿਚਕਾਰ ਹੋਇਆ। ਇਹ ਮੈਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁਟਬਾਲ ਅਕੈਡਮੀ ਬੰਗਾ ਦੀ ਟੀਮ ਨੇ 1-0 ਦੇ ਸਕੋਰ ਨਾਲ ਵਿਰੋਧੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਇਸ ਮੈਚ ਦਾ‌ ਉਦਘਾਟਨ ਸਤਨਾਮ ਸਿੰਘ ਹੇੜ੍ਹੀਆਂ ਅਤੇ ਅਨਵਰ ਮੁਹੰਮਦ ਨੇ ਕੀਤਾ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All