ਲੈਮਰਿਨ ’ਵਰਸਿਟੀ ’ਚ ਫੁਟਬਾਲ ਮੁਕਾਬਲੇ ਸ਼ੁਰੂ
ਇੱਥੇ ਅੱਜ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿੱਚ 4 ਦਿਨਾ ਸਨੈਪ ਅਤੇ ਸਪ੍ਰਿੰਟ ਫਲੈਗ ਬਾਊਲ ਅੰਤਰ ਕਲੱਬ ਫਲੈਗ ਫੁਟਬਾਲ ਚੈਂਪੀਅਨਸ਼ਿਪ-2026 ਸ਼ੁਰੂ ਹੋ ਗਈ। ਇਸ ਚੈਂਪੀਅਨਸ਼ਿਪ ਵਿੱਚ ਭਾਰਤ ਭਰ ਦੇ ਵੱਖ-ਵੱਖ ਰਾਜਾਂ ਤੋਂ 34 ਟੀਮਾਂ ਭਾਗ ਲੈ ਰਹੀਆਂ, ਜਿਨ੍ਹਾਂ ਵਿੱਚ ਪੁਰਸ਼...
Advertisement
ਇੱਥੇ ਅੱਜ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿੱਚ 4 ਦਿਨਾ ਸਨੈਪ ਅਤੇ ਸਪ੍ਰਿੰਟ ਫਲੈਗ ਬਾਊਲ ਅੰਤਰ ਕਲੱਬ ਫਲੈਗ ਫੁਟਬਾਲ ਚੈਂਪੀਅਨਸ਼ਿਪ-2026 ਸ਼ੁਰੂ ਹੋ ਗਈ। ਇਸ ਚੈਂਪੀਅਨਸ਼ਿਪ ਵਿੱਚ ਭਾਰਤ ਭਰ ਦੇ ਵੱਖ-ਵੱਖ ਰਾਜਾਂ ਤੋਂ 34 ਟੀਮਾਂ ਭਾਗ ਲੈ ਰਹੀਆਂ, ਜਿਨ੍ਹਾਂ ਵਿੱਚ ਪੁਰਸ਼ ਵਰਗ ਵਿੱਚ 20 ਟੀਮਾਂ ਅਤੇ ਮਹਿਲਾ ਵਰਗ ਵਿੱਚ 14 ਟੀਮਾਂ ਸ਼ਾਮਲ ਹਨ। ਇਹ ਚੈਂਪੀਅਨਸ਼ਿਪ ਚਾਂਸਲਰ ਐੱਨ ਐੱਸ ਐਸ ਰਿਆਤ ਦੀ ਅਗਵਾਈ ਹੇਠ ਡੀਨ, ਸਰੀਰਕ ਸਿੱਖਿਆ ਅਤੇ ਡਾਇਰੈਕਟਰ, ਯੂਨੀਵਰਸਿਟੀ ਸਪੋਰਟਸ ਪ੍ਰੋ. ਮਹੇਸ਼ ਜੇਤਲੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ ਮਹਿਮਾਨ ਪ੍ਰੋ ਵਾਈਸ ਚਾਂਸਲਰ ਪ੍ਰੋ. ਬੀ ਐੱਸ ਸਤਿਆਲ ਨੇ ਕੀਤਾ| ਇਸ ਮੌਕੇ ਸੀ ਏ ਵਿਨਾਇਕ ਗੁਪਤਾ, ਸੀ ਈ ਓ ਵਿਮਲ ਮਨਹੋਤਰਾ, ਡੀਨ ਡਾ. ਆਸ਼ੂਤੋਸ਼ ਸ਼ਰਮਾ, ਏ ਐੱਫ ਐੱਫ ਆਈ ਦੇ ਸੀ ਸੀ ਓ ਦੀਪੇਸ਼ ਸੋਲੰਕੀ, ਮੈਂਬਰ ਸੁਖਜਿੰਦਰ ਸਿੰਘ, ਨਿਰਦੇਸ਼ਕ ਹਿਮਾਂਸ਼ੂ, ਸਕੱਤਰ ਲੋਕੇਂਦਰ ਸਿੰਘ ਤੇ ਹੋਰ ਮੌਜੂਦ ਸਨ।
Advertisement
Advertisement
×

