DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Food Safety Department Intensifies Festive Cheking: ਗ਼ੈਰ-ਮਿਆਰੀ ਮਠਿਆਈ ਨਸ਼ਟ ਕਰਵਾਈ

ਖ਼ੁਰਾਕ ਸੁਰੱਖਿਆ ਵਿਭਾਗ ਨੇ ਖ਼ੁਰਾਕੀ ਵਸਤਾਂ ਦੇ 17 ਸੈਂਪਲ ਭਰੇ

  • fb
  • twitter
  • whatsapp
  • whatsapp
featured-img featured-img
ਸਿਹਤ ਵਿਭਾਗ ਦੀ ਟੀਮ ਵੱਲੋਂ ਨਸ਼ਟ ਕਰਵਾਈ ਜਾ ਰਹੀ ਮਠਿਆਈ।
Advertisement

ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਫ਼ੂਡ ਸੇਫ਼ਟੀ ਵਿਭਾਗ ਨੇ ਪਨੀਰ, ਖੋਏ ਅਤੇ ਹੋਰ ਖ਼ੁਰਾਕੀ ਪਦਾਰਥਾਂ ਦੀ ਸ਼ੁੱਧਤਾ ਜਾਂਚਣ ਲਈ ਵਿਸ਼ੇਸ਼ ਮੁਹਿੰਮ ਤੇਜ਼ ਕਰ ਦਿੱਤੀ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਫ਼ੂਡ ਸੇਫ਼ਟੀ ਅਫ਼ਸਰਾਂ ਮੁਨੀਸ਼ ਕੁਮਾਰ, ਵਿਵੇਕ ਕੁਮਾਰ ਅਤੇ ਈਸ਼ਾਨ ਬਾਂਸਲ ਨੇ ਜਲਾਲਪੁਰ, ਮਿਆਣੀ, ਮਾਹਿਲਪੁਰ ਅਤੇ ਗੜ੍ਹਸ਼ੰਕਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਟੀਮਾਂ ਨੇ ਪਨੀਰ ਅਤੇ ਖੋਏ ਸਮੇਤ ਕੁੱਲ 17 ਖ਼ੁਰਾਕੀ ਪਦਾਰਥਾਂ ਦੇ ਸੈਂਪਲ ਭਰ ਕੇ ਜਾਂਚ ਲਈ ਲੈਬ ਭੇਜ ਦਿੱਤੇ ਹਨ। ਚੈਕਿੰਗ ਦੌਰਾਨ ਢੋਅ-ਢੁਆਈ ਕਰ ਰਹੇ ਵਾਹਨਾਂ ਦੀ ਵੀ ਜਾਂਚ ਕੀਤੀ ਗਈ, ਜਿਸ ਵਿੱਚੋਂ 40 ਕਿਲੋਗ੍ਰਾਮ ਖ਼ਰਾਬ ਅਤੇ ਗ਼ੈਰ-ਮਿਆਰੀ ਮਠਿਆਈ ਬਰਾਮਦ ਹੋਈ। ਵਿਭਾਗੀ ਟੀਮ ਨੇ ਮੌਕੇ ’ਤੇ ਹੀ ਇਸ ਖ਼ਰਾਬ ਮਠਿਆਈ ਨੂੰ ਜ਼ਮੀਨ ਵਿੱਚ ਦਬਾ ਕੇ ਨਸ਼ਟ ਕਰਵਾ ਦਿੱਤਾ। ਸਿਹਤ ਅਫ਼ਸਰ ਨੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਸਫ਼ਾਈ ਦੇ ਮਾਪਦੰਡਾਂ ਦੀ ਪੂਰੀ ਪਾਲਣਾ ਕਰਨ ਅਤੇ ਲੋਕਾਂ ਨੂੰ ਤਾਜ਼ਾ ਤੇ ਸੁਰੱਖਿਅਤ ਖ਼ੁਰਾਕ ਹੀ ਵੇਚਣ।

Advertisement
Advertisement
×