DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਸ਼ਪਾ ਗੁਜਰਾਲ ਸਾਇੰਸ ਸਿਟੀ ’ਚ ਫੁੱਲਾਂ ਦੀ ਪ੍ਰਦਰਸ਼ਨੀ

ਫਲਾਵਰ ਸ਼ੋਅ ’ਚ 500 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ; ਫੁੱਲ ਸਜਾਉਣ, ਰੰਗੋਲੀ ਤੇ ਪ੍ਰਦਰਸ਼ਨੀ ਮੁਕਾਬਲੇ ਕਰਵਾਏ

  • fb
  • twitter
  • whatsapp
  • whatsapp
featured-img featured-img
ਕਪੂਰਥਲਾ ਦੀ ਪੁਸ਼ਪਾ ਗੁਜਰਾਲ ਸਾਇੰਸ ਵਿੱਚ ਕਰਵਾਏ ਫਲਾਵਰ ਸ਼ੋਅ ਦੀ ਝਲਕ।
Advertisement
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੌਜੀ (ਰਾਜ ਨੋਡਲ ਏਜੰਸੀ) ਨਾਲ ਮਿਲ ਕੇ ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਸ਼ੁਰੁ ਕੀਤੇ ਮਿਸ਼ਨ ਲਾਈਫ਼ (ਐੱਲ ਆਈ ਐੱਫ ਈ) ਤਹਿਤ ਫਲਾਵਰ ਸ਼ੋਅ ਕਰਵਾਇਆ ਗਿਆ।

ਸ਼ੋਅ ਦੇ ਦੌਰਾਨ, ਤਾਜ਼ੇ ਅਤੇ ਸੁੱਕੇ ਫੁੱਲਾਂ ਨੂੰ ਸਜਾਉਣ, ਰੰਗੋਲੀ ਤੇ ਗਮਲੇ ਵਾਲੇ ਪੌਦਿਆਂ ਦੀ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ ਗਏ। ਫਲਾਵਰ ਸ਼ੋਅ ’ਚ ਈਕੋ ਕਲੱਬ ਦੇ ਮੈਂਬਰਾਂ ਸਮੇਤ 500 ਤੋਂ ਵੱਧ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਬਾਗਬਾਨਾਂ ਨੇ ਭਾਗ ਲਿਆ ਤੇ ਆਮ ਲੋਕਾਂ ਨੇ ਕੁਦਰਤ ਦੇ ਵੱਖ-ਵੱਖ ਨਜ਼ਾਰਿਆਂ ਦਾ ਆਨੰਦ ਮਾਣਿਆ। ਫਲਾਵਾਰ ਸ਼ੋਅ ’ਚ ਹਿੱਸਾ ਲੈਣ ਵਾਲੇ ਬਾਗਵਾਨਾਂ ਵਲੋਂ ਗੇਂਦਾ, ਗੁੜਹਲ, ਕਮਲ ਗੁਲਾਬ ਤੇ ਬੋਗਨਵਿਲੀਆ ਆਦਿ ਫੁੱਲਾਂ ਦੀ ਨੁਮਾਇਸ਼ ਕੀਤੀ ਗਈ।

Advertisement

ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਫਲਾਵਰ ਸ਼ੋਅ ਇੱਕ ਅਜਿਹਾ ਸਮਾਗਮ ਹੈ, ਜਿਸ ਦਾ ਉਦੇਸ਼ ਜਿੱਥੇ ਕੁਦਰਤ ਦੀ ਕਾਇਨਾਤ ’ਚ ਮੌਜੂਦਾ ਫੁੱਲਾਂ ਦੇ ਪੌਦਿਆਂ ਦੀ ਵਿਭਿੰਨਤਾ ਪ੍ਰਤੀ ਆਮ ਲੋਕਾਂ ਤੇ ਬਾਗਬਾਨਾਂ ਨੂੰ ਜਾਗਰੂਕ ਕਰਨਾ ਹੈ, ਉੱਥੇ ਹੀ ਆਪਣੇ ਰੈਣ-ਬਸੇਰਿਆਂ ਵਿੱਚ ਚੌਗਿਰਦੇ ’ਚ ਵੱਧ ਤੋਂ ਵੱਧ ਫੁੱਲਦਾਰ ਪੌਦੇ ਲਗਾ ਕੇ ਆਪਣੇ ਆਲੇ-ਦੁਆਲੇ ਨੂੰ ਹਰਿਆ ਭਰਿਆ ਬਣਾਉਣ ਲਈ ਪ੍ਰੇਰਿਤ ਕਰਨਾ ਹੈ।

Advertisement

ਉਨ੍ਹਾਂ ਕਿਹਾ ਕਿ ਭਾਰਤ ’ਚ ਫੁੱਲਾਂ ਦੀਆਂ ਲਗਪਗ 18,000 ਕਿਸਮਾਂ ਮਿਲਦੀਆਂ ਹਨ, ਜੋ ਕਿ ਪੂਰੀ ਦੁਨੀਆ ’ਚ ਫੁੱਲਾਂ ਦੀਆਂ ਪ੍ਰਜਾਤੀਆਂ ਦਾ 6-7 ਫ਼ੀਸਦ ਹਿੱਸਾ ਹਨ। ਉਨ੍ਹਾਂ ਅੱਗੋਂ ਕਿਹਾ ਕਿ ਫਲਾਵਰ ਸ਼ੋਅ ਸਿਰਫ਼ ਫੁੱਲਾਂ ਦਾ ਪ੍ਰਦਰਸ਼ਨੀ ਹੀ ਨਹੀਂ ਹੈ, ਸਗੋਂ ਇਹ ਅਜਿਹਾ ਪਲੈਟਫ਼ਾਰਮ ਹੈ, ਜਿੱਥੇ ਲੋਕਾਂ ਨੂੰ ਕੁਦਰਤੀ ਨਜ਼ਾਰਿਆਂ ਨੂੰ ਮਾਨਣ ਦਾ ਮੌਕਾ ਮਿਲਿਆ ਹੈ ਅਤੇ ਇਸ ਨਾਲ ਉਹ ਵਾਤਾਵਰਨ ਸੁਰੱਖਿਆ ਲਈ ਕੀਤੇ ਜਾ ਰਹੇ ਯਤਨਾਂ ’ਚ ਸ਼ਾਮਿਲ ਹੋ ਕੇ ਜੈਵਿਕ ਵਿਭਿੰਨਤਾ ਦੀ ਸਾਂਭ ਸੰਭਾਲ ਵੱਲ ਵਧਣਗੇ।

ਸੁੱਕੇ ਫੁੱਲਾਂ ਨੂੰ ਸਜਾਉਣ ’ਚ ਬਲਜੀਤ ਸਿੰਘ ਅੱਵਲ

ਫਲਾਵਰ ਸ਼ੋਅ ਦੇ ਦੌਰਾਨ ਸੁੱਕੇ ਫੁੱਲਾਂ ਸਜਾਉਣ ਦੀ ਆਮ ਲੋਕਾਂ ਦੀ ਕੈਟਾਗਿਰੀ ’ਚ ਪਹਿਲਾ ਸਥਾਨ ਕਪੂਰਥਲਾ ਦੇ ਬਲਜੀਤ ਸਿੰਘ ਨੇ ਹਾਸਲ ਕੀਤਾ ਜਦੋਂ ਕਿ ਵਿਦਿਆਰਥੀਆਂ ਦੀ ਕੈਟਾਗਿਰੀ ’ਚ ਸਰਕਾਰੀ ਸਕੂਲ ਸਿੱਧਵਾਂ ਦੋਨਾ ਦੀ ਭਾਵਨਾ ਗਿੱਲ ਦੀ ਝੰਡੀ ਰਹੀ। ਤਾਜ਼ੇ ਫੁੱਲ ਸੁਜਾਉਣ ਦੀ ਆਮ ਲੋਕਾਂ ਦੀ ਕੈਟਾਗਿਰੀ ’ਚ ਕਮਲਾ ਨਹਿਰੂ ਕਾਲਜ ਫਗਵਾੜਾ ਪਹਿਲੇ ਨੰਬਰ ’ਤੇ ਰਿਹਾ। ਵਿਦਿਆਰਥੀਆਂ ਦੀ ਕੈਟਾਗਿਰੀ ’ਚ ਸਰਕਾਰੀ ਹਾਈ ਸਕੂਲ ਹਮੀਰਾ ਦੀ ਵਿਦਿਆਰਥਣ ਸੁਖਪ੍ਰੀਤ ਅੱਵਲ ਰਹੀ। ਰੰਗੋਲੀ ਮੁਕਾਬਲੇ ’ਚ ਆਰਮੀ ਨਰਿਸੰਗ ਕਾਲਜ ਨੇ ਪਹਿਲਾ ਸਥਾਨ ਹਾਸਲ ਕੀਤਾ।

Advertisement
×