DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

flood threat: ਡਰੇਨਾਂ ਤੇ ਨਾਲਿਆਂ ਦੀ ਸਫ਼ਾਈ ਦੇ ਦਾਅਵੇ ਫੋਕੇ ਕਰਾਰ

ਸੰਘਰਸ਼ ਕਮੇਟੀ ਨੇ ਨਾਅਰੇਬਾਜ਼ੀ ਕੀਤੀ; ਡਰੇਨਾਂ ਸਾਫ਼ ਨਾ ਹੋਈਆਂ ਤਾਂ 30 ਪਿੰਡ ਪ੍ਰਭਾਵਿਤ ਹੋਣਗੇ: ਬਾਊਪੁਰ

  • fb
  • twitter
  • whatsapp
  • whatsapp
featured-img featured-img
ਨਾਅਰੇਬਾਜ਼ੀ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਅਤੇ ਹੋਰ ਆਗੂ।
Advertisement

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਹੇਠ ਪਿੰਡ ਗਿੱਲਾਂ ਨੇੜੇ ਡਰੇਨੇਜ ਨਾਲਿਆਂ ਦੀ ਸਫ਼ਾਈ ਨਾ ਹੋਣ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ-ਮਜ਼ਦੂਰਾਂ ਨੇ ਨਾਅਰੇਬਾਜ਼ੀ ਕਰਦਿਆਂ ਡਿਪਟੀ ਕਮਿਸ਼ਨਰ ਦੇ ਸਫ਼ਾਈ ਸਬੰਧੀ ਦਾਅਵਿਆਂ ਨੂੰ ਹਕੀਕਤ ਤੋਂ ਉਲਟ ਕਰਾਰ ਦਿੱਤਾ।

ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਕਿਸਾਨ ਆਗੂ ਪਰਮਜੀਤ ਸਿੰਘ ਪੱਕਾ ਕੋਠਾ ਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਬੰਬ ਨੇ ਕਿਹਾ ਕਿ ਪ੍ਰਸ਼ਾਸਨ ਕਾਗਜ਼ਾਂ ’ਚ ਸਫ਼ਾਈ ਦੇ ਦਾਅਵੇ ਕਰ ਰਿਹਾ ਹੈ, ਪਰ ਜ਼ਮੀਨ ਪੱਧਰ ’ਤੇ ਨਾਲੇ ਹਾਲੇ ਵੀ ਝਾੜੀਆਂ, ਗਾਰ ਤੇ ਮਿੱਟੀ ਨਾਲ ਭਰੇ ਪਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੌਨਸੂਨ ਤੋਂ ਪਹਿਲਾਂ ਸਫ਼ਾਈ ਨਾ ਹੋਈ ਤਾਂ ਡੱਲਾ, ਅਮਰਜੀਤਪੁਰ, ਮੌਖੇ, ਤੋਤੀ, ਗਿੱਲਾਂ, ਫੌਜੀ ਕਾਲੋਨੀ, ਮਨਿਆਲਾ, ਤਾਸ਼ਪੁਰ, ਤਾਰਪੁਰ ਸਮੇਤ 30 ਤੋਂ ਵੱਧ ਪਿੰਡਾਂ ’ਚ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਵੇਗੀ। ਇਸ ਨਾਲ ਹਜ਼ਾਰਾਂ ਏਕੜ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਵੀ ਸਫ਼ਾਈ ਨਾ ਹੋਣ ਕਾਰਨ ਕਈ ਪਿੰਡਾਂ ’ਚ ਪਾਣੀ ਭਰਨ ਨਾਲ ਫ਼ਸਲਾਂ ਤਬਾਹ ਹੋਈਆਂ ਸਨ, ਪਰ ਪ੍ਰਸ਼ਾਸਨ ਨੇ ਸਬਕ ਨਹੀਂ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਨੈਸ਼ਨਲ ਹਾਈਵੇਅ ਦੇ ਠੇਕੇਦਾਰ ਵੱਲੋਂ ਪਿੰਡ ਗਿੱਲਾਂ ਨੇੜੇ ਡਰੇਨੇਜ ’ਚ ਬਿਨਾਂ ਕਿਸਾਨਾਂ ਨੂੰ ਜਾਣਕਾਰੀ ਦਿੱਤੇ ਪੁਲੀ ਬਣਾਈ ਜਾ ਰਹੀ ਹੈ, ਜਿਸ ਨਾਲ ਬਰਸਾਤ ’ਚ ਪਾਣੀ ਦੀ ਨਿਕਾਸੀ ਰੁਕ ਸਕਦੀ ਹੈ। ਕਮੇਟੀ ਨੇ ਮੰਗ ਕੀਤੀ ਕਿ ਨਾਲਿਆਂ ਦੀ ਤੁਰੰਤ ਸਫ਼ਾਈ ਹੋਵੇ, ਪੁਲੀ ਦੀ ਨਿਰਪੱਖ ਜਾਂਚ ਹੋਵੇ ਤੇ ਲਾਪ੍ਰਵਾਹੀ ‘ਤੇ ਠੇਕੇਦਾਰ ਖ਼ਿਲਾਫ਼ ਕਾਰਵਾਈ ਹੋਵੇ। ਸੰਘਰਸ਼ ਕਮੇਟੀ ਨੇ ਚਿਤਾਵਨੀ ਦਿੱਤੀ ਕਿ ਸਫ਼ਾਈ ਨਾ ਹੋਣ ’ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ।

Advertisement

ਵਿਭਾਗੀ ਮਨਜ਼ੂਰੀ ਨਾਲ ਬਣ ਰਹੀ ਹੈ ਪੁਲੀ: ਸੁਪਰਵਾਈਜ਼ਰ

ਨਿਰਮਾਣ ਕਾਰਜ ਦੇ ਸੁਪਰਵਾਈਜ਼ਰ ਜੈ ਗੋਪਾਲ ਨੇ ਕਿਹਾ ਕਿ ਪੁਲੀ ਵਿਭਾਗੀ ਮਨਜ਼ੂਰੀ ਨਾਲ ਬਣ ਰਹੀ ਹੈ। ਪਾਣੀ ਦੀ ਨਿਕਾਸੀ ਲਈ ਲੋੜੀਂਦੇ ਪਾਈਪ ਪਾਏ ਗਏ ਹਨ, ਇਸ ਨਾਲ ਵਹਾਅ ’ਚ ਰੁਕਾਵਟ ਨਹੀਂ ਆਵੇਗੀ।

Advertisement

ਨੌਮਣੀ ਨਾਲੇ ਦਾ ਕੰਢਾ ਟੁੱਟਣ ਨਾਲ ਖੇਤਾਂ ’ਚ ਭਰਿਆ ਪਾਣੀ

ਦੀਨਾਨਗਰ (ਕੇ ਪੀ ਸਿੰਘ): ਸ਼ੁੱਕਰਵਾਰ ਦੇਰ ਰਾਤ ਗਾਲ੍ਹੜੀ ਹੈੱਡ ਨੇੜੇ ਪਿੰਡ ਮੁਗਲਾਨੀ ਚੱਕ ਵਿੱਚ ਨੌਮਣੀ ਨਾਲੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਇਸ ਦਾ ਕੰਢਾ ਟੁੱਟ ਗਿਆ। ਨਾਲੇ ਦਾ ਪਾਣੀ ਓਵਰਫਲੋਅ ਹੋ ਕੇ ਆਸ-ਪਾਸ ਦੇ ਖੇਤਾਂ ਵਿੱਚ ਭਰ ਗਿਆ। ਇਸ ਤੋਂ ਇਲਾਵਾ, ਨਾਲੇ ਦੇ ਨਾਲ ਲੱਗਦੇ ਧੁੱਸੀ ਬੰਨ੍ਹ ਵਿੱਚ ਪਿਛਲੇ ਸਾਲ ਆਏ ਹੜ੍ਹ ਕਾਰਨ ਬਣੇ ਪਾੜ ਰਾਹੀਂ ਵੀ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਦਾਖਲ ਹੋ ਗਿਆ। ਸੂਚਨਾ ਮਿਲਦਿਆਂ ਹੀ ‘ਆਪ’ ਦੇ ਦੀਨਾਨਗਰ ਹਲਕੇ ਦੇ ਇੰਚਾਰਜ ਸ਼ਮਸ਼ੇਰ ਸਿੰਘ ਰਾਤ ਨੂੰ ਹੀ ਮੌਕੇ ’ਤੇ ਪਹੁੰਚੇ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਤੁਰੰਤ ਰਾਹਤ ਕਾਰਜ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ’ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਪਿਛਲੇ ਸਾਲ ਦੇ ਪਾੜ ਦੀ ਮੁਰੰਮਤ ਨਹੀਂ ਕੀਤੀ ਗਈ। ਸਵੇਰ ਹੁੰਦਿਆਂ ਹੀ ਨਹਿਰ ਅਤੇ ਸਿੰਜਾਈ ਵਿਭਾਗ ਨੇ ਬੰਨ੍ਹ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਅਧਿਕਾਰੀਆਂ ਨੇ ਅਗਲੇ ਇੱਕ-ਦੋ ਦਿਨਾਂ ਵਿੱਚ ਮੁਰੰਮਤ ਮੁਕੰਮਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਪਿੰਡ ਦੇ ਨੌਜਵਾਨਾਂ ਨੇ ਖ਼ੁਦ ਹੈੱਡ ਦੇ ਗੇਟ ਖੋਲ੍ਹਣ ਵਿੱਚ ਮਦਦ ਕੀਤੀ। ਦੂਜੇ ਪਾਸੇ ਕਿਸਾਨ ਸੰਗਠਨ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਚਿੱਟੀ ਨੇ ਸਰਕਾਰ ਨੂੰ ਤਿੱਖੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਬੈਠੇ ਅਧਿਕਾਰੀ ਨਹਿਰਾਂ ਦੇ ਆਖਰੀ ਕੋਨੇ ਤੱਕ ਪਾਣੀ ਪਹੁੰਚਣ ਦੇ ਝੂਠੇ ਦਾਅਵੇ ਕਰ ਰਹੇ ਹਨ, ਜਦਕਿ ਗਾਲ੍ਹੜੀ ਹੈੱਡ ਤੋਂ ਡੇਰਾ ਬਾਬਾ ਨਾਨਕ ਦੇ ਅਗਵਾਨ ਤੱਕ ਦੇ ਕਿਸਾਨ ਪਾਣੀ ਲਈ ਤਰਸ ਰਹੇ ਹਨ। ਕਿਸਾਨ ਆਗੂ ਨੇ ਪੂਰੇ ਸਿਸਟਮ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

Advertisement
×