DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਔਰਤ ਤੋਂ ਪੰਜ ਤੋਲੇ ਸੋਨਾ ਤੇ ਸਵਾ ਲੱਖ ਦੀ ਨਕਦੀ ਲੁੱਟੀ

ਜਗਜੀਤ ਸਿੰਘ ਮੁਕੇਰੀਆਂ, 9 ਨਵੰਬਰ ਇੱਥੇ ਟਾਂਡਾ ਰਾਮ ਸਹਾਏ ਨੇੜਲੀ ਬਾਬਾ ਹਿੰਮਤ ਸਿੰਘ ਕਲੋਨੀ ਵਿੱਚ ਬੀਤੀ ਰਾਤ ਚੋਰਾਂ ਨੇ ਘਰ ਦੇ ਬੂਹੇ ਤੋੜ ਕੇ 1.30 ਲੱਖ ਦੀ ਨਕਦੀ, ਪੰਜ ਤੋਲੇ ਸੋਨਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਘਰ ਦੀ...

  • fb
  • twitter
  • whatsapp
  • whatsapp
featured-img featured-img
ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦੀ ਹੋਈ ਬੀਬੀ ਕੁਲਵੰਤ ਕੌਰ।
Advertisement

ਜਗਜੀਤ ਸਿੰਘ

ਮੁਕੇਰੀਆਂ, 9 ਨਵੰਬਰ

Advertisement

ਇੱਥੇ ਟਾਂਡਾ ਰਾਮ ਸਹਾਏ ਨੇੜਲੀ ਬਾਬਾ ਹਿੰਮਤ ਸਿੰਘ ਕਲੋਨੀ ਵਿੱਚ ਬੀਤੀ ਰਾਤ ਚੋਰਾਂ ਨੇ ਘਰ ਦੇ ਬੂਹੇ ਤੋੜ ਕੇ 1.30 ਲੱਖ ਦੀ ਨਕਦੀ, ਪੰਜ ਤੋਲੇ ਸੋਨਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ।

Advertisement

ਘਰ ਦੀ ਮਾਲਕਣ ਬੀਬੀ ਕੁਲਵੰਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਰਵਿੰਦਰ ਸਿੰਘ ਬਿਮਾਰ ਹੈ ਜਿਸ ਦਾ ਇਲਾਜ ਜਲੰਧਰ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਹੈ। ਬੀਤੀ ਰਾਤ ਕਰੀਬ ਡੇਢ ਵਜੇ ਘਰ ਦਾ ਦਰਵਾਜ਼ਾ ਤੋੜ ਕੇ ਕਰੀਬ ਪੰਜ ਅਣਪਛਾਤੇ ਲੁਟੇਰੇ ਘਰ ਵਿੱਚ ਦਾਖਲ ਹੋ ਗਏ ਅਤੇ ਉਸਨੂੰ ਬੰਦੀ ਬਣਾ ਕੇ ਘਰ ਦੇ ਸਾਮਾਨ ਦੀ ਭੰਨ-ਤੋੜ ਕੀਤੀ।

ਇਸ ਦੌਰਾਨ ਉਹ 1.30 ਲੱਖ ਰੁਪਏ ਦੀ ਨਕਦੀ, ਸੋਨੇ ਦੇ ਤਿੰਨ ਟੋਪਸਾਂ ਦੀਆਂ ਜੋੜੀਆਂ, ਇੱਕ ਕਿੱਟੀ ਸੈੱਟ, ਤਿੰਨ ਮੁੰਦਰੀਆਂ, ਇੱਕ ਕੀਮਤੀ ਘੜੀ, ਦੋ ਮੋਬਾਈਲ ਫੋਨ ਲੈ ਗਏ। ਪੀੜਤਾ ਨੇ ਦੱਸਿਆ ਕਿ ਚੋਰਾਂ ਨੇ ਘਰੋਂ ਲੱਭੀ ਇੱਕ ਸ਼ਰਾਬ ਦੀ ਬੋਤਲ ਘਰ ਵਿੱਚ ਬੈਠ ਕੇ ਪੀਤੀ ਅਤੇ ਖਾਣ-ਪੀਣ ਦਾ ਸਾਮਾਨ ਵੀ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਕੀਤੀ ਸ਼ਿਕਾਇਤ ਉਪਰੰਤ ਪੁਲੀਸ ਵਲੋਂ ਜਾਂਚ ਅਰੰਭ ਦਿੱਤੀ ਗਈ ਹੈ।

ਮਹੇੜੂ ਪਿੰਡ ਦੇ ਘਰ ’ਚੋਂ ਸਾਮਾਨ ਚੋਰੀ

ਫਗਵਾੜਾ (ਜਸਬੀਰ ਸਿੰਘ ਚਾਨਾ):

ਪਿੰਡ ਮਹੇੜੂ ਵਿਖੇ ਇੱਕ ਘਰ ’ਚੋਂ ਸਾਮਾਨ ਚੋਰੀ ਹੋਣ ਸਬੰਧੀ ਸਤਨਾਮਪੁਰਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਚਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਗੁਰਮੁਖ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਮਹੇੜੂ ਨੇ ਦੱਸਿਆ ਕਿ ਉਹ ਤੇ ਉਸਦੀ ਲੜਕੀ ਘਰ ’ਚ ਰਹਿੰਦੇ ਹਨ। ਉਸਦੀ ਲੜਕੀ ਪੜ੍ਹਨ ਗਈ ਸੀ ਤੇ ਉਹ ਰਿਸ਼ਤੇਦਾਰੀ ’ਚ ਕੰਮ ਗਿਆ ਸੀ। ਜਦੋਂ ਘਰ ਪਰਤਿਆ ਤਾਂ ਦੇਖਿਆ ਕਿ ਅੰਦਰੋਂ 60 ਹਜ਼ਾਰ ਰੁਪਏ, ਕੜਾ, ਮੁੰਦੀਆਂ ਤੇ ਹੋਰ ਸਾਮਾਨ ਗਾਇਬ ਸੀ। ਪੁਲੀਸ ਨੇ ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement
×