ਲੁਟੇਰਾ ਗਰੋਹ ਦੇ ਪੰਜ ਮੈਂਬਰ ਹਥਿਆਰਾਂ ਸਣੇ ਕਾਬੂ
ਸੀ ਆਈ ਏ ਸਟਾਫ਼ ਦੇ ਏ ਐੱਸ ਆਈ ਮਹਿਲ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਬੀਤੀ ਰਾਤ ਪਿੰਡ ਕੱਕਾ ਕੰਡਿਆਲਾ ਨੇੜਿਓਂ ਲੁਟੇਰਾ ਗਰੋਹ ਦੇ ਪੰਜ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ| ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਕੱਕਾ...
Advertisement
ਸੀ ਆਈ ਏ ਸਟਾਫ਼ ਦੇ ਏ ਐੱਸ ਆਈ ਮਹਿਲ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਬੀਤੀ ਰਾਤ ਪਿੰਡ ਕੱਕਾ ਕੰਡਿਆਲਾ ਨੇੜਿਓਂ ਲੁਟੇਰਾ ਗਰੋਹ ਦੇ ਪੰਜ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ| ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਕੱਕਾ ਕੰਡਿਆਲਾ ਦੇ ਵਾਸੀ ਅਜੈਪਾਲ ਸਿੰਘ ਅਜੈ, ਸੁਰਜੀਤ ਸਿੰਘ, ਜਸਪਾਲ ਸਿੰਘ, ਮੁਗਲਚੱਕ ਵਾਸੀ ਗੁਰਪ੍ਰੀਤ ਸਿੰਘ ਅਤੇ ਕੋਟਲੀ ਪਿੰਡ ਦੇ ਵਾਸੀ ਕੰਵਲਪ੍ਰੀਤ ਸਿੰਘ ਸ਼ਾਮਲ ਹਨ। ਪੁਲੀਸ ਦੱਸਿਆ ਕਿ ਮੁਲਜ਼ਮ ਬਰੀਜ਼ਾ ਕਾਰ ਵਿੱਚ ਬੈਠ ਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ| ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਪਿਸਤੌਲ, ਚਾਰ ਰੌਂਦ, ਤਿੰਨ ਦਾਤਰ ਬਰਾਮਦ ਕੀਤੇ| ਇਸ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਬੀ ਐਨ ਐੱਸ ਦੀ ਦਫ਼ਾ 310 (4), 310 (5), ਅਸਲਾ ਐਕਟ ਦੀ ਦਫ਼ਾ 25, 54, 59 ਅਧੀਨ ਇਕ ਕੇਸ ਦਰਜ ਕੀਤਾ ਹੈ|
Advertisement
Advertisement
×

