ਪੱਤਰ ਪ੍ਰੇਰਕ
ਜਲੰਧਰ, 25 ਮਾਰਚ
ਇੱਥੋਂ ਦੀ ਕਮਿਸ਼ਨਰੇਟ ਪੁਲੀਸ ਨੇ ਇਲਾਕੇ ਵਿਚ ਐਕਟਵਿਾ ਅਤੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸੰਬਧ ਵਿਚ ਥਾਣਾ ਡਵਿੀਜ਼ਨ ਨੰਬਰ-6 ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਹੋ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਪੁਲੀਸ ਨੇ ਗਸ਼ਤ ਤੇਜ਼ ਕੀਤੀ ਹੋਈ ਹੈ। ਅੱਜ ਗਸ਼ਤ ਦੌਰਾਨ ਏਐੱਸਆਈ ਜਸਦੀਸ਼ ਲਾਲ ਨੇ ਪੀਸੀਆਰ-2 ਦੇ ਮੁਲਾਜ਼ਮਾਂ ਦੀ ਸਹਾਇਤਾ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ। ਜਿਸ ਦੀ ਪਛਾਣ ਸੰਦੀਪ ਕੁਮਾਰ ਪੁੱਤਰ ਬਿਲਾਸ ਰਾਮ ਵਾਸੀ 66 ਫੁੱਟੀ ਰੋਡ ਵਜੋਂ ਹੋਈ ਹੈ। ਉਸ ਨੇ ਮੰਨਿਆ ਕਿ ਉਹ ਅਤੇ ਉਸ ਦੇ ਤਿੰਨ ਹੋਰ ਸਾਥੀ ਵਾਹਨ ਚੋਰੀ ਕਰਕੇ ਦੀਪੂ ਕੁਮਾਰ ਉਰਫ ਰਾਜੂ ਪੁੱਤਰ ਰਾਮ ਮੂਰਤੀ ਵਾਸੀ ਸਾਬੋਵਾਲ ਜਲੰਧਰ ਨੂੰ ਵੇਚਦੇ ਹਨ। ਇਸ ਮਗਰੋਂ ਪੁਲੀਸ ਨੇ ਸੰਦੀਪ ਦੀ ਨਿਸ਼ਾਨਦੇਹੀ ‘ਤੇ ਜਤਿੰਦਰ ਕੁਮਾਰ ਪੁੱਤਰ ਮੰਗਲ ਵਾਸੀ 66 ਫੁੱਟੀ ਰੋਡ, ਪੁਸ਼ਪਿੰਦਰ ਪੁੱਤਰ ਮੀਜਾਜੀ ਵਾਸੀ 66 ਫੁੱਟੀ ਰੋਡ, ਸ਼ਵਿਮ ਪੁੱਤਰ ਰਾਜਾ ਰਾਮ ਵਾਸੀ ਅਰਬਨ ਅਸਟੇਟ ਫੇਜ਼-1 ਨੂੰ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਇਨ੍ਹਾਂ ਕੋਲੋਂ ਚੋਰੀ ਦੇ 3 ਐਕਟਵਿਾ ਸਕੂਟਰ ਅਤੇ 4 ਮੋਟਰਸਾਈਕਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦੀਪੂ ਕੁਮਾਰ ਨੂੰ ਵੀ ਕਾਬੂ ਕਰ ਕੇ ਪੰਜਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਇਨ੍ਹਾਂ ਨੂੰ 2 ਰੋਜ਼ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਹੋਰਨਾਂ ਘਟਨਾਵਾਂ ਬਾਰੇ ਪੁੱਛ-ਪੜਤਾਲ ਕੀਤੀ ਜਾਵੇਗੀ।