DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਹਿਰੀ ਪਾਣੀ ਦੀ ਲੀਕੇਜ ਕਾਰਨ ਪੰਜ ਏਕੜ ਪਾਪੂਲਰ ਨੁਕਸਾਨੇ

ਐੱਸ ਡੀ ਓ ਵੱਲੋਂ ਕਾਰਵਾੲੀ ਦਾ ਭਰੋਸਾ

  • fb
  • twitter
  • whatsapp
  • whatsapp
featured-img featured-img
ਪਿੰਡ ਹਾਜੀਪੁਰ ਵਿੱਚ ਪਾਣੀ ਦੀ ਲੀਕੇਜ ਕਾਰਨ ਨੁਕਸਾਨੇ ਪਾਪੂਲਰਾਂ ਬਾਰੇ ਦੱਸਦੇ ਹੋਏ ਕਿਸਾਨ।
Advertisement
ਸਥਾਨਕ ਤਹਿਸੀਲ ਦੇ ਪਿੰਡ ਹਾਜੀਪੁਰ ਨੇੜਿਓਂ ਲੰਘਦੀ ਕੰਢੀ ਨਹਿਰ ਤੋਂ ਵਿਭਾਗ ਵੱਲੋਂ ਪਾਈਆਂ ਪਾਈਪਾਂ ਦੀ ਕਈ ਸਾਲਾਂ ਤੋਂ ਹੋ ਰਹੀ ਲੀਕੇਜ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪੰਜ ਏਕੜ ਜ਼ਮੀਨ ਵਿੱਚ ਲੱਗੇ ਪਾਪੂਲਰ ਖ਼ਰਾਬ ਹੋ ਰਹੇ ਹਨ, ਜਿਸ ਕਾਰਨ ਉਸ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ।

​ਉਸ ਨੇ ਦੱਸਿਆ ਕਿ ਲਗਭਗ ਚਾਰ ਸਾਲ ਪਹਿਲਾਂ ਨਹਿਰੀ ਵਿਭਾਗ ਨੇ ਉਨ੍ਹਾਂ ਦੇ ਖੇਤਾਂ ਵਿੱਚੋਂ ਕੰਢੀ ਕੈਨਾਲ ਨਹਿਰ ਦੀ ਪਾਈਪ ਲਾਈਨ ਕੱਢੀ ਸੀ। ਅਤੇ ਪਾਈਪ ਲਾਈਨ ਪਾਉਣ ਤੋ ਕੁਝ ਦਿਨਾਂ ਬਾਅਦ ਹੀ ਪਾਈਪ ਫਟ ਗਈ, ਜਿਸ ਨਾਲ ਪਾਣੀ ਲਗਾਤਾਰ ਲੀਕ ਹੁੰਦਾ ਰਿਹਾ। ਉਸ ਦੇ ਖੇਤਾਂ ਵਿੱਚ ਪਾਣੀ ਦਾ ਤਲਾਬ ਬਣਿਆ ਹੋਇਆ ਹੈ, ਜਿਸ ਬਾਰੇ ਵਿਭਾਗ ਦੇ ਅਧਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਪਾਪੂਲਰ ਵਾਲੀ ਜਗ੍ਹਾ ਕਣਕ ਬੀਜੀ ਜਾਂਦੀ ਸੀ। ਹੁਣ ਖੇਤਾਂ ਵਿੱਚ ਪਾਣੀ ਖੜ੍ਹਾ ਰਹਿਣ ਕਾਰਨ ਕਣਕ ਦੀ ਫ਼ਸਲ ਵੀ ਨਹੀਂ ਬੀਜੀ ਜਾ ਸਕਦੀ, ਜਿਸ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ ।

Advertisement

​ਕਿਸਾਨ ਜਸਵਿੰਦਰ ਕੁਮਾਰ ਨੇ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਨਹਿਰੀ ਲਾਈਨ ਦੀ ਲੀਕੇਜ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਹੋ ਰਹੇ ਨੁਕਸਾਨ ਦਾ ਢੁੱਕਵਾਂ ਹੱਲ ਕੀਤਾ ਜਾਵੇ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਵੀ ਮਸਲੇ ਦੇ ਹੱਲ ਲਈ ਗੁਹਾਰ ਲਗਾਈ। ਇਸ ਬਾਰੇ ਐੱਸ ਡੀ ਓ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦਾ ਪਤਾ ਕਰ ਕੇ ਇਸ ਸਬੰਧੀ ਹੱਲ ਕੱਢਿਆ ਜਾਵੇਗਾ।

Advertisement

Advertisement
×